CM ਭਗਵੰਤ ਮਾਨ ਨੇ ਲੁਧਿਆਣਾ ‘ਚ ਟਾਟਾ ਸਟੀਲ ਪਲਾਂਟ ਦਾ ਰੱਖਿਆ ਨੀਂਹ ਪੱਥਰ

  • ਕਿਹਾ- ਨੌਜਵਾਨਾਂ ਦੇ ਹੱਥਾਂ ‘ਚੋਂ ਟੀਕੇ ਛੁਡਵਾ ਕੇ ਫੜਾਂਗੇ ਟਿਫਿਨ,
  • ਲਗਭਗ 2600 ਲੋਕਾਂ ਨੂੰ ਇਸ ਨਾਲ ਸਿੱਧੇ-ਅਸਿੱਧੇ ਤੌਰ ‘ਤੇ ਮਿਲੇਗਾ ਰੁਜ਼ਗਾਰ

ਲੁਧਿਆਣਾ, 20 ਅਕਤੂਬਰ 2023 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ੁੱਕਰਵਾਰ ਨੂੰ ਲੁਧਿਆਣਾ ਪਹੁੰਚੇ। ਇੱਥੇ ਉਨ੍ਹਾਂ ਨੇ ਧਨਾਨਸੂ ਵਿਖੇ ਟਾਟਾ ਸਟੀਲ ਪਲਾਂਟ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਟਾਟਾ ਸਟੀਲ ਵੱਲੋਂ ਲੁਧਿਆਣਾ ਵਿੱਚ ਦੇਸ਼ ਦਾ ਸਭ ਤੋਂ ਵੱਡਾ ਦੂਜਾ ਸਟੀਲ ਪਲਾਂਟ ਲਗਾਇਆ ਜਾ ਰਿਹਾ ਹੈ।

ਟਾਟਾ ਸਟੀਲ ਦੇ ਚੇਅਰਮੈਨ ਅਸ਼ੀਸ਼ ਅਨੁਪਮ, ਲੁਧਿਆਣਾ ਪ੍ਰੋਜੈਕਟ ਚੀਫ਼ ਸਰੋਜ, ਕਾਰਪੋਰੇਟ ਟਾਟਾ ਸਟੀਲ ਪ੍ਰੋਜੈਕਟਸ ਦੇ ਉਪ ਪ੍ਰਧਾਨ ਚਾਣਕਿਆ ਨੇ ਇਸ ਪਲਾਂਟ ਵਿੱਚ ਦਿਲਚਸਪੀ ਦਿਖਾਈ ਸੀ। ਜਿਸ ਤੋਂ ਬਾਅਦ ਹੀ ਇਹ ਸੰਭਵ ਹੋਇਆ।

ਸੀਐਮ ਮਾਨ ਨੇ ਕਿਹਾ ਕਿ ਜਮਸ਼ੇਦਪੁਰ ਤੋਂ ਬਾਅਦ ਪੰਜਾਬ ਵਿੱਚ ਇਹ ਸਭ ਤੋਂ ਵੱਡਾ ਪਲਾਂਟ ਲਗਾਇਆ ਜਾ ਰਿਹਾ ਹੈ। 2600 ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਟਾਟਾ ਦੇ ਆਉਣ ਤੋਂ ਬਾਅਦ ਹੁਣ ਹੋਰ ਕੰਪਨੀਆਂ ਵੀ ਆਉਣਗੀਆਂ। ਉਨ੍ਹਾਂ ਪੰਚਾਇਤਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਜ਼ਮੀਨ ਦਿੱਤੀ ਹੈ।

ਸਭ ਤੋਂ ਪਹਿਲਾਂ ਟਾਟਾ ਸਟੀਲ ਵਿੱਚ ਉਨ੍ਹਾਂ ਲੋਕਾਂ ਨੂੰ ਹੀ ਰੁਜ਼ਗਾਰ ਮਿਲੇਗਾ ਜਿਨ੍ਹਾਂ ਨੇ ਆਪਣੇ ਪਿੰਡਾਂ ਦੀਆਂ ਜ਼ਮੀਨਾਂ ਦਿੱਤੀਆਂ ਹਨ। ਹਲਕਾ ਸਾਹਨੇਵਾਲ ਵਿੱਚ ਨੌਜਵਾਨਾਂ ਲਈ ਨੌਕਰੀਆਂ ਪ੍ਰਾਪਤ ਕਰਨ ਦਾ ਇਹ ਵੱਡਾ ਮੌਕਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੇਰਾ ਸੁਪਨਾ ਹੈ ਕਿ ਪੰਜਾਬ ਦੇ ਨੌਜਵਾਨਾਂ ਦੇ ਹੱਥਾਂ ‘ਚ ਨਸ਼ੇ ਦਾ ਟੀਕਾ ਲੱਗਣ ਦੀ ਬਜਾਏ ਉਨ੍ਹਾਂ ਨੂੰ ਕੰਮ ‘ਤੇ ਜਾਣ ਲਈ ਟਿਫਿਨ ਮਿਲੇ।

ਮਾਨ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਟਾਟਾ ਹਾਊਸ ਦੇ ਮੁੰਬਈ ਦਫ਼ਤਰ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਟਾਟਾ ਦਾ ਦਫ਼ਤਰ ਆਪਣੇ ਆਪ ਵਿੱਚ ਆਜ਼ਾਦੀ ਦਾ ਅਜਾਇਬ ਘਰ ਬਣ ਗਿਆ ਹੈ। ਟਾਟਾ ਇੱਕ ਦੇਸ਼ ਭਗਤ ਕੰਪਨੀ ਹੈ। 115 ਏਕੜ ਵਿੱਚ ਇਸ ਪਲਾਂਟ ਦੀ ਸਥਾਪਨਾ ਨਾਲ ਰਾਜ ਅਤੇ ਦੇਸ਼ ਦੋਵੇਂ ਮਜ਼ਬੂਤ ​​ਹੋਣਗੇ। ਇੱਥੇ ਬਿਨਾਂ ਕਿਸੇ ਪ੍ਰਦੂਸ਼ਣ ਦੇ ਸਟੀਲ ਬਣਾਇਆ ਜਾਵੇਗਾ। ਸਕਰੈਪ ਨੂੰ ਪਿਘਲਾ ਕੇ ਸਟੀਲ ਤਿਆਰ ਕੀਤਾ ਜਾਵੇਗਾ।

ਮਾਨ ਨੇ ਦੱਸਿਆ ਕਿ ਇਹ ਪਲਾਂਟ ਹਾਈਵੇਅ ਤੋਂ 1 ਕਿਲੋਮੀਟਰ ਦੀ ਦੂਰੀ ‘ਤੇ ਬਣਾਇਆ ਜਾਵੇਗਾ। ਸਰਕਾਰ ਹਾਈਵੇਅ ਨੂੰ ਇਸ ਪਲਾਂਟ ਨਾਲ ਜੋੜ ਦੇਵੇਗੀ, ਤਾਂ ਜੋ ਟਾਟਾ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਸਰਕਾਰ ਕੋਲ 57 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਆ ਰਿਹਾ ਹੈ। ਜਿਸ ਵਿੱਚੋਂ 2600 ਕਰੋੜ ਰੁਪਏ ਆ ਚੁੱਕੇ ਹਨ।

ਮਾਨ ਨੇ ਕਿਹਾ ਕਿ ਹੁਣ ਟਾਟਾ ਪੰਜਾਬ ਵਿਚ ਏਅਰ ਇੰਡੀਆ ਚਲਾਏਗਾ, ਜਿਸ ਦਾ ਨਾਂ ਟਾਟਾ ਸਕਾਈ ਹੋਵੇਗਾ। ਸਭ ਤੋਂ ਪਹਿਲਾਂ ਅੰਮ੍ਰਿਤਸਰ ਅਤੇ ਮੋਹਾਲੀ ਤੋਂ ਟੋਰਾਂਟੋ ਆਦਿ ਲਈ ਉਡਾਣਾਂ ਸ਼ੁਰੂ ਹੋਣਗੀਆਂ। ਪੰਜਾਬ ਦੀ ਧਰਤੀ ਅਸੀਸਾਂ ਦਿੰਦੀ ਹੈ। ਇਸ ਧਰਤੀ ਤੋਂ ਕਿਸੇ ਦਾ ਨੁਕਸਾਨ ਨਹੀਂ ਹੋ ਸਕਦਾ। ਸਨਅਤਕਾਰ ਵੀ ਕਿਸਾਨਾਂ ਵਾਂਗ ਅੰਨਦਾਤਾ ਹਨ। ਸਰਕਾਰ ਸਾਰੀਆਂ ਰਸਮਾਂ ਪੂਰੀਆਂ ਕਰਨ ਵਿੱਚ ਟਾਟਾ ਦੀ ਮਦਦ ਕਰੇਗੀ।

ਮਾਨ ਨੇ ਕਿਹਾ ਕਿ ਰੇਤ ਦੀਆਂ ਖੱਡਾਂ, ਟਰਾਂਸਪੋਰਟ ਜਾਂ ਢਾਬਿਆਂ ਵਿੱਚ ਮੇਰੀ ਕੋਈ ਹਿੱਸੇਦਾਰੀ ਨਹੀਂ ਹੈ। ਜੇ ਕੋਈ ਹਿੱਸਾ ਹੈ ਤਾਂ ਉਹ ਲੋਕਾਂ ਦੇ ਦੁੱਖ-ਸੁੱਖ ਵਿਚ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

BJP ਪੰਜਾਬ ਨੇ ਨਿਯੁਕਤ ਕੀਤੇ ਨਵੇਂ ਅਹੁਦੇਦਾਰ

ਨੂਰਾਂ ਸਿਸਟਰਜ਼ ਨੂੰ ਮਿਲੀ ਧਮਕੀ: ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਨਾਂ ਤੋਂ ਮੰਗੀ ਫਿਰੌਤੀ