ਬਠਿੰਡਾ ਵਿੱਚ MC ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਬਠਿੰਡਾ, 30 ਮਈ 2022 – ਪੰਜਾਬ ਵਿੱਚ ਕਾਨੂੰਨ ਵਿਵਸਥਾ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਲਈ ਚਿੰਤਾਜਨਕ ਹੋ ਗਈ ਹੈ। ਗੈਂਗਸਟਰ ਸ਼ਰੇਆਮ ਵਾਰਦਤਾਂ ਨੂੰ ਅੰਜਾਮ ਦੇ ਰਹੇ ਹਨ। ਅਜਾਮਿਆ ਜਾ ਰਿਹਾ ਹੈ। ਉਸ ਦੀਆਂ ਤਾਜ਼ਾ ਤਸਵੀਰਾਂ ਬਠਿੰਡੇ ਤੋਂ ਸਾਹਮਣੇ ਆਈਆਂ ਹਨ, ਜਿੱਥੇ ਮੌਜੂਦਾ ਕਾਂਗਰਸ ਐਮ.ਸੀ. ਦਲਜੀਤ ਸਿੰਘ ‘ਤੇ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਜਖਮੀ ਹਾਲਤ ‘ਚ ਸਿਵਲ ਹਸਪਤਾਲ ‘ਸੀ ਦਾਖ਼ਲ ਕਰਾਇਆ ਗਿਆ ਹੈ। ਉਸ ਨੇ ਪਹਿਲਾਂ ਹੀ ਪੁਲਿਸ ਨੂੰ ਸ਼ਿਕਾਇਤ ਦੇ ਕੇ ਜਾਨ ਦਾ ਖਤਰਾ ਦੱਸਿਆ ਸੀ।

ਐਮ.ਸੀ.ਦਲਜੀਤ ਸਿੰਘ ਆਪਣੇ ਸਾਥੀ ਹਰਵਿੰਦਰ ਸਿੰਘ ਦੇ ਨਾਲ ਹਿੰਦੂ ਰੇਡੀਮੇਡ ਕੱਪੜੇ ਦੀ ਦੁਕਾਨ ਚਲਾਉਂਦੇ ਹਨ। ਦੋਵੇਂ ਸ਼ਾਮ ਆਪਣੀ ਦੁਕਾਨ ਬੰਦ ਕਰ ਘਰ ਜਾ ਰਹੇ ਸਨ ਕੇ ਰਾਹ ਵਿੱਚ ਉਨ੍ਹਾਂ ‘ਤੇ ਕੁੱਝ ਨੌਜਵਾਨਾਂ ਨੇ ਤੇਜ਼ਦਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸਦੇ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।

ਦਲਜੀਤ ਨੇ ਦੱਸਿਆ ਕੇ ਹਮਲਾ ਪੁਰਾਣੀ ਰੰਜ਼ਿਸ਼ ਕਾਰਨ ਹੋਇਆ ਹੈ। ਦਲਜੀਤ ਦਾ ਕਿਸੇ ਨਾਲ ਕੋਈ ਵਿਵਾਦ ਚਾਲ ਰਿਹਾ ਸੀ। ਡੇਢ ਮਹੀਨੇ ਪਹਿਲਾਂ ਉਸ ਨੇ ਇਸ ਵਿਵਾਦ ਨੂੰ ਸੁਲਝਾ ਲਿਆ ਸੀ। ਹਮਲਾਵਰਾਂ ਦਾ ਦੋਸ਼ ਸੀ ਕਿ ਫੈਸਲਾ ਸਹੀ ਨਹੀਂ ਹੋਇਆ। ਇਸੇ ਦੌਰਾਨ ਦਲਜੀਤ ਨੇ ਦੱਸਿਆ ਕਿ ਭੂਚੋ ਵਿੱਚ ਉਨ੍ਹਾਂ ਨੇ ਸ਼ਿਕਾਇਤ ਦਰਜ ਕਰਾਈ ਸੀ, ਪਰ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਕਾਲੀ ਦਲ ਤੇ ਬੀਜੇਪੀ ਨੇ ਗਵਰਨਰ ਨਾਲ ਕੀਤੀ ਮੁਲਾਕਾਤ, ਪੜ੍ਹੋ ਕੀ ਕਿਹਾ ?

ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਮਾਨਸਾ ‘ਚ ਤਣਾਅ: ਡਾਕਟਰਾਂ ਦੀ 5 ਟੀਮ ਕਰੇਗੀ ਪੋਸਟਮਾਰਟਮ