- ਗੈਂਗਸਟਰਾਂ ‘ਤੇ ਕਤਲ, ਜਬਰਨ ਵਸੂਲੀ ਦੇ ਮਾਮਲੇ ਦਰਜ
- ਗੋਲਡੀ ਬਰਾੜ ਲਿਸਟ ‘ਚ ਟਾਪ ’ਤੇ
ਨਵੀਂ ਦਿੱਲੀ, 3 ਅਪ੍ਰੈਲ, 2023 – ਕੇਂਦਰੀ ਜਾਂਚ ਏਜੰਸੀ (ਐਨ ਆਈ ਏ) ਨੇ ਕਈ ਗੈਂਗਸਟਰਾਂ ਨਾਲ ਜੁੜੇ ਮਾਮਲਿਆਂ ਦੀ ਜਾਂਚ ਤੋਂ ਬਾਅਦ ਕਰੀਬ 28 ਗੈਂਗਸਟਰਾਂ ਦੇ ਨਾਵਾਂ ਤੇ ਉਹਨਾਂ ਦੀਆਂ ਕਾਰਵਾਈਆਂ ਦੀ ਸੂਚੀ ਗ੍ਰਹਿ ਮੰਤਰਾਲੇ ਨੂੰ ਸੌਂਪੀ ਹੈ। ਜਿਸ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਖ਼ਤਰਨਾਕ ਗੈਂਗਸਟਰਾਂ ਦੀ ਸੂਚੀ ਤਿਆਰ ਕੀਤੀ ਹੈ, ਜੋ ਵਿਦੇਸ਼ਾਂ ’ਚ ਰਹਿ ਰਹੇ ਹਨ।
ਇਹਨਾਂ ਗੈਂਗਸਟਰਾਂ ਦਾ ਕਨੈਕਸ਼ਨ ਪੰਜਾਬ, ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ, ਰਾਜਸਥਾਨ ਤੇ ਹੋਰ ਰਾਜਾਂ ਨਾਲ ਸਬੰਧਤ ਹਨ, ਜੋ ਵਿਦੇਸ਼ਾਂ ਵਿਚਰਹਿ ਕੇ ਭਾਰਤ ਵਿਚ ਟਾਰਗੇਟ ਕਿਲਿੰਗ ਸਮੇਤ ਹੋਰ ਅਪਰਾਧੀ ਕਾਰਵਾਈਆਂ ਕਰ ਰਹੇ ਹਨ। ਹੁਣ ਇਹਨਾਂ ਗੈਂਗਸਟਰਾਂ ਨੂੰ ਭਾਰਤ ਲਿਆਉਣ ਲਈ ਰਣਨੀਤੀ ਉਲੀਕੀ ਜਾ ਰਹੀ ਹੈ। ਗ੍ਰਹਿ ਮੰਤਰਾਲਾ ਦੀ ਸੂਚੀ ਅਨੁਸਾਰ ਗੈਂਗਸਟਰਾਂ ’ਚ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਟਾਪ ’ਤੇ ਹੈ। ਬਰਾੜ ਦਾ ਸੰਯੁਕਤ ਰਾਜ ਅਮਰੀਕਾ ’ਚ ਹੋਣ ਦਾ ਸ਼ੱਕ ਹੈ। ਦੇਖੋ ਲਿਸਟ…..