ਬੱਚਿਆਂ ਨੂੰ ਖਰਾਬ ਖਾਣਾ ਦੇਣ ਦਾ ਮਾਮਲਾ: ਮੈਰੀਟੋਰੀਅਸ ਸਕੂਲ ਦਾ ਮੈੱਸ ਠੇਕੇਦਾਰ ਅਤੇ ਮੈਨੇਜਰ ਗ੍ਰਿਫ਼ਤਾਰ

  • ਪੁਲਿਸ ਵੱਲੋਂ ਇਸ ਮਾਮਲੇ ‘ਚ ਦਰਜ ਕੀਤਾ ਗਿਆ ਪਰਚਾ
  • ਪ੍ਰਸ਼ਾਸਨ ਵੱਲੋਂ 2 ਡਾਕਟਰ, 14 ਸਟਾਫ ਨਰਸਾਂ, 2 ਐਂਬੂਲੈਂਸ ਅਤੇ ਫੂਡ ਸੈਂਪਲਿੰਗ ਟੀਮ ਮੈਰਟੋਰੀਅਸ ਸਕੂਲ ਵਿਚ ਤਾਇਨਾਤ
  • ਬਿਮਾਰ ਹੋਏ ਸਾਰੇ ਵਿਦਿਆਰਥੀਆਂ ਦੀ ਹਾਲਤ ਸਥਿਰ

ਸੰਗਰੂਰ , 2 ਦਸੰਬਰ 2023 – ਸੰਗਰੂਰ ਨੇੜਲੇ ਘਾਬਦਾਂ ਵਿਖੇ ਬਣੇ ਮੈਰੀਟੋਰੀਅਸ ਸਕੂਲ ਵਿਚ ਬੱਚਿਆਂ ਨੂੰ ਮਾੜਾ ਖਾਣਾ ਦੇਣ ਕਾਰਨ ਬੱਚਿਆਂ ਦੀ ਸਿਹਤ ਵਿਗੜਣ ਦੇ ਮਾਮਲੇ ‘ਚ ਪੁਲਿਸ ਨੇ ਕਾਰਵਾਈ ਕਰਦੇ ਹੋਏ 2 ਗ੍ਰਿਫਤਾਰੀਆਂ ਕੀਤੀਆਂ ਹਨ। ਪੁਲਿਸ ਵੱਲੋਂ ਇਸ ਮਾਮਲੇ ‘ਚ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਵੱਲੋਂ ਠੇਕੇਦਾਰ ਮਨਿੰਦਰ ਸਿੰਘ ਉਰਫ ਮੌਂਟੂ ਵੋਹਰਾ (ਮੈਰੀਟੋਰੀਅਸ ਸਕੂਲ ਦਾ ਠੇਕੇਦਾਰ ਮੈਸ) ਵਾਸੀ ਸ੍ਰੀ ਮੁਕਤਸਰ ਸਾਹਿਬ ਅਤੇ ਪਰਮਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਫੱਗੂਵਾਲਾ (ਮੈਸ ਮੈਨੇਜਰ) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰੀ ਦੀ ਪੁਸ਼ਟੀ ਸੰਗਰੂਰ ਦੇ ਐਸ. ਪੀ. (ਡੀ) ਪਲਵਿੰਦਰ ਸਿੰਘ ਚੀਮਾ ਵਲੋਂ ਕੀਤੀ ਗਈ ਹੈ।

ਇਸ ਮਾਮਲੇ ‘ਚ ਬਿਮਾਰ ਹੋਏ ਸਾਰੇ ਵਿਦਿਆਰਥੀਆਂ ਦੀ ਸਿਹਤ ਸਥਿਰ ਹੈ ਅਤੇ ਖਤਰੇ ਤੋਂ ਬਾਹਰ ਹਨ। ਪ੍ਰਸ਼ਾਸਨ ਵੱਲੋਂ 2 ਡਾਕਟਰ, 14 ਸਟਾਫ ਨਰਸਾਂ, 2 ਐਂਬੂਲੈਂਸ ਅਤੇ ਫੂਡ ਸੈਂਪਲਿੰਗ ਟੀਮ ਮੈਰਟੋਰੀਅਸ ਸਕੂਲ ਵਿਚ ਤਾਇਨਾਤ ਕੀਤੇ ਗਏ ਹਨ।

ਇਸ ਦੇ ਨਾਲ ਹੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਜ਼ਿੰਮੇਵਾਰੀ ਤੈਅ ਕਰਨ ਲਈ ਕਮੇਟੀ ਬਣਾਈ ਗਈ ਹੈ। ਜੋ ਕਿ ਇੱਕ ਹਫ਼ਤੇ ‘ਚ ਆਪਣੀ ਰਿਪੋਰਟ ਦੇਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪਿਓ ਨੇ ਕੀਤਾ ਪੁੱਤ ਦਾ ਕ+ਤ+ਲ: ਮੁਲਜ਼ਮ ਨੇ ਆਪਣੇ ਭਾਈ ਦੇ ਲਾਇਸੈਂਸੀ ਹਥਿਆਰ ਨਾਲ ਦਿੱਤਾ ਵਾਰਦਾਤ ਨੂੰ ਅੰਜਾਮ

6 ਦਿਨਾਂ ਤੋਂ ਨਾਬਾਲਗ ਲਾਪਤਾ: ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ ਸੀ