ਚੰਡੀਗੜ੍ਹ, 21 ਮਈ 2025 – ਮਨਪ੍ਰੀਤ ਇਯਾਲੀ ਅਕਾਲੀ ਦਲ ਦਾ ਮੈਂਬਰ ਨਹੀਂ ਬਣ ਸਕਦਾ,ਇਹ ਐਲਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੀਤਾ ਹੈ। ਸੁਖਬੀਰ ਬਾਦਲ ਨੇ ਮਨਪ੍ਰੀਤ ਇਯਾਲੀ ਨੂੰ ਗੱਦਾਰ ਕਰਾਰ ਦਿੱਤਾ ਹੈ। ਸੁਖਬੀਰ ਬਾਦਲ ਨੇ ਕਿਹਾ ਹੈ ਕਿ ਗੱਦਾਰਾਂ ਲਈ ਪਾਰਟੀ ਵਿਚ ਕੋਈ ਥਾਂ ਨਹੀਂ ਹੈ। ਹੁਣ ਮਨਪ੍ਰੀਤ ਨਾ ਤਾਂ ਅਕਾਲੀ ਦਲ ਦਾ ਹਿੱਸਾ ਹੈ ਅਤੇ ਨਾ ਹੀ ਹੁਣ ਉਹ ਅਕਾਲੀ ਦਲ ਵਿਚ ਕਦੇ ਸ਼ਾਮਲ ਹੋ ਸਕਦਾ ਹੈ।
ਦਾਖਾ ਹਲਕੇ ਦੇ ਪਿੰਡ ਈਸੇਵਾਲ ਵਿਖੇ ਆਪਣੇ ਸੰਬੋਧਨ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੁੱਝ ਲੋਕ ਆਪਣੇ ਆਪ ਨੂੰ ਪਾਰਟੀ ਤੋਂ ਉੱਚਾ ਸਮਝ ਲੈਂਦੇ ਹਨ ਪਰ ਪਾਰਟੀ ਤੋਂ ਉੱਚਾ ਕੋਈ ਨਹੀਂ ਹੈ।

