ਬਠਿੰਡਾ, 28 ਮਾਰਚ 2023 – ਬਠਿੰਡਾ ਕੇਂਦਰੀ ਜੇਲ੍ਹ ਇੱਕ ਵਾਰ ਫਿਰ ਸੁਰਖੀਆਂ ਵਿਚ ਹੈ। ਜੇਲ੍ਹ ਦੇ ਵਿਚ ਚੈਕਿੰਗ ਦੇ ਦੌਰਾਨ 2 mobile phone, 2 ਚਾਰਜਰ, 1 ਡੌਂਗਲ, ਹੈੱਡ-ਫੋਨ, ਸਮੇਤ 6 ਜਰਦੇ ਦੀ ਪੁੜੀਆਂ ਬਰਾਮਦ ਹੋਈਆਂ ਹਨ। ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਤੇ ਕੈਟ ਥਾਣਾ ਪੁਲਿਸ ਨੇ ਨਾਮਾਲੂਮ ਵਿਅਕਤੀਆਂ ਦੇ ਖਿਲਾਫ ਸੈਕਸ਼ਨ 52A ਪ੍ਰਿਜ਼ਨ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
