- PRTC ਦੀ ਲਾਪਤਾ ਬੱਸ ਨਦੀ ‘ਚੋਂ ਮਿਲੀ
- ਬੱਸ ਦੇ ਨਾਲ ਇੱਕ ਲਾ+ਸ਼ ਵੀ ਬਰਾਮਦ ਹੋਈ ਹੈ
- ਲਾ+ਸ਼ ਦੀ ਕੀਤੀ ਜਾ ਰਹੀ ਹੈ ਪਛਾਣ
- 4 ਦਿਨਾਂ ਤੋਂ ਬੱਸ ਦਾ ਨਹੀਂ ਮਿਲ ਰਿਹਾ ਸੀ ਕੋਈ ਸੁਰਾਗ
ਚੰਡੀਗੜ੍ਹ, 13 ਜੁਲਾਈ 2023 – ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਦੀ ਲਾਪਤਾ ਬੱਸ ਨਦੀ ਵਿੱਚ ਮਿਲੀ ਹੈ। ਬੱਸ ਦੇ ਨਾਲ ਇੱਕ ਲਾਸ਼ ਵੀ ਬਰਾਮਦ ਹੋਈ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਲਾਸ਼ ਕਿਸਦੀ ਹੈ। ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਚਲਾਇਆ ਜਾਵੇਗਾ। ਉਸ ਤੋਂ ਬਾਅਦ ਹੀ ਕੁਝ ਸਪੱਸ਼ਟ ਹੋ ਸਕੇਗਾ।
ਇਹ ਬੱਸ ਐਤਵਾਰ ਦੁਪਹਿਰ ਕਰੀਬ 2:30 ਵਜੇ ਚੰਡੀਗੜ੍ਹ ਦੇ ਬੱਸ ਸਟੈਂਡ 43 ਤੋਂ ਮਨਾਲੀ ਲਈ ਰਵਾਨਾ ਹੋਈ ਸੀ। ਦੁਪਹਿਰ 3:00 ਵਜੇ ਮਨਾਲੀ ਪਹੁੰਚਣਾ ਸੀ। ਪਰ ਭਾਰੀ ਮੀਂਹ ਕਾਰਨ ਇਹ ਮਨਾਲੀ ਨਹੀਂ ਪਹੁੰਚ ਸਕੀ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹਾਦਸੇ ਦੇ ਸਮੇਂ ਬੱਸ ਵਿੱਚ ਕਿੰਨੇ ਯਾਤਰੀ ਮੌਜੂਦ ਸਨ।
ਵਿਭਾਗ ਇਸ ਮਾਮਲੇ ਵਿੱਚ ਹਾਲੇ ਕੋਈ ਵੀ ਜਾਣਕਾਰੀ ਦੇਣ ਤੋਂ ਗੁਰੇਜ਼ ਕਰ ਰਿਹਾ ਹੈ। ਵਿਭਾਗ ਨੂੰ ਹੁਣ ਤੱਕ ਇਸ ਦੀ ਸਹੀ ਗਿਣਤੀ ਦਾ ਪਤਾ ਵੀ ਨਹੀਂ ਲੱਗਾ ਹੈ। ਅਧਿਕਾਰੀਆਂ ਨੇ ਡਰਾਈਵਰ ਅਤੇ ਕੰਡਕਟਰ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਵੀ ਦੋਵਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਐਤਵਾਰ ਤੋਂ ਬੱਸ ਦੇ ਡਰਾਈਵਰ ਅਤੇ ਕੰਡਕਟਰ ਦੇ ਫੋਨ ਨੰਬਰ ਬੰਦ ਹੋ ਰਹੇ ਸਨ। 4 ਦਿਨਾਂ ਤੱਕ ਸੰਪਰਕ ਨਾ ਹੋਣ ‘ਤੇ ਚਿੰਤਾ ਵਧ ਗਈ। ਇਸ ਦੌਰਾਨ ਬੱਸ ਹੁਣ ਜਿਸ ਨਦੀ ਵਿੱਚ ਜਾ ਡਿੱਗੀ ਸੀ ਉੱਥੋਂ ਮਿਲ ਗਈ ਹੈ।