ਚੰਡੀਗੜ੍ਹ, 25 ਮਾਰਚ 2022 – ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਵਿਧਾਇਕਾਂ ਨੂੰ ਇਕ ਹੀ ਪੈਨਸ਼ਨ ਮਿਲੇਗੀ। ਵਿਧਾਇਕਾਂ ਨੂੰ ਪੈਨਸ਼ਨ ਦੇਣ ਦੇ ਫਾਰਮੂਲੇ ਵਿਚ ਬਦਲਾਅ ਕੀਤਾ ਜਾਵੇਗਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ, ਇਹ ਪੈਨਸ਼ਨ ਪਹਿਲਾਂ, ਕੋਈ ਵੀ ਵਿਅਕਤੀ ਜਿੰਨੀ ਵਾਰ ਵਿਧਾਇਕ ਬਣਦਾ ਸੀ, ਉਹਨੀ ਵਾਰ ਹੀ ਉਸ ਨੂੰ ਪੈਨਸ਼ਨ ਮਿਲਦੀ ਸੀ। ਹੁਣ ਇਹ ਪੈਨਸ਼ਨ ਵਿਧਾਇਕਾਂ ਨੂੰ ਸਿਰਫ਼ ਇੱਕ ਵਾਰ ਹੀ ਮਿਲੇਗੀ, ਚਾਹੇ ਉਹ ਕਿੰਨੀ ਵਾਰ ਹੀ ਵਿਧਾਇਕ ਬਣੇ ਹੋਣ।