ਸ਼ਾਮਲਾਤ ਜ਼ਮੀਨ ‘ਤੇ ਨਾਜਾਇਜ਼ ਕਬਜ਼ੇ ਨੂੰ MLA ਅਨਮੋਲ ਮਾਨ ਨੇ ਟਰੈਕਟਰ ‘ਤੇ ਬੈਠ ਖੁਦ ਛੁਡਵਾਇਆ

  • ਖਰੜ ਹਲਕੇ ਦੀਆਂ ਸ਼ਾਮਲਾਤ ਜ਼ਮੀਨਾਂ ਤੇ ਕਬਜ਼ਾ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ – ਅਨਮੋਲ ਗਗਨ ਮਾਨ

ਮਾਜਰੀ/ਖਰੜ, 18 ਮਈ 2022 – ਪੰਜਾਬ ਸਰਕਾਰ ਵਲੋਂ ਸੂਬੇ ਅਣਅਧਿਕਾਰਿਤ ਤੌਰ ਤੇ ਜ਼ਮੀਨਾਂ ਤੇ ਕੀਤੇ ਗ਼ੈਰਕਾਨੂੰਨੀ ਕਬਜ਼ਿਆਂ ’ਤੇ ਗੰਭੀਰਤਾ ਨਾਲ ਕੰਮ ਕੀਤਾ ਜਾ ਰਿਹਾ ਹੈ।ਇਸੇ ਕੜੀ ਤਹਿਤ ਅੱਜ ਬਾਅਦ ਦੁਪਿਹਰ ਪਿੰਡ ਕੰਸਾਲਾ ਪੀ ਆਰ-4 ਰੋਡ, ਨਜਦੀਕ ਓਮੈਕਸ ਸਿਟੀ, ਵਿਖੇ ਪੰਚਾਇਤ ਦੀ ਸੈਕੜੇ ਕਰੋੜਾਂ ਰੁਪਏ ਦੀ ਕਰੀਬ 96 ਏਕੜ ਸ਼ਾਮਲਾਤ ਜ਼ਮੀਨ ਉੱਪਰ ਧਨਾਢਾਂ ਅਤੇ ਅਤੇ ਵੀਵੀਆਈਪੀ ਵਲੋਂ ਕੀਤਾ ਨਜਾਇਜ਼ ਕਬਜ਼ਾ ਖੁਦ ਮੈਡਮ ਅਨਮੋਲ ਗਗਨ ਮਾਨ ਨੇ ਟਰੈਕਟਰ ਤੇ ਬੈਠ ਕੇ ਮੁਕਤ ਕਰਵਾਇਆ।ਇਸ ਮੌਕੇ ਹਲਕਾ ਵਿਧਾਇਕ ਖਰੜ ਮੈਡਮ ਅਨਮੋਲ ਗਗਨ ਮਾਨ ਦੇ ਨਾਲ ਪ੍ਰਸ਼ਾਸਨਿਕ ਅਧਿਕਾਰੀ/ਕਰਮਚਾਰੀ ਵੀ ਹਾਜ਼ਰ ਸਨ। ਮਾਜਰੀ ਬਲਾਕ ਦੇ ਪਿੰਡ ਕੰਸਾਲਾ ਦੀ ਸ਼ਾਮਲਾਤ ਜ਼ਮੀਨ ਜੋ ਕਈ ਸਾਲਾਂ ਤੋਂ ਧਨਾਢਾਂ /ਰਸੂਖਦਾਰਾਂ ਨੇ ਨਾਜਾਇਜ਼ ਤੋਰ ਤੇ ਦੱਬੀ ਹੋਈ ਸੀ,ਅੱਜ ਨਜਾਇਜ਼ ਕਬਜ਼ਾ ਹਟਾ ਕੇ ਪੰਚਾਇਤ ਦੇ ਸਪੁਰਦ ਕੀਤੀ ਗਈ ਤਾਂ ਜੋ ਪਿੰਡਾਂ ਦੇ ਵਿਕਾਸ ਨੂੰ ਗਤੀਸ਼ੀਲਤਾਂ ਦਿੱਤੀ ਜਾ ਸਕੇ।

ਮੈਡਮ ਅਨਮੋਲ ਗਗਨ ਮਾਨ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਚੰਡੀਗੜ ਦੇ ਨਾਲ ਬਿਲਕੁਲ ਨਾਲ ਲੱਗਦੀ ਸੈਕੜੇ ਕਰੋੜਾਂ ਰੁਪਏ ਦੀ ਇਸ ਜ਼ਮੀਨ ਤੇ ਅਣਅਧਿਕਾਰਿਤ ਤੌਰ ਤੇ ਧਨਾਢਾਂ ਅਤੇ ਵੀਵੀਆਈਪੀ ਵਲੋਂ ਕਬਜ਼ਾ ਕੀਤਾ ਹੋਇਆਂ ਸੀ।ਸਬ ਡਵੀਜ਼ਨ ਖਰੜ ਦਾ ਪਿੰਡ ਕੰਸਾਲ਼ਾ, ਨਿਊ ਚੰਡੀਗੜ੍ਹ ਦਾ ਓਹ ਪਿੰਡ ਹੈ,ਜਿੱਥੇ ਇੱਕ ਇੱਕ ਏਕੜ ਜ਼ਮੀਨ ਦੀ ਕੀਮਤ ਕਈ ਕਈ ਕਰੋੜ ਹੈ।ਜਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਪੰਚਾਇਤੀ ਜ਼ਮੀਨਾਂ ਜੋ ਕਈ ਕਈ ਦਹਾਕਿਆਂ ਤੋਂ ਰਾਜਨੀਤਕਾਂ ਤੇ ਅਫ਼ਸਰਸ਼ਾਹੀ ਨੇ ਦੱਬੀਆਂ ਹੋਈਆਂ ਹਨ। ਉਨਾਂ ਨੂੰ ਵਾਪਸ ਕਰਵਾਉਣ ਦੀ ਜੋ ਮੁਹਿੰਮ ਸਰਕਾਰ ਨੇ ਵਿਢੀ ਹੋਈ ਹੈ, ਨੂੰ ਲੋਕਾਂ ਵੱਲੋ ਬਹੁਤ ਸਰਾਹਿਆ ਜਾ ਰਿਹਾ ਹੈ।

ਪੰਜਾਬ ਦੇ ਮੁਖ ਮੰਤਰੀ ਸ. ਭਗਵੰਤ ਮਾਨ ਅਤੇ ਪੰਚਾਇਤ ਮੰਤਰੀ ਸਾਹਿਬ ਦੀ ਅਗਵਾਈ ਹੇਠ ਹਲਕਾ ਖਰੜ ਦੀ ਵਿਧਾਇਕਾ ਮੈਡਮ ਅਨਮੋਲ ਗਗਨ ਮਾਨ ਦੀ ਦ੍ਰਿੜ੍ਹ ਇੱਛਾ ਸਦਕਾ ਇਹ ਕਾਰਵਾਈ ਅਮਲ ਵਿਚ ਲਿਆਦੀ ਗਈ।ਮੈਡਮ ਮਾਨ ਨੇ ਮੀਡੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਾਜਾਇਜ ਕਬਜਿਆਂ ਦੇ ਅਧੀਨ ਪੂਰੇ ਪੰਜਾਬ ਦੀਆਂ ਸਾਮਲਾਤ ਜਮੀਨਾਂ ਦੀ ਕੀਮਤ ਦੇ ਬਰਾਬਰ ਇਕੱਲੇ ਖਰੜ ਹਲਕੇ ਦੀਆਂ ਸਾਮਲਾਤ ਜਮੀਨਾਂ ਹਨ।ਹਲਕਾ ਖਰੜ ਦੀ ਵਿਧਾਇਕਾਂ ਹੋਣ ਦੇ ਨਾਤੇ ਇਹ ਮੇਰਾ ਇਖਲਾਖੀ ਅਤੇ ਨਿੱਜੀ ਫਰਜ ਹੈ ਕਿ ਮੈਂ ਖਰੜ ਹਲਕੇ ਦੀਆਂ ਸਾਮਲਾਤ ਜਮੀਨਾਂ ਤੋਂ ਨਾਜਾਇਜ ਕਬਜੇ ਹਟਵਾਵਾਂ।ਅੱਜ ਦੀ ਕਾਰਵਾਈ ਇਸੇ ਕੜੀ ਤਹਿਤ ਹੋਈ ਹੈ।ਉਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਨਾਜਾਇਜ ਕਬਜਿਆਂ ਅਧੀਨ ਕਰੋੜਾਂ / ਅਰਬਾਂ ਰੁਪਏ ਦੀਆਂ ਸ਼ਾਮਲਾਤ ਜ਼ਮੀਨਾਂ ਤੇ ਨਾਜਾਇਜ਼ ਕਬਜ਼ੇ ਹਟਾਏ ਜਾਣਗੇ ਅਤੇ ਪਹਿਲ ਵੱਡੀੳਾ ਜਮੀਨਾਂ ਤੋਂ ਕੀਤੀ ਜਾਵੇਗੀ।

ਕਬਜਾ ਕਾਰਵਾਈ ਸਮੇਂ ਐਸ.ਡੀ.ਐਮ ਖਰੜ ਰਵਿੰਦਰ ਸਿੰਘ, ਡੀ.ਐਸ.ਪੀ.ਅਮਰਪ੍ਰੀਤ ਸਿੰਘ, ਗਰਾਮ ਪੰਚਾਇਤ ਕੰਸਾਲਾ, ਪਿੰਡ ਦੇ ਪੰਤਵੱਤੇ ਸੱਜਣ, ਬਲਾਕ ਵਿਕਾਸ ਅਤੇ ਪੰਚਾਇਤ ਅਫਸਰ,ਆਪ ਵਲੰਟੀਅਰ ਮੌਕੇ ’ਤੇ ਹਾਜ਼ਰ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਸਰਕਾਰ ਵੱਲੋਂ ਨਾਮਜ਼ਦ ਮਾਰਕੀਟ ਕਮੇਟੀਆਂ ਭੰਗ

ਬਿਨਾਂ ਮਨਜ਼ੂਰੀ ਪਾਲਤੂ ਕੁੱਤਾ ਰੱਖਣ ‘ਤੇ ਲੱਗੀ ਪਾਬੰਦੀ, ਪੜ੍ਹੋ ਪੂਰੀ ਖ਼ਬਰ ?