ਚੰਡੀਗੜ੍ਹ, 22 ਅਪ੍ਰੈਲ 2022 – ਅੱਜ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਨਵੇਂ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਤਾਜਪੋਸ਼ੀ ਹੋਈ। ਇਸ ਦੌਰਾਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਵੀ ਪੁੱਜੇ। ਪਰ ਤੁਹਾਨੂੰ ਇਥੇ ਦੱਸ ਦਈਏ ਕੇ ਨਵਜੋਤ ਸਿੱਧੂ ਇੱਥੇ ਪੁੱਜੇ ਜ਼ਰੂਰ ਪਰ ਉਹ ਸਟੇਜ ‘ਤੇ ਨਹੀਂ ਗਏ। ਇਸ ਮੌਕੇ ਸਿੱਧੂ ਨੇ ਕਿਹਾ ਕਿ ਕਾਂਗਰਸ 5 ਸਾਲਾਂ ਦੇ ਮਾਫੀਆ ਰਾਜ ਕਾਰਨ ਹਾਰੀ ਹੈ। ਮਾਫੀਆ ਨਾਲ ਲੜਾਈ ਕਿਸੇ ਇੱਕ ਵਿਅਕਤੀ ਖਿਲਾਫ ਨਹੀਂ ਸਗੋਂ ਸਿਸਟਮ ਖਿਲਾਫ ਸੀ। ਇਸ ਦੇ ਪਿੱਛੇ ਕੁਝ ਲੋਕ ਸਨ। ਜਿਸ ਵਿੱਚ ਮੁੱਖ ਮੰਤਰੀ ਵੀ ਸ਼ਾਮਿਲ ਹੋ ਸਕਦੇ ਹਨ। ਅੱਜ ਵੀ ਪੰਜਾਬ ਦੀ ਹੋਂਦ ਦੀ ਲੜਾਈ ਹੈ, ਕਿਸੇ ਅਹੁਦੇ ਲਈ ਨਹੀਂ। ਜਿਸ ਦਿਨ ਪੰਜਾਬ ‘ਚੋਂ ਮਾਫੀਆ ਖਤਮ ਹੋ ਜਾਵੇਗਾ, ਸੂਬਾ ਫਿਰ ਤੋਂ ਖੜ੍ਹਾ ਹੋ ਜਾਵੇਗਾ। ਜਿਸ ਤੋਂ ਬਾਅਦ ਨਵਜੋਤ ਸਿੱਧੂ ਮੌੜ (ਜ਼ਿਲ੍ਹਾ ਬਠਿੰਡਾ) ‘ਚ ਇੱਕ ਕਿਸਾਨ ਪਰਿਵਾਰ ਨੂੰ ਮਿਲਣ ਲਈ ਚਲੇ ਗਏ।
ਪਰ ਇਸ ਦੌਰਾਨ ਹੀ ਨਵਜੋਤ ਸਿੰਘ ਦੇ ਸਲਾਹਕਾਰ ਸੁਰਿੰਦਰ ਡੱਲਾ ਨੇ ਟਵੀਟ ਕਰਦਿਆਂ ਕਿਹਾ ਕੇ ਨਵੇਂ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਤਾਜਪੋਸ਼ੀ ਹੋਈ ਅਤੇ ਸਹੁੰ ਚੁੱਕ ਭਾਸ਼ਣ ਵਿਚੋਂ ਕਈ ਮੁੱਦੇ ਗਾਇਬ ਸੀ। ਨਾਲ ਉਹਨਾਂ ਨੇ ਖਾ ਕੇ ਸਾਨੂੰ ਨਵਜੋਤ ਸਿੰਘ ‘ਤੇ ਮਾਣ ਹੈ ਜੋ ਅਹੁਦਿਆਂ ਲਈ ਨੀਂ ਪੰਜਾਬ ਲਈ ਜਿਉਂਦੇ ਨੇ।
ਸੁਰਿੰਦਰ ਡੱਲਾ ਨੇ ਟਵੀਟ ਕਰਦਿਆਂ ਲਿਖਿਆ ਕਿ….”ਨਵੇਂ ਕਾਂਗਰਸ ਪ੍ਰਧਾਨ ਦੇ ਸੌਂਹ ਚੁੱਕ ਭਾਸ਼ਣ ਵਿਚੋਂ ਪੰਜਾਬ ਲਈ ਸੰਘਰਸ਼ ਦੀ ਲਲਕਾਰ, ਪੰਜਾਬ ਦੇ ਮੁੱਦਿਆਂ ਤੇ ਲੜਾਈ ਦਾ ਖੁੱਲਾ ਐਲਾਨ, ਤੇ ਕਾਂਗਰਸ ਚੋਂ ਕੁਰਪੱਸ਼ਨ ਤੇ ਕੁਰੱਪਟ ਲੀਡਰਾਂ ਦੇ ਖਾਤਮੇ ਵਰਗੇ ਮੁੱਦੇ ਗਾਇਬ ਸੀ Proud of You Navjot Sidhu ਜੋ ਅਹੁਦਿਆਂ ਲਈ ਨੀਂ ਪੰਜਾਬ ਲਈ ਜਿਉਂਦਾ ਮਰਦੈ. ਪੰਜਾਬੀਆਂ ਨੂੰ ਤੁਹਾਡੇ ਤੋਂ ਬਹੁਤ ਉਮੀਦਾਂ”