ਪੰਜਾਬ ਆ ਰਹੀ ਹੈ ਮਾਇਆਵਤੀ, ਬਦਲ ਦਵਾਂਗੇ ਸਮੀਕਰਨ – ਗੜ੍ਹੀ

  • ਅਕਾਲੀ ਬਸਪਾ ਦੀ ਲਹਿਰ ਜਿੱਤ ਚ ਬਦਲ ਜਾਵੇਗੀ

ਚੰਡੀਗੜ੍ਹ, 2 ਫ਼ਰਵਰੀ , 2022 – ਪੰਜਾਬ ਦੀਆਂ 117 ਸੀਟਾਂ ਵਿੱਚੋਂ 69 ਸੀਟਾਂ ਵਾਲਾ ਮਾਲਵਾ ਇਲਾਕਾ ਕਾਫ਼ੀ ਅਹਿਮ ਹੈI ਦਲਿਤ ਅਬਾਦੀ ਖੇਤਰ ਵਾਲੇ ਮਾਲਵਾ ਤੋਂ ਕੈਪਟਨ ਅਮਰਿੰਦਰ ਸਿੰਘ ਪਿਛਲੀ ਵਾਰ ਚੋਣ ਲੜੇ ਸਨI ਇਸ ਵਾਰ ਕੋਈ ਬਹੁਤ ਪ੍ਰਮੁੱਖ ਚਿਹਰਾ ਕਾਂਗਰਸ ਕੋਲ ਮਾਲਵਾ ‘ਚ ਨਹੀਂ ਸੀ I ਦਰਅਸਲ ਬਸਪਾ ਨੇ ਕਾਂਗਰਸ ਦਾ ਦੋਆਬਾ ਮਿਸ਼ਨ ਫ਼ੇਲ੍ਹ ਕਰ ਦਿੱਤਾ, ਇਸੇ ਤਰ੍ਹਾਂ ਮਜੀਠੈ ਨੇ ਕਾਂਗਰਸ ਦਾ ਮਾਝਾ ਮਿਸ਼ਨ ਫ਼ੇਲ੍ਹ ਕੀਤਾ ਅਤੇ ਹੁਣ ਮਾਲਵੇ ਦੇ ਨਕਲੀ ਮਿਸ਼ਨ ਉੱਤੇ ਦਲਿਤ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਭਦੌੜ ਤੋਂ ਉਤਾਰਿਆ ਗਿਆ ਹੈ I

ਕਾਂਗਰਸ ਨੇ ਇਸ ਤਰ੍ਹਾਂ ਦੋਆਬਾ ਅਤੇ ਮਾਝਾ ਵਿੱਚ ਕਾਂਗਰਸ ਨੇ ਧੂੜ ਚੱਟੀ ਸੀ, ਉਸੇ ਤਰਾਂ ਮਾਲਵੇ ਵਿੱਚ ਵੀ ਬਸਪਾ ਅਕਾਲੀ ਗੱਠਜੋੜ ਇਸ ਵਾਰ ਵੀ ਕਾਂਗਰਸ ਨੂੰ ਧੂੜ ਚਟਾ ਕੇ ਹੀ ਭੇਜੇਗਾ I ਇਸ ਗੱਲ ਦਾ ਪ੍ਰਗਟਾਵਾ ਬਸਪਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕੀਤਾ I ਉਹਨਾਂ ਕਿਹਾ ਕਿ ਕਾਂਗਰਸ ਦੇ ਇਸੇ ਲਈ ਸੀ.ਐਮ ਨੂੰ ਇੱਥੇ ਭਦੌੜ ਤੋਂ ਉਤਾਰਿਆ ਹੈ, ਇਹ ਸਿਆਸੀ ਤੌਰ ਉਤੇ ਵਧੀਆ ਕਦਮ ਹੈ ਪਰ ਇਸ ਵਾਰ ਲਹਿਰ ਬਸਪਾ – ਅਕਾਲੀ ਗੱਠਜੋੜ ਦੀ ਹੀ ਹੈ I ਉਹਨਾਂ ਕਿਹਾ ਕਿ ਖਾਸਕਰ 8 ਫਰਵਰੀ ਦੇ ਬਸਪਾ ਸੁਪ੍ਰੀਮੋ ਮਾਇਆਵਤੀ ਦੇ ਦੌਰੇ ਨਾਲ ਸੂਬੇ ਦੀ ਸਿਆਸਤ ਦੇ ਸਮੀਕਰਣ ਬਾਦਲ ਜਾਣਗੇ I ਮਾਲਵਾ ਵਿੱਚ 69, ਮਾਝੇ ਵਿੱਚ 25 ਅਤੇ ਦੋਆਬਾ ਵਿੱਚ 23 ਸੀਟਾਂ ਉੱਤੇ ਬਸਪਾ ਅਕਾਲੀ ਗੱਠਜੋੜ ਦਾ ਵੋਟ ਫੀਸਦੀ ਵਧੇਗਾ I

ਗੜੀ ਨੇ ਦੱਸਿਆ ਪਿਛਲੇ 3 ਮਹੀਨੀਆਂ ਤੋਂ ਇਲਾਕੇ ਦੇ ਹਰ ਕੋਨੇ ਵਿੱਚ ਉਹ ਆਪ ਗਏ ਹਨ ਅਤੇ ਇਸ ਵਾਰ ਬਸਪਾ ਅਕਾਲੀ ਗੱਠਜੋੜ ਦੀ ਲਹਿਰ ਹੀ ਹਰ ਪਾਸੇ ਨਜ਼ਰ ਆ ਰਹੀ ਹੈ ਅਤੇ ਭੈਣ ਮਾਇਆਵਤੀ ਦੇ ਆਉਣ ਨਾਲ ਇਹ ਲਹਿਰ ਜਿੱਤ ਵਿਚ ਬਾਦਲ ਜਾਵੇਗੀ ।

What do you think?

Written by Ranjeet Singh

Comments

Leave a Reply

Your email address will not be published. Required fields are marked *

Loading…

0

BJP-PLC-ਅਕਾਲੀ ਦਲ (ਸੰਯੁਕਤ) ਦੇ ਪ੍ਰਚਾਰ ਲਈ ਮੋਦੀ ਅਤੇ ਸ਼ਾਹ ਜਲਦੀ ਆਉਣਗੇ ਪੰਜਾਬ – ਕੈਪਟਨ

ਸਿਰਸਾ ਨੇ ਮੋਦੀ ਦੇ ਕੀਤੇ ਗੁਣਦਾਨ, ਚੰਨੀ-ਸਿੱਧੂ-ਭਗਵੰਤ ‘ਤੇ ਲਾਏ ਨਿਸ਼ਾਨੇ