ਪੰਜਾਬ ਦੇ MLA ਕੇਜਰੀਵਾਲ ਲਈ ਨਹੀਂ, ਬੰਦੀ ਸਿੰਘਾਂ ਦੀ ਰਿਹਾਈ ਲਈ ਧਰਨੇ ਲਾਉਣ – ਕੌਮੀ ਇਨਸਾਫ਼ ਮੋਰਚਾ

  • 1 ਅਪ੍ਰੈਲ ਨੂੰ ਪਿੰਡ ਚਪੜ ਜਿਲ੍ਹਾ ਪਟਿਆਲਾ ਤੋਂ ਬੰਦੀ ਸਿੰਘ ਰਿਹਾਈ ਲਈ “ਮਾਰਚ ” ਕੌਮੀ ਇਨਸਾਫ਼ ਮੋਰਚੇ ਵਿੱਖੇ ਪਹੁੰਚੇਗਾ – ਪਾਲ ਸਿੰਘ

ਮੋਹਾਲੀ, 26 ਮਾਰਚ 2024 – ਅੱਜ ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਮੋਰਚੇ ਵੱਲੋਂ ਪ੍ਰੈੱਸ ਕਾਨਫਰੰਸ ਦੌਰਾਨ 1 ਅਪ੍ਰੈਲ ਨੂੰ ਪਿੰਡ ਚਪੜ ਜਿਲ੍ਹਾ ਪਟਿਆਲਾ ਤੋਂ ਕੌਮੀ ਇਨਸਾਫ਼ ਮੋਰਚੇ ਤੱਕ ਰਿਹਾਈ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ, ਜਿਸ ਦੌਰਾਨ ਮੋਰਚੇ ਦੇ ਕਨਵੀਨਰ ਭਾਈ ਪਾਲ ਸਿੰਘ ਫਰਾਂਸ ਨੇ ਸਿੱਖ ਸੰਗਤਾਂ ਨੂੰ ਇਸ ਮਾਰਚ ਵਿੱਚ ਵੱਧ ਚੜ੍ਹ ਕਿ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ , ਤਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਨੂੰ ਘੱਰ ਘੱਰ ਤੱਕ ਪਹੁੰਚਾਇਆ ਜਾਵੇ, ਪੱਤਰਕਾਰਾਂ ਦੇ ਪੁੱਛਣ ਤੇ ਭਾਈ ਪਾਲ ਸਿੰਘ ਫਰਾਂਸ ਨੇ ਕਿਹਾ ਆਪ ਪਾਰਟੀ ਦੇ ਲੀਡਰ ਭਰਿਸ਼ਟ ਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਕੇਜਰੀਵਾਲ ਦੀ ਰਿਹਾਈ ਲਈ ਤੇ ਦਿੱਲ੍ਹੀ ਪੁਹੰਚ ਗਏ ਪ੍ਰੰਤੂ ਬੰਦੀ ਸਿੰਘਾਂ ਦੀ ਗੱਲ ਕਦੇ ਨਹੀਂ ਕੀਤੀ ਗਈ, ਅਤੇ ਨਾਂ ਹੀ ਸੰਗਰੂਰ ਵਿੱਖੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲੇ ਪਰਿਵਾਰਾਂ ਨੂੰ ਮਿਲਣ ਤੱਕ ਨਹੀਂ ਗਏ , ਜਿਸ ਤੋਂ ਸਿੱਧ ਹੁੰਦਾ ਹੈ ਕਿ ਆਪ ਪਾਰਟੀ ਪੰਥ ਅਤੇ ਪੰਜਾਬ ਲਈ ਨਹੀ ਬਲਕਿ ਸਿਰਫ਼ ਕੇਜਰੀਵਾਲ ਲਈ ਹੀ ਕੰਮ ਕਰ ਰਹੀ ਹੈ।

ਅੱਗੇ ਭਾਈ ਜਸਵਿੰਦਰ ਸਿੰਘ ਰਾਜਪੁਰਾ ਅਤੇ ਵਕੀਲ ਗੁਰਸ਼ਰਨ ਸਿੰਘ ਨੇ ਬੀ,ਜੇ,ਪੀ ਅਤੇ ਅਕਾਲੀ ਦਲ ਦੇ ਗੱਠਜੋੜ ਟੁੱਟਣ ਤੇ ਕਿਹਾ ਇਹਨਾਂ ਦੋਵੇਂ ਹੀ ਪਾਰਟੀਆਂ ਨੇ ਪੰਜਾਬ ਨੂੰ ਬਰਬਾਦੀ ਦੇ ਕੰਢੇ ਪਹੁੰਚਾਇਆ ਹੈ। ਇਸ ਮੌਕੇ ਬਾਬਾ ਕਰਮ ਸਿੰਘ, ਭਾਈ ਬਲਜੀਤ ਸਿੰਘ ਭਾਊ, ਭਾਈ ਦਵਿੰਦਰ ਸਿੰਘ, ਭਾਈ ਅਮਰੀਕ ਸਿੰਘ ਮਤੋਰ, ਆਦਿ ਹਾਜਰ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਭਾਜਪਾ ਨੇ 3 ਹੋਰ ਲੋਕ ਸਭਾ ਉਮੀਦਵਾਰਾਂ ਦਾ ਐਲਾਨ ਕੀਤਾ

ਰਵਨੀਤ ਬਿੱਟੂ BJP ‘ਚ ਸ਼ਾਮਿਲ