ਲੁਧਿਆਣਾ, 4 ਜੁਲਾਈ 2022 – ਵਿਧਾਇਕ ਸੁਖਪਾਲ ਸਿੰਘ ਖਹਿਰਾ ਐਤਵਾਰ ਨੂੰ ਮੱਤੇਵਾੜਾ ਜੰਗਲ ਨੇੜੇ ਬਣਾਏ ਜਾਣ ਵਾਲੇ ਮੈਗਾ ਟੈਕਸਟਾਈਲ ਪਾਰਕ ਦੀ ਜਗ੍ਹਾ ‘ਤੇ ਪਹੁੰਚੇ। ਦੁਪਹਿਰ ਕਰੀਬ ਡੇਢ ਵਜੇ ਪੁੱਜੇ ਵਿਧਾਇਕ ਖਹਿਰਾ ਨੇ ਪਿੰਡ ਸੇਖੇਵਾਲ ਸਮੇਤ ਧੁੱਸੀ ਬੰਨ੍ਹ ’ਤੇ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ।
ਇਸ ਮੌਕੇ ਖਹਿਰਾ ਨੇ ਪੰਜਾਬ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਸੱਤਾਧਾਰੀ ਸਰਕਾਰ ਦੀ ਕਹਿਣੀ ਅਤੇ ਕਰਨੀ ‘ਚ ਵੱਡਾ ਫਰਕ ਹੈ। ਸੱਤਾ ‘ਚ ਆਈ ‘ਆਪ’ ਸਰਕਾਰ ਇੱਕ ਪਾਸੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਬਿਜਲੀ ਦੇਣ ਦੀ ਗੱਲ ਕਰ ਰਹੀ ਹੈ, ਜਦਕਿ ਦੂਜੇ ਪਾਸੇ ਪਿੰਡ ਸੇਖੇਵਾਲ ਦੀ ਪੰਚਾਇਤ ਵੱਲੋਂ ਪਾਸ ਕੀਤੇ ਪ੍ਰਸਤਾਵ ਨੂੰ ਲਾਗੂ ਕਰਨ ਤੋਂ ਸਾਫ਼ ਕੰਨੀ ਕਤਰਾਉਂਦੀ ਨਜ਼ਰ ਆ ਰਹੀ ਹੈ। ਜੇਕਰ ਪੰਜਾਬ ਸਰਕਾਰ ਸੱਚਮੁੱਚ ਹੀ ਪੰਚਾਇਤਾਂ ਨੂੰ ਪਾਵਰ ਦੇਣਾ ਚਾਹੁੰਦੀ ਹੈ ਤਾਂ ਪਿੰਡ ਸੇਖੇਵਾਲ ਦੀ ਪੰਚਾਇਤ ਵੱਲੋਂ ਮੈਗਾ ਟੈਕਸਟਾਈਲ ਪਾਰਕ ਲਈ ਜ਼ਮੀਨ ਨਾ ਦੇਣ ਦੇ ਪ੍ਰਸਤਾਵ ਨੂੰ ਲਾਗੂ ਕਰੇ।
ਖਹਿਰਾ ਨੇ ਕਿਹਾ ਕਿ ਜਿਸ ਜਗ੍ਹਾ ਟੈਕਸਟਾਈਲ ਪਾਰਕ ਦੀ ਗੱਲ ਕੀਤੀ ਜਾ ਰਹੀ ਹੈ ਉਹ ਹੜ੍ਹ ਦਾ ਮੈਦਾਨ ਹੈ। ਇਸ ਦੇ ਚਾਰੇ ਪਾਸੇ ਜੰਗਲ ਹੈ। ਇਹ ਯੋਜਨਾ ਵਾਤਾਵਰਨ ਨਾਲ ਖੇਡ ਰਹੀ ਹੈ। ਸੱਤਾ ‘ਚ ਆਉਣ ਤੋਂ ਪਹਿਲਾਂ ‘ਆਪ’ ਆਗੂ ਇਸ ਯੋਜਨਾ ਦਾ ਵਿਰੋਧ ਕਰ ਰਹੇ ਸਨ, ਹੁਣ ਸੱਤਾ ‘ਚ ਆਉਣ ਤੋਂ ਬਾਅਦ ਚੁੱਪ ਧਾਰੀ ਬੈਠੇ ਹਨ।
![](https://thekhabarsaar.com/wp-content/uploads/2022/09/future-maker-3.jpeg)
ਉਨ੍ਹਾਂ ਦੱਸਿਆ ਕਿ ਲੋਕ ਐਕਸ਼ਨ ਕਮੇਟੀ (ਪੀ.ਏ.ਸੀ.) ਵੱਲੋਂ ਮੱਤੇਵਾੜਾ ਜੰਗਲ ਵਿੱਚ 10 ਜੁਲਾਈ ਨੂੰ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਰੱਖਿਆ ਗਿਆ ਹੈ। ਇਸ ਦਿਨ ਪੰਜਾਬ ਦੇ ਸਾਰੇ ਵਾਤਾਵਰਣ ਪ੍ਰੇਮੀਆਂ ਨੂੰ ਬੁਲਾਇਆ ਗਿਆ ਹੈ ਤਾਂ ਜੋ ਉਹ ਇੱਥੇ ਆ ਕੇ ਖੁਦ ਦੇਖ ਸਕਣ ਕਿ ਇਹ ਸਕੀਮ ਕਿਵੇਂ ਵਾਤਾਵਰਨ ਦੇ ਵਿਰੁੱਧ ਹੈ।
![](https://thekhabarsaar.com/wp-content/uploads/2020/12/future-maker-3.jpeg)