ਫਿਰੋਜ਼ਪੁਰ, 29 ਜੁਲਾਈ 2022 – ਫਿਰੋਜ਼ਪੁਰ ਜੇਲ੍ਹ ਦੇ ਅਧਿਕਾਰੀਆਂ ਨੇ ਅੱਜ ਗੈਂਗਸਟਰ ਮਨਪ੍ਰੀਤ ਮੰਨਾ ਤੋਂ ਇੱਕ ਮੋਬਾਈਲ ਫ਼ੋਨ ਜ਼ਬਤ ਕੀਤਾ ਹੈ, ਜੋ ਕਿ “ਚੱਕੀ ਸੈੱਲ” ਵਿੱਚ ਬੰਦ ਹੈ। ਮੰਨਾ ਦਾ ਨਾਮ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਸਾਹਮਣੇ ਆਇਆ ਸੀ।
ਸਿੱਧੂ ਮੂਸੇਵਾਲਾ ਕਤਲ ਮਾਮਲੇ ਚ ਪਹਿਲੀ ਗ੍ਰਿਫ਼ਤਾਰੀ ਉੱਤਰਾਖੰਡ ਤੋਂ ਮਨਪ੍ਰੀਤ ਭਾਊ ਦੀ ਹੀ ਹੋਈ ਸੀ। ਫਰੀਦਕੋਟ ਦਾ ਰਹਿਣ ਵਾਲਾ ਮਨਪ੍ਰੀਤ ਗੈਂਗਸਟਰ ਮੰਨਾ ਦਾ ਰਿਸ਼ਤੇਦਾਰ ਹੈ। ਸਿੱਧੂ ਮੂਸੇਵਾਲਾ ਦੇ ਕਤਲ ਦੇ ਦੂਜੇ ਹੀ ਦਿਨ ਉਸ ਨੂੰ ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ ਨੇ ਉਤਰਾਖੰਡ ਪੁਲਿਸ ਦੇ ਸਹਿਯੋਗ ਨਾਲ ਦੇਹਰਾਦੂਨ ਤੋਂ ਗ੍ਰਿਫ਼ਤਾਰ ਕੀਤਾ ਸੀ। ਉਸ ਤੋਂ ਪੁੱਛਗਿੱਛ ਤੋਂ ਬਾਅਦ ਫਿਰੋਜ਼ਪੁਰ ਜੇਲ੍ਹ ‘ਚ ਬੰਦ ਗੈਂਗਸਟਰ ਮਨਪ੍ਰੀਤ ਮੰਨਾ ਦਾ ਨਾਂਅ ਸਾਹਮਣੇ ਆਉਣ ਤੋਂ ਬਾਅਦ ਉਸ ਦਾ ਮਾਨਸਾ ਪੁਲਿਸ ਨੇ ਪ੍ਰੋਡਕਸ਼ਨ ਰਿਮਾਂਡ ਲਿਆ ਸੀ। ਪੰਜਾਬ ਪੁਲਿਸ ਮੁਤਾਬਕ ਸਿੱਧੂ ਦੇ ਕਤਲ ‘ਚ ਵਰਤੀ ਗਈ ਕਾਰ ਮਨਪ੍ਰੀਤ ਮੰਨਾ ਦੀ ਸੀ ਜੋ ਕੇ ਉਸ ਦੇ ਰਿਸ਼ਤੇਦਾਰ ਮਨਪ੍ਰੀਤ ਭਾਊ ਨੇ ਕੋਰੋਲਾ ਕਾਰ ਸ਼ੂਟਰਾਂ ਨੂੰ ਮੁਹੱਈਆ ਕਰਵਾਈ ਸੀ ਜੋ ਬਾਅਦ ਵਿੱਚ ਕਥਿਤ ਤੌਰ ‘ਤੇ ਸ਼ੂਟਰਾਂ ਵੱਲੋਂ ਸਿੱਧੂ ਦੇ ਕਤਲ ਵੇਲੇ ਵਰਤੀ ਗਈ ਸੀ।
ਘਟਨਾ ਵਿੱਚ ਜੋ ਕਰੋਲਾ ਕਾਰ ਵਰਤੀ ਗਈ, ਉਹ ਜੇਲ੍ਹ ਵਿੱਚ ਬੰਦ ਗੈਂਗਸਟਰ ਮੰਨਾ ਦੀ ਹੈ। ਜਿਸ ਨੇ ਆਪਣੇ ਰਿਸ਼ਤੇਦਾਰ ਭਰਾ ਨੂੰ ਹਮਲਾਵਰਾਂ ਨੂੰ ਦੇਣ ਲਈ ਕਿਹਾ ਸੀ। ਜਿਸ ਵਿੱਚ ਦੋਸ਼ੀਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਜੇਲ੍ਹ ‘ਚ ਬੰਦ ਗੈਂਗਸਟਰ ਮਨਪ੍ਰੀਤ ਨੇ ਭਾਊ ਦੇ ਜ਼ਰੀਏ ਕਾਤਲਾਂ ਤੱਕ ਕੋਰੋਲਾ ਕਾਰ ਪਹੁੰਚਾਈ ਸੀ।