ਬਾਘਾ ਪੁਰਾਣਾ, 23 ਫਰਵਰੀ 2023 – ਆਮ ਆਦਮੀ ਪਾਰਟੀ ਪੰਜਾਬ ਦੇ ਇੱਕ ਹੋਰ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਜਲਦੀ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਬਾਘਾ ਪੁਰਾਣਾ ਦੇ ਵਿਧਾਇਕ ਸੁਖਾਨੰਦ ਦੀ ਦੇਰ ਰਾਤ ਮੰਗਣੀ ਹੋ ਗਈ ਹੈ । ਉਸਦੀ ਮੰਗਣੀ ਇੱਕ ਐਨਆਰਆਈ ਕੈਨੇਡੀਅਨ ਲੜਕੀ ਨਾਲ ਹੋਈ ਹੈ। ਇਸ ਪ੍ਰੋਗਰਾਮ ਵਿੱਚ ਉਨ੍ਹਾਂ ਨੂੰ ਵਧਾਈ ਦੇਣ ਲਈ ਕੈਬਨਿਟ ਮੰਤਰੀ ਮੀਤ ਹੇਅਰ ਅਤੇ ਪੰਜਾਬੀ ਗਾਇਕ ਅੰਮ੍ਰਿਤ ਮਾਨ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ।
ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਐਨਆਰਆਈ ਪਰਿਵਾਰ ਦੀ ਰਾਜਵੀਰ ਕੌਰ ਨੂੰ ਮੁੰਦਰੀ ਪਹਿਨਾਈ। ਰਾਜਵੀਰ ਮੂਲ ਰੂਪ ਵਿਚ ਕੈਨੇਡਾ ਦੀ ਨਾਗਰਿਕ ਹੈ ਪਰ ਉਸ ਨੇ ਵਿਧਾਇਕ ਸੁਖਾਨੰਦ ਨੂੰ ਮੁੰਦਰੀ ਪਹਿਨਾ ਕੇ ਪੰਜਾਬ ਦੀ ਸੇਵਾ ਕਰਨ ਦਾ ਵਾਅਦਾ ਕੀਤਾ ਹੈ। ਰਾਜਵੀਰ ਕੌਰ ਨੇ ਕੈਨੇਡਾ ਦੀ ਪੀਆਰ ਛੱਡ ਕੇ ਪੰਜਾਬ ਦੀ ਸੇਵਾ ਕਰਨ ਲਈ ਇੱਥੇ ਆਉਣ ਦਾ ਵਾਅਦਾ ਕੀਤਾ ਹੈ।
ਵਿਧਾਇਕ ਸੁਖਾਨੰਦ ਦੀ ਰਾਜਵੀਰ ਕੌਰ ਨਾਲ ਮੰਗਣੀ ਹੋਈ ਹੈ। ਜਲਦ ਹੀ ਦੋਵੇਂ ਵਿਆਹ ਕਰ ਲੈਣਗੇ। ਪਿਛਲੇ ਸਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ ਤੋਂ ਬਾਅਦ ਇਹ ਪੰਜਵੇਂ ‘ਆਪ’ ਆਗੂ ਹਨ ਜੋ ਜਲਦੀ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਸੀਐਮ ਮਾਨ ਦੇ ਵਿਆਹ ਤੋਂ ਬਾਅਦ ਵਿਧਾਇਕ ਨਰਿੰਦਰ ਕੌਰ ਭਾਰਜ, ਵਿਧਾਇਕ ਰਣਵੀਰ ਸਿੰਘ ਭੁੱਲਰ ਅਤੇ ਵਿਧਾਇਕ ਨਰਿੰਦਰਪਾਲ ਸਿੰਘ ਸਵਾਣਾ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਰਾਜਵੀਰ ਕੌਰ ਭਾਵੇਂ ਕੈਨੇਡਾ ਦੀ ਨਾਗਰਿਕ ਹੈ, ਪਰ ਉਸ ਦਾ ਸਬੰਧ ਸੰਤ ਬਾਬਾ ਰੇਸ਼ਮ ਸਿੰਘ (ਚੱਕ ਪੰਛੀ ਵਾਲੇ) ਦੇ ਪਰਿਵਾਰ ਨਾਲ ਹੈ। ਉਹ ਉਸਦੀ ਪੋਤੀ ਹੈ।
ਦੱਸ ਦੇਈਏ ਕਿ ਬਾਘਾਪੁਰਾਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਜਿੱਤ ਦਰਜ ਕੀਤੀ ਸੀ। 2022 ਦੀਆਂ ਚੋਣਾਂ ਵਿੱਚ ਉਨ੍ਹਾਂ ਨੂੰ 67143 ਵੋਟਾਂ ਮਿਲੀਆਂ ਸਨ। ਜਦਕਿ ਦੂਜੇ ਸਥਾਨ ‘ਤੇ ਅਕਾਲੀ ਦਲ ਦੇ ਤੀਰਥ ਸਿੰਘ ਰਹੇ, ਜਿਨ੍ਹਾਂ ਨੂੰ 33384 ਵੋਟਾਂ ਮਿਲੀਆਂ ਅਤੇ ਕਾਂਗਰਸੀ ਉਮੀਦਵਾਰ ਨੂੰ 18003 ਵੋਟਾਂ ਮਿਲੀਆਂ ਸਨ।
