ਚੰਡੀਗੜ੍ਹ, 30 ਮਾਰਚ 2022 – ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਾਲ ਚੰਡੀਗੜ੍ਹ ‘ਚ ਮੁਲਾਕਾਤ ਕੀਤੀ ਹੈ। ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਸਰਕਾਰੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਇਸ ਮੌਕੇ ਮੁੱਖ ਮੰਤਰੀ ਨੇ 21 ਸਾਲਾਂ ਬਾਅਦ ਭਾਰਤ ਨੂੰ ਮਿਸ ਯੂਨੀਵਰਸ ਦਾ ਖਿਤਾਬ ਵਾਪਸ ਲਿਆ ਕੇ ਦੇਸ਼ ਦਾ ਮਾਣ ਵਧਾਉਣ ਲਈ ਹਰਨਾਜ਼ ਸੰਧੂ ਨੂੰ ਵਧਾਈ ਦਿੱਤੀ।
ਇਸ ਮੌਕੇ ਮਿਸ ਯੂਨੀਵਰਸ ਹਰਨਾਜ਼ ਸੰਧੂ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਬਹੁਤ ਚੰਗਾ ਲੱਗਿਆ ਤੇ ਉਨ੍ਹਾਂ ਨਾਲ ਪੰਜਾਬ ਦੇ ਯੂਥ ਲਈ ਕੁੱਝ ਚੰਗਾ ਕਰਨ ਦੀਆਂ ਸੰਭਾਵਨਾਵਾਂ ‘ਤੇ ਵੀ ਚਰਚਾ ਹੋਈ | ਇਸ ਮੌਕੇ ਉਨ੍ਹਾਂ ਪੰਜਾਬ ਦੀਆਂ ਸਾਰੀਆਂ ਧੀਆਂ ਨੂੰ ਕਿਹਾ ਕਿ ਉਹ ਆਪਣੇ ਆਤਮ ਵਿਸ਼ਵਾਸ ਨਾਲ ਅੱਗੇ ਵਧਣ ਤੇ ਜੇਕਰ ਤੁਸੀਂ ਕਿਸੇ ਨਿਸ਼ਾਨੇ ਨੂੰ ਲੈ ਕੇ ਅੱਗੇ ਚੱਲਦੇ ਹੋ ਤਾਂ ਨਿਸ਼ਚੇ ਹੀ ਉਸ ਵਿਚ ਸਫਲਤਾ ਮਿਲਦੀ ਹੈ ਜੇਕਰ ਤੁਹਾਡੇ ਵਿਚ ਆਤਮਵਿਸ਼ਵਾਸ ਹੈ।
ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਹਰਨਾਂ ਕੌਰ ਸੰਧੂ ਨੇ ਇਹ ਵੀ ਕਿਹਾ ਕਿ ਜਦੋਂ ਉਸ ਦੇ ਨਾਲ ਮਿਸ ਇੰਡੀਆ ਲੱਗਿਆ ਤਾਂ ਇੰਡੀਆ ਦੇ ਨਾਂਅ ਨੂੰ ਦੁਨੀਆਂ ਵਿਚ ਚਮਕਾਉਣਾ ਉਸ ਦੇ ਲਈ ਸਭ ਤੋਂ ਵੱਡੀ ਚੁਨੌਤੀ ਸੀ, ਜਿਸ ਨੂੰ ਉਸ ਨੇ ਆਤਮ ਵਿਸ਼ਵਾਸ ਨਾਲ ਪੂਰਾ ਹੀ ਨਹੀਂ ਕੀਤਾ ਬਲਕਿ ਇੰਡੀਆ ਲਈ ਉਹ ਤਾਜ ਲਿਆਂਦਾ ਜਿਸ ਦਾ 21 ਸਾਲਾਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ।