ਚੰਡੀਗੜ੍ਹ, 7 ਜਨਵਰੀ 2023- ਪੰਜਾਬ ਦੇ ਕੈਬਨਿਟ ਮੰਤਰੀ ਫ਼ੌਜਾ ਸਿੰਘ ਸਰਾਰੀ ਦੇ ਵਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ, ਫ਼ੌਜਾ ਸਿੰਘ ਸਰਾਰੀ ਦੇ ਵਲੋਂ ਆਪਣਾ ਅਸਤੀਫ਼ਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸੂਤਰ ਦੱਸ ਰਹੇ ਹਨ ਕਿ, ਨਵਾਂ ਵਜ਼ੀਰ ਵੀ ਅੱਜ ਸ਼ਾਮ ਨੂੰ ਹੀ ਸਹੁੰ ਚੁੱਕੇਗਾ।