ਕਾਰਗਿਲ ਦਿਵਸ ‘ਤੇ ਮਾਨ ਨੇ ਦਿੱਤੀ ਸ਼ਰਧਾਂਜਲੀ: ਕਿਹਾ ਸ਼ਹੀਦ ਦੇ ਪਰਿਵਾਰ ਨੂੰ ਦੇਵੇਗੀ ਇੱਕ ਕਰੋੜ ਦੀ ਮਦਦ

ਚੰਡੀਗੜ੍ਹ, 26 ਜੁਲਾਈ 2022 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਰਗਿਲ ਦਿਵਸ ਮੌਕੇ ਚੰਡੀਗੜ੍ਹ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਚੰਡੀਗੜ੍ਹ ਬੋਗਨਵਿਲੀਆ ਵਾਰ ਮੈਮੋਰੀਅਲ ‘ਚ ਪਹੁੰਚੇ ਸੀ.ਐਮ ਮਾਨ ਨੇ ਕਿਹਾ ਕਿ ਅਸੀਂ ਆਪਣੇ ਘਰਾਂ ‘ਚ ਏ.ਸੀ ਅਤੇ ਹੀਟਰ ਲੈ ਕੇ ਸੌਂਦੇ ਹਾਂ। ਇਸ ਦੇ ਨਾਲ ਹੀ ਸਾਡੇ ਦੇਸ਼ ਦੇ ਜਵਾਨ ਕੜਾਕੇ ਦੀ ਗਰਮੀ ਅਤੇ ਬਰਫੀਲੀ ਠੰਡ ਵਿੱਚ ਵੀ ਡਿਊਟੀ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਕਰੋੜ ਦੀ ਸਹਾਇਤਾ ਦਿੱਤੀ ਜਾ ਰਹੀ ਹੈ। ਸੈਨਿਕਾਂ ਦੀ ਭਲਾਈ ਲਈ ਜੋ ਵੀ ਲੋੜ ਹੈ, ਸਰਕਾਰ ਉਹ ਜ਼ਰੂਰ ਕਰੇਗੀ।

ਸੀ.ਐਮ.ਭਗਵੰਤ ਮਾਨ ਨੇ ਕਿਹਾ ਕਿ ਕਾਰਗਿਲ ਵਿਜੇ ਦਿਵਸ ਵਾਲੇ ਦਿਨ ਸਾਡੇ ਬਹਾਦਰ ਜਵਾਨਾਂ ਨੇ ਟਾਈਗਰ ਹਿੱਲ ਨੂੰ ਫਤਹਿ ਕੀਤਾ ਸੀ। ਉਸ ਸਮੇਂ ਦੇਸ਼ ਅੰਦਰ ਦੇਸ਼ ਭਗਤੀ ਦਾ ਜਜ਼ਬਾ ਸੀ। ਮੈਂ ਉਸ ਸਮੇਂ ਸਿਰਫ਼ ਇੱਕ ਕਲਾਕਾਰ ਸੀ। ਮੈਂ ਸਾਰੇ ਮਸ਼ਹੂਰ ਕਲਾਕਾਰਾਂ ਨੂੰ ਕਿਹਾ ਕਿ ਸਾਨੂੰ ਵੀ ਇਸ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਅਸੀਂ ਲਾਈਵ ਸ਼ੋਅ ਕਰਕੇ ਪੈਸੇ ਇਕੱਠੇ ਕੀਤੇ। ਇਨ੍ਹਾਂ ਸਾਰਿਆਂ ਨੂੰ ਪਟਿਆਲਾ ਛਾਉਣੀ ਦੇ ਮੁਖੀ ਨੂੰ ਦਿੱਤਾ ਸੀ।

ਫੌਜ ਦੇ ਨਾਲ ਕਈ ਅਜਿਹੇ ਮੌਕੇ ਆਉਂਦੇ ਹਨ, ਜਦੋਂ ਦੁਸ਼ਮਣ ਭਾਰਤ ਦੇ ਖੇਤਰ ਵਿੱਚ ਦਹਿਸ਼ਤ, ਨਸ਼ੇ ਅਤੇ ਡਰੋਨ ਦੀਆਂ ਸਮੱਸਿਆਵਾਂ ਲਿਆ ਰਿਹਾ ਹੁੰਦਾ ਹੈ। ਜਿਸ ਸਮੇਂ ਅਸੀਂ ਏਸੀ ਲਗਾ ਕੇ ਕਮਰੇ ਵਿੱਚ ਸੌਂਦੇ ਹਾਂ, ਬਹਾਦਰ ਸੈਨਿਕ ਜੈਸਲਮੇਰ ਵਿੱਚ 50 ਡਿਗਰੀ ਤੋਂ ਉੱਪਰ ਤਾਪਮਾਨ ‘ਚ ਸਾਡੀ ਰੱਖਿਆ ਕਰਦੇ ਹਨ। ਜਦੋਂ ਅਸੀਂ ਹੀਟਰ ਲਗਾ ਕੇ ਠੰਡ ਤੋਂ ਬਚਣ ਲਈ ਬੈਠਦੇ ਹਾਂ ਤਾਂ ਉਸ ਸਮੇਂ ਉਹ ਟਾਈਗਰ ਹਿੱਲ ਦੀਆਂ ਪਹਾੜੀਆਂ ‘ਤੇ ਮੋਰਚਾ ਲਗਾ ਕੇ ਬੈਠਦੇ ਹਨ।

ਸਾਨੂੰ ਸ਼ਹੀਦਾਂ ਨੂੰ ਇੱਕ ਦਿਨ ਹੀ ਯਾਦ ਨਹੀਂ ਕਰਨਾ ਚਾਹੀਦਾ, ਸਗੋਂ ਸਦਾ ਯਾਦ ਰੱਖਣਾ ਚਾਹੀਦਾ ਹੈ। ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜੋ ਵੀ ਸ਼ਹੀਦ ਹੋਵੇਗਾ, ਉਸ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦਿੱਤੇ ਜਾਣਗੇ। ਇਹ ਇੱਕ ਕਰੋੜ ਦੀ ਸ਼ਹਾਦਤ ਦੀ ਕੀਮਤ ਨਹੀਂ ਹੈ, ਸਿਰਫ ਪਰਿਵਾਰ ਨੂੰ ਤੰਗੀ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਉਹ ਮਦਦ ਕਰਦੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿੱਧੂ ਮੂਸੇਵਾਲਾ ਕਤਲਕਾਂਡ ਦਾ ਆਖਰੀ ਸ਼ੂਟਰ ਦੀਪਕ ਮੁੰਡੀ ਗ੍ਰਿਫ਼ਤਾਰ !

ਜਲੰਧਰ: ਡੇਰੇ ਦੇ ਸੇਵਾਦਾਰ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ