ਬਦਮਾਸ਼ਾਂ ਨੇ ਪਰਿਵਾਰ ‘ਤੇ ਤਲਵਾਰਾਂ ਨਾਲ ਕੀਤਾ ਹਮਲਾ: ਮਾਂ-ਪੁੱਤ ਜ਼ਖਮੀ

  • ਬਾਹਰ ਖੜ੍ਹੇ ਵਾਹਨਾਂ ਦੀ ਵੀ ਭੰਨਤੋੜ
  • ਘਰ ‘ਤੇ ਮਾਰੀਆਂ ਕੱਚ ਦੀਆਂ ਬੋਤਲਾਂ

ਲੁਧਿਆਣਾ, 7 ਮਾਰਚ 2023 – ਲੁਧਿਆਣਾ ‘ਚ ਦੇਰ ਰਾਤ 10 ਤੋਂ 12 ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਕਾਕੋਵਾਲ ਰੋਡ ‘ਤੇ ਘਰ ਦੇ ਬਾਹਰ ਖੜ੍ਹੇ ਵਾਹਨਾਂ ਦੀ ਭੰਨਤੋੜ ਕੀਤੀ ਅਤੇ ਇੱਕ ਪਰਿਵਾਰ ‘ਤੇ ਹਮਲਾ ਕਰ ਦਿੱਤਾ। ਇਸ ਸੰਬੰਧੀ ਬਦਮਾਸ਼ਾਂ ਦੀ ਗੁੰਡਾਗਰਦੀ ਦੀ ਫੁਟੇਜ ਵੀ ਵਾਇਰਲ ਹੋ ਰਹੀ ਹੈ। ਇਸ ਸੰਬੰਧੀ ਪੀੜਤ ਰੇਖਾ ਨੇ ਦੱਸਿਆ ਕਿ ਰਾਤ 8:15 ਵਜੇ ਵੱਡੀ ਗਿਣਤੀ ‘ਚ ਬਾਈਕ ਸਵਾਰ ਬਦਮਾਸ਼ ਉਨ੍ਹਾਂ ਦੇ ਘਰ ਦੇ ਬਾਹਰ ਆਏ। ਘਰ ਦੇ ਅੰਦਰ ਪੂਰਾ ਪਰਿਵਾਰ ਮੌਜੂਦ ਸੀ।

ਪੀੜਤ ਨੇ ਦੋਸ਼ ਲਾਏ ਕਿ ਹਮਲਾਵਰਾਂ ਨੇ ਘਰ ਦੇ ਬਾਹਰ ਖੜ੍ਹੀਆਂ ਗੱਡੀਆਂ ਦੀ ਭੰਨਤੋੜ ਕੀਤੀ। ਉਨ੍ਹਾਂ ਨੇ ਕੱਚ ਦੀ ਬੋਤਲ ਘਰ ‘ਤੇ ਸੁੱਟੀਆਂ ਅਤੇ ਘਰ ਦੇ ਅੰਦਰ ਆ ਕੇ ਉਸ ਦੇ ਲੜਕੇ ਸਮਰ ਦੀ ਕੁੱਟਮਾਰ ਕੀਤੀ। ਹਮਲਾਵਰਾਂ ਨੇ ਸਮਰ ਦੀ ਪਿੱਠ ‘ਤੇ ਤਲਵਾਰ ਮਾਰੀ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਜਦੋਂ ਉਹ ਆਪਣੇ ਪੁੱਤ ਸਮਰ ਨੂੰ ਬਦਮਾਸ਼ਾਂ ਤੋਂ ਛੁਡਾਉਣ ਆਈ ਤਾਂ ਦੋਸ਼ੀਆਂ ਨੇ ਉਸ ‘ਤੇ ਵੀ ਹਮਲਾ ਕਰ ਦਿੱਤਾ। ਰੇਖਾ ਨੇ ਦੱਸਿਆ ਕਿ ਉਸ ਦਾ ਸੈਲੂਨ ਘਰ ਵਿੱਚ ਹੀ ਹੈ। ਜਦੋਂ ਘਰ ‘ਤੇ ਹਮਲਾ ਹੋਇਆ ਤਾਂ ਉਹ ਸੈਲੂਨ ‘ਚ ਕੰਮ ਕਰ ਰਹੀ ਸੀ। ਸੈਲੂਨ ਵਿੱਚ ਬੈਠੇ ਗਾਹਕ ਵੀ ਡਰ ਗਏ। ਉਸ ਨੂੰ ਨਹੀਂ ਪਤਾ ਕਿ ਬਦਮਾਸ਼ਾਂ ਨੇ ਉਸ ‘ਤੇ ਹਮਲਾ ਕਿਉਂ ਕੀਤਾ।

ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਬਦਮਾਸ਼ਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਉਹ ਫਰਾਰ ਹੋ ਚੁੱਕੇ ਸਨ। ਰੇਖਾ ਨੇ ਦੱਸਿਆ ਕਿ ਹਮਲੇ ਤੋਂ ਬਾਅਦ ਉਸ ਨੇ ਪੁਲਸ ਨੂੰ ਵੀ ਸੂਚਿਤ ਕੀਤਾ ਸੀ ਪਰ ਕਰੀਬ 2 ਘੰਟੇ ਤੱਕ ਥਾਣਾ ਬਸਤੀ ਜੋਧੇਵਾਲ ਤੋਂ ਕੋਈ ਵੀ ਪੁਲਸ ਕਰਮਚਾਰੀ ਘਟਨਾ ਸਥਾਨ ਨੂੰ ਦੇਖਣ ਨਹੀਂ ਆਇਆ। ਆਖ਼ਰਕਾਰ ਉਸ ਦਾ ਪਤੀ ਅਤੇ ਪੁੱਤਰ ਖ਼ੁਦ ਹੀ ਥਾਣੇ ਚਲੇ ਗਏ। ਰਾਤ 10:45 ਵਜੇ ਤੱਕ ਕਿਸੇ ਵੀ ਪੁਲੀਸ ਮੁਲਾਜ਼ਮ ਨੇ ਮੌਕੇ ਦੀ ਹਾਲਤ ਨਹੀਂ ਦੇਖੀ। ਸਾਰੇ ਇਲਾਕੇ ਵਿੱਚ ਕੱਚ ਦੀਆਂ ਬੋਤਲਾਂ ਖਿੱਲਰੀਆਂ ਪਈਆਂ ਸਨ। ਘਰਾਂ ਦੇ ਬਾਹਰ ਖੜ੍ਹੇ ਵਾਹਨਾਂ ਦੀ ਭੰਨ-ਤੋੜ ਕੀਤੀ ਗਈ।

ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਬਦਮਾਸ਼ ਨਜ਼ਰ ਆਏ। ਬਦਮਾਸ਼ਾਂ ਦੀ ਗੁੰਡਾਗਰਦੀ ਦੀ ਫੁਟੇਜ ਵੀ ਵਾਇਰਲ ਹੋ ਰਹੀ ਹੈ। ਇਲਾਕਾ ਨਿਵਾਸੀਆਂ ਅਨੁਸਾਰ ਪੁਲਿਸ ਇਲਾਕੇ ‘ਚ ਗਸ਼ਤ ਨਹੀਂ ਕਰਦੀ ਜਿਸ ਕਾਰਨ ਅਜਿਹੇ ਲੋਕ ਇਲਾਕੇ ਦਾ ਮਾਹੌਲ ਖ਼ਰਾਬ ਕਰ ਰਹੇ ਹਨ | ਇਲਾਕੇ ਦੇ ਕੁਝ ਲੋਕਾਂ ਨੇ ਇਹ ਵੀ ਦੱਸਿਆ ਕਿ ਹਮਲਾ ਕਰਨ ਵਾਲੇ ਵਿਅਕਤੀਆਂ ਦੀ ਸਮਰ ਨਾਲ ਇੱਕ ਦਿਨ ਪਹਿਲਾਂ ਵੀ ਕਿਸੇ ਗੱਲ ਨੂੰ ਲੈ ਕੇ ਝੜਪ ਹੋਈ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜਦੋਂ ਨਾਜਾਇਜ਼ ਸਬੰਧਾਂ ਦਾ ਖੁੱਲ੍ਹਿਆ ਭੇਤ ਤਾਂ ਨੌਜਵਾਨ ਨੇ ਕੀਤੀ ਖ਼ੁ+ਦ+ਕੁ+ਸ਼ੀ

ਡੂੰਘੀ ਖੱਡ ‘ਚ ਡਿੱਗੀ ਕਾਰ, ਪਟਿਆਲਾ ਦੇ ਨੌਜਵਾਨ ਦੀ ਮੌ+ਤ