- ਸਫਾਈ ਸੇਵਕਾਂ ਨੇ ਵਿਧਾਇਕ ਨੂੰ ਖੁਸ਼ੀ ਨਾਲ ਕੀਤਾ ਸਨਮਾਨਿਤ
ਬਟਾਲਾ, 10 ਮਾਰਚ 2024 – ਬਟਾਲਾ ਨਗਰ ਨਿਗਮ ਦੇ 236 ਕੱਚੇ ਸਫਾਈ ਸੇਵਕ ਜੋ ਪਿਛਲੇ 31 ਸਾਲਾਂ ਤੋਂ ਪੱਕੇ ਹੋਣ ਲਈ ਲੜਾਈ ਲੜ ਰਹੇ ਸੀ ਕਈ ਸਰਕਾਰਾਂ ਆਈਆ ਤੇ ਕਈ ਸਰਕਾਰਾਂ ਗਈਆਂ, ਪਰ ਕਿਸੇ ਨੇ ਵੀ ਇਹਨਾਂ ਨੂੰ ਪੱਕਿਆ ਨਹੀਂ ਕੀਤਾ, ਪਰ ਹੁਣ ਭਗਵੰਤ ਮਾਨ ਦੀ ਸਰਕਾਰ ਨੇ ਬਟਾਲਾ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਉੱਦਮ ਸਦਕੇ ਇਹਨਾਂ 236 ਕੱਚੇ ਸਫਾਈ ਸੇਵਕਾਂ ਨੂੰ ਪੱਕੇ ਕਰ ਦਿੱਤਾ।
ਜਿਸਨੂੰ ਲੈਕੇ ਬਟਾਲਾ ਦੇ ਸ਼ਿਵ ਆਡੀਟੋਰੀਅਮ ਵਿਖੇ ਰੱਖੇ ਗਏ ਵਿਸ਼ੇਸ਼ ਸਮਾਗਮ ਵਿੱਚ ਇਹਨਾਂ 236 ਕੱਚੇ ਸਫਾਈ ਸੇਵਕਾਂ ਨੂੰ ਪੱਕੇ ਹੋਣ ਦੇ ਨਿਯੁਕਤੀ ਪੱਤਰ ਵਿਧਾਇਕ ਬਟਾਲਾ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਸੌਂਪੇ ਗਏ। ਇਸ ਮੌਕੇ ਪੱਕੇ ਹੋਏ ਸਫਾਈ ਸੇਵਕਾਂ ਨੇ ਖੁਸ਼ੀ ਵਿਚ ਆਕੇ ਵਿਧਾਇਕ ਨੂੰ ਨੋਟਾਂ ਦੇ ਹਾਰ ਪਾਕੇ ਅਤੇ ਸਿਰੋਪਉ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਵਿੱਕੀ ਕਲਿਆਣ ਨੇ ਸਰਕਾਰ ਦਾ ਧੰਨਵਾਦ ਕੀਤਾ।