- ਡੀਜੀਪੀ ਨੇ ਕੀਤੀ ਕਾਰਵਾਈ
ਮਾਨਸਾ, 1 ਅਕਤੂਬਰ 2023 – ਮਾਨਸਾ ਜ਼ਿਲ੍ਹਾ ਜੇਲ੍ਹ ਵਿੱਚ ਕੈਦੀਆਂ ਨੂੰ ਨਸ਼ੀਲੇ ਪਦਾਰਥਾਂ ਦੀ ਸਪਲਾਈ, ਮੋਬਾਈਲ ਤੇ ਹੋਰ ਸਹੂਲਤਾਂ ਦੇਣ ਦੇ ਮਾਮਲੇ ਵਿੱਚ ਜੇਲ੍ਹ ਵਿੱਚੋਂ ਰਿਹਾਅ ਹੋਏ ਇੱਕ ਕੈਦੀ ਵੱਲੋਂ ਇਹ ਵੀਡੀਓ ਵਾਇਰਲ ਕੀਤੀ ਗਈ ਸੀ। ਜਿਸ ‘ਚ ਉਨ੍ਹਾਂ ਨੇ ਜੇਲ ਅਧਿਕਾਰੀਆਂ ‘ਤੇ ਵੀ ਦੋਸ਼ ਲਗਾਏ ਸਨ। ਜਿਸ ਤਹਿਤ ਹੁਣ ਮਾਨਸਾ ਸਦਰ ਪੁਲਿਸ ਵੱਲੋਂ ਮਾਨਸਾ ਜ਼ਿਲ੍ਹਾ ਜੇਲ੍ਹ ਦੇ 2 ਸਹਾਇਕ ਸੁਪਰਡੈਂਟਾਂ, 1 ਫਾਰਮਾਸਿਸਟ ਅਤੇ 2 ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਦੱਸ ਦੇਈਏ ਕਿ ਮਾਨਸਾ ਜ਼ਿਲ੍ਹਾ ਜੇਲ੍ਹ ਤੋਂ ਰਿਹਾਅ ਹੋਏ ਸੁਭਾਸ਼ ਕੁਮਾਰ ਨੇ ਜੇਲ੍ਹ ਦੇ ਅੰਦਰੋਂ ਵੀਡੀਓ ਵਾਇਰਲ ਕੀਤੀ ਸੀ। ਉਸ ਨੇ ਟੀਵੀ ਚੈਨਲਾਂ ‘ਤੇ ਦਿੱਤੇ ਇੰਟਰਵਿਊ ‘ਚ ਕਿਹਾ ਸੀ ਕਿ ਜੇਲ੍ਹ ‘ਚ ਨਸ਼ੇ ਦੀ ਸਪਲਾਈ ਆਮ ਹੁੰਦੀ ਜਾ ਰਹੀ ਹੈ। ਹਰ ਕੈਦੀ ਕੋਲ ਮੋਬਾਈਲ ਦੀ ਸਹੂਲਤ ਹੈ ਅਤੇ ਜੇਲ੍ਹ ਦੀ ਕੋਠੀ ਵੀ ਠੇਕੇ ‘ਤੇ ਦਿੱਤੀ ਜਾਂਦੀ ਹੈ। ਇਸ ਮਾਮਲੇ ‘ਚ ਉਸ ਨੇ ਕਈ ਜੇਲ੍ਹ ਅਧਿਕਾਰੀਆਂ ‘ਤੇ ਦੋਸ਼ ਲਗਾਏ ਸਨ ਜੋ ਨਸ਼ੇ ਦੀ ਸਪਲਾਈ ‘ਚ ਮਦਦ ਕਰ ਰਹੇ ਸਨ।
ਇਸ ਤੋਂ ਬਾਅਦ ਮਾਮਲਾ ਉੱਚ ਅਧਿਕਾਰੀਆਂ ਤੱਕ ਪਹੁੰਚ ਗਿਆ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਫੈਸਲਾ ਲਿਆ। ਜਿਸ ਵਿੱਚ ਜੇਲ੍ਹ ਦੇ ਦੋ ਸਹਾਇਕ ਸੁਪਰਡੈਂਟਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਮਾਨਸਾ ਸਦਰ ਪੁਲੀਸ ਨੇ ਵਿਭਮਤੋਜ ਸਿੰਗਲ, ਕੁਲਜੀਤ ਸਿੰਘ ਸਹਾਇਕ ਸੁਪਰਡੈਂਟ, ਸੰਦੀਪ ਸਿੰਘ ਫਾਰਮੇਸੀ ਅਫ਼ਸਰ, ਅਮਰਜੀਤ ਸਿੰਘ ਅਤੇ ਅੰਕੁਰ ਮਹਿਤਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।