ਅੰਮ੍ਰਿਤਸਰ ਬਦਮਾਸ਼ਾਂ ਵੱਲੋਂ ਮਹਿਲਾ SHO ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ

  • ਐਸਐਚਓ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਦਾਖਲ ਕਰਾਇਆ

ਅੰਮ੍ਰਿਤਸਰ, 3 ਅਗਸਤ 2024 – ਅੰਮ੍ਰਿਤਸਰ ‘ਚ ਬਦਮਾਸ਼ਾਂ ਵੱਲੋਂ ਥਾਣੇ ਦੀ ਮਹਿਲਾ SHO ‘ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਐਸਐਚਓ ਨੂੰ ਜ਼ਖ਼ਮੀ ਹਾਲਤ ਵਿੱਚ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ ਸਥਾਨਕ ਪੁਲਿਸ ਵੱਲੋਂ ਹਮਲਾ ਕਰਨ ਵਾਲੇ ਬਦਮਾਸ਼ਾਂ ਨੂੰ ਫੜਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅੰਮ੍ਰਿਤਸਰ ਦੇ ਵੇਰਕਾ ਥਾਣੇ ਅਧੀਨ ਪੈਂਦੇ ਪਿੰਡ ਮੁੱਦਲ ਦੀ ਹੈ। ਬੀਤੀ ਰਾਤ ਪਿੰਡ ਮੁੱਦਲ ਵਿੱਚ ਦੋ ਗੁੱਟਾਂ ਵਿੱਚ ਲੜਾਈ ਹੋ ਗਈ। ਜਿਸ ਦੀ ਸੂਚਨਾ ਵੇਰਕਾ ਥਾਣੇ ਨੂੰ ਭੇਜ ਦਿੱਤੀ ਗਈ। ਵੇਰਕਾ ਥਾਣੇ ਦੇ ਐਸਐਚਓ ਏਕੇ ਸੋਹੀ ਮੌਕੇ ’ਤੇ ਪੁੱਜੇ। ਰਾਤ ਦਾ ਸਮਾਂ ਹੋਣ ਕਰਕੇ ਉਹ ਵਰਦੀ ਵਿੱਚ ਨਹੀਂ ਸੀ। ਇਸੇ ਦੌਰਾਨ ਇੱਕ ਗੁੱਟ ਨੇ ਐਸਐਚਓ ’ਤੇ ਹਮਲਾ ਕਰ ਦਿੱਤਾ।

ਪ੍ਰਾਪਤ ਜਾਣਕਾਰੀ ਅਨੁਸਾਰ ਹਮਲਾ ਕਰਨ ਵਾਲੇ ਬਦਮਾਸ਼ਾਂ ਨੇ ਦਾਤਾਰ ਨਾਲ ਮਹਿਲਾ ਐੱਸਐੱਚਓ ਏ.ਕੇ.ਸੋਹੀ ‘ਤੇ ਹਮਲਾ ਕਰ ਦਿੱਤਾ। ਦਾਤਾਰ ਉਸਦੇ ਕੰਨ ਵਿੱਚ ਵੱਜਿਆ। ਜਿਸ ਤੋਂ ਬਾਅਦ ਉਹ ਗੰਭੀਰ ਜ਼ਖਮੀ ਹੋ ਗਈ। ਮੌਕੇ ‘ਤੇ ਨਾਲ ਪਹੁੰਚੀ ਪੁਲਸ ਨੇ ਤੁਰੰਤ ਉਸ ਨੂੰ ਅਮਨਦੀਪ ਹਸਪਤਾਲ ਪਹੁੰਚਾਇਆ। ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਇਸ ਹਫਤੇ ਫੇਰ ਆਈ ਸੋਨੇ-ਚਾਂਦੀ ਦੇ ਭਾਅ ‘ਚ ਤੇਜ਼ੀ : ਸੋਨਾ ਫਿਰ 70 ਹਜ਼ਾਰ ਰੁਪਏ ਦੇ ਪਾਰ, 2,261 ਰੁਪਏ ਵਧਿਆ ਰੇਟ

ਖੰਨਾ ‘ਚ ਮੋਟਰ ਵਾਲੇ ਕਮਰੇ ਦੀ ਡਿੱਗੀ ਛੱਤ, 8 ਜ਼ਖਮੀ