ਮਾਈਨਿੰਗ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਦੀ ਟੀਮ ਨਾਲ ਕਰੈਸ਼ਰ ਚਾਲਕਾਂ ਤੇ ਮਾਲਕਾਂ ਵੱਲੋਂ ਬਦਸਲੂਕੀ, ਪਰਚਾ ਦਰਜ

ਰੂਪਨਗਰ, 14 ਅਗਸਤ 2022 – ਮਾਈਨਿੰਗ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਦੀ ਟੀਮ ਨਾਲ ਕਰੈਸ਼ਰ ਚਾਲਕਾਂ ਤੇ ਮਾਲਕਾਂ ਵੱਲੋਂ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਇਸ ਮਾਮਲੇ ‘ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਵੱਖ-ਵੱਖ ਕਰੱਸ਼ਰਾਂ ‘ਤੇ ਪਰਚਾ ਦਰਜ ਕਰ ਲਿਆ ਹੈ।

ਅਸਲ ‘ਚ ਬੀਤੇ ਦਿਨ ਮਾਈਨਿੰਗ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਵੱਲੋਂ ਪਹਿਲਾਂ ਕਰੱਸ਼ਰਾਂ ਉੱਤੇ ਜੇ ਕੇ ਮਾਈਨਿੰਗ ਗਤੀਵਿਧੀਆਂ ਦਾ ਜਾਇਜ਼ਾ ਲਿਆ ਗਿਆ ਸੀ। ਜਿਸ ਤੋਂ ਬਾਅਦ ਉਹਨਾਂ ਵੱਲੋਂ SC ਤੇ ਐਸਡੀਓ ਮਾਈਨਿੰਗ ਰੋਪੜ ਨੂੰ ਕਰੱਸ਼ਰਾਂ ਵਾਲੀ ਥਾਂ ‘ਤੇ ਭੇਜਿਆ ਗਿਆ ਸੀ। ਜਿਥੇ ਕਰੈਸ਼ਰ ਚਾਲਕਾਂ ਤੇ ਮਾਲਕਾਂ ‘ਤੇ ਇਹਨਾਂ ਨਾਲ ਬਦਸਲੂਕੀ ਦੇ ਦੋਸ਼ ਲੱਗੇ ਹਨ ਅਤੇ ਪੁਲਿਸ ਵੱਲੋਂ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ।

ਇਹ ਘਟਨਾ ਜ਼ਿਲ੍ਹਾ ਰੂਪਨਗਰ ਦੇ ਕਾਹਨਪੁਰ ਖੂਹੀ ਏਰੀਆ ਦੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਇੰਦੌਰ ਦੇ ਗੁਰਦੁਆਰੇ ‘ਚ ਤਿਰੰਗਾ ਲਹਿਰਾਉਣ ਦਾ ਵਿਰੋਧ, SGPC ਪ੍ਰਧਾਨ ਨੇ ਕਿਹਾ ਇੱਥੇ ਸਿਰਫ ਨਿਸ਼ਾਨ ਸਾਹਿਬ ਹੀ ਝੂਲ ਸਕਦਾ ਹੈ

ਡਾ. ਅਵਨੀਸ਼ ਕੁਮਾਰ ਨੂੰ ‘ਬਾਬਾ ਫਰੀਦ ਯੂਨੀਵਰਸਿਟੀ’ ਦਾ ਆਰਜ਼ੀ VC ਲਗਾਇਆ ਗਿਆ