ਬਠਿੰਡਾ, 1 ਨਵੰਬਰ 2022 – ਬਠਿੰਡਾ ਕੇਂਦਰੀ ਜੇਲ੍ਹ ਇੱਕ ਵਾਰ ਫਿਰ ਸੁਰਖੀਆਂ ਚ ਹੈ। ਬਠਿੰਡਾ ਕੇਂਦਰੀ ਜੇਲ੍ਹ ਵਿੱਚ ਚੈਕਿੰਗ ਦੇ ਦੌਰਾਨ ਕੈਦੀ ਦੇ ਕੋਲੋਂ ਮੋਬਾਇਲ ਫੋਨ ,ਬੈਟਰੀ ,ਹੈੱਡਫੋਨ ,ਸਿਮ ਬਰਾਮਦ ਕੀਤੇ ਗਏ ਹਨ।
ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਤੇ ਬਠਿੰਡਾ ਕੈਂਟ ਥਾਣਾ ਪੁਲਸ ਨੇ ਕੈਦੀ ਦੇ ਖ਼ਿਲਾਫ਼ ਸੈਕਸ਼ਨ 52 A ਪ੍ਰੀਜ਼ਨ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬਠਿੰਡਾ ਜੇਲ੍ਹ ਦੇ ਵਿੱਚ ਆਏ ਦਿਨ ਨਸ਼ਾ ਮੋਬਾਇਲ ਫੋਨ ਮਿਲਣਾ ਆਮ ਗੱਲ ਹੋ ਚੁੱਕੀ ਹੈ।