ਚੰਡੀਗੜ੍ਹ, 12 ਸਤੰਬਰ 2023 – ਮਾਨ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਮਿਸ਼ਨ ਰੁਜ਼ਗਾਰ ਚਲਾਇਆ ਗਿਆ ਹੈ। ਜਿਸ ਤਹਿਤ ਮਾਨ ਸਰਕਾਰ ਹੁਣ ਤੱਕ ਵੱਖ-ਵੱਖ 32000 ਤੋਂ ਵੱਧ ਨੌਕਰੀਆਂ ਦੇ ਚੁੱਕੀ ਹੈ, ਜਿਸ ਦਾ ਦਾਅਵਾ ਮਾਨ ਸਰਕਾਰ ਵਲੋਂ ਖੁਦ ਕੀਤਾ ਜਾ ਰਿਹਾ ਹੈ।
ਮਿਸ਼ਨ ਰੁਜ਼ਗਾਰ ਅੱਜ CM ਭਗਵੰਤ ਮਾਨ 249 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣਗੇ। ਮੁੱਖ ਮੰਤਰੀ ਵੱਲੋਂ ਵੱਖ ਵੱਖ ਵਿਭਾਗਾਂ ਦੇ ਨਵ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ। ਇਹ ਸਮਾਗਮ ਅੱਜ ਸਵੇਰੇ 10:30 ਵਜੇ ਮਿਊਂਸੀਪਲ ਭਵਨ ਵਿਖੇ ਹੋਵੇਗਾ।

