ਨਵੀਂ ਦਿੱਲੀ, 25 ਮਈ 2025: ਭਾਰਤ ਚੋਣ ਕਮਿਸ਼ਨ (ECI) ਵਲੋਂ ਚਾਰ ਰਾਜਾਂ ਦੇ ਪੰਜ ਵਿਧਾਨ ਸਭਾ ਹਲਕਿਆਂ ਵਿੱਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ MP ਅਤੇ MLA ਲੋਕਲ ਏਰੀਆ ਡਿਵੈਲਪਮੈਂਟ ਸਕੀਮ (MP/MLA LAD) ਹੇਠ ਨਵੇਂ ਫੰਡ ਜਾਰੀ ਕਰਨ ‘ਤੇ ਰੋਕ ਲਗਾ ਦਿੱਤੀ ਗਈ ਹੈ।
ਚੋਣ ਕਮਿਸ਼ਨ ਨੇ ਗੁਜਰਾਤ ਵਿਧਾਨ ਸਭਾ ਦੀਆਂ ਕਾਦੀ (ਅਨੁਸੂਚਿਤ ਜਾਤੀ) ਅਤੇ ਵਿਸਾਵਦਾਰ, ਕੇਰਲ ਦੀ ਨਿਲੰਬੂਰ ਸੀਟ, ਪੰਜਾਬ ਦੀ ਲੁਧਿਆਣਾ (ਪੱਛਮੀ) ਸੀਟ ਅਤੇ ਪੱਛਮੀ ਬੰਗਾਲ ਦੀ ਕਾਲੀਗੰਜ ਵਿਧਾਨ ਸਭਾ ਸੀਟ ਲਈ ਪ੍ਰੋਗਰਾਮ ਜਾਰੀ ਕੀਤਾ ਹੈ। 25 ਮਈ 2025 ਨੂੰ ਜਾਰੀ ਕੀਤੇ ਆਦੇਸ਼ ਅਨੁਸਾਰ, ਗੁਜਰਾਤ, ਕੇਰਲਾ, ਪੰਜਾਬ ਅਤੇ ਪੱਛਮੀ ਬੰਗਾਲ ਦੇ ਜ਼ਿਲਿਆਂ ਵਿੱਚ ਉਪਚੋਣਾਂ ਦੀ ਘੋਸ਼ਣਾ ਹੋਣ ਨਾਲ ਹੀ ਮਾਡਲ ਕੋਡ ਆਫ਼ ਕੰਡਕਟ (MCC) ਤਤਕਾਲ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ।
ਚੋਣ ਕਮਿਸ਼ਨ ਦੇ ਮੁੱਖ ਹੁਕਮ:
ਕੋਈ ਨਵਾਂ ਫੰਡ ਜਾਰੀ ਨਹੀਂ ਕੀਤਾ ਜਾਵੇਗਾ, ਨਾ MP LAD ਤੇ ਨਾ ਹੀ MLA LAD, ਜਦ ਤੱਕ ਚੋਣੀ ਪ੍ਰਕਿਰਿਆ ਪੂਰੀ ਨਹੀਂ ਹੋ ਜਾਂਦੀ।
ਜੇ ਹਲਕਾ ਰਾਜਧਾਨੀ ਜਾਂ ਮੈਟਰੋਪਾਲਿਟਨ ਇਲਾਕੇ ਵਿੱਚ ਆਉਂਦਾ ਹੈ, ਤਾਂ ਰੋਕ ਸਿਰਫ਼ ਉਸ ਹਲਕੇ ਵਿੱਚ ਲਾਗੂ ਹੋਵੇਗੀ।
ਜਿਨ੍ਹਾਂ ਕੰਮਾਂ ਦੇ ਆਦੇਸ਼ ਜਾਰੀ ਹੋ ਚੁੱਕੇ ਹਨ ਪਰ ਕੰਮ ਸ਼ੁਰੂ ਨਹੀਂ ਹੋਇਆ, ਉਹ ਚੋਣਾਂ ਮਗਰੋਂ ਹੀ ਸ਼ੁਰੂ ਹੋ ਸਕਣਗੇ।
ਜਿਹੜੇ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕੇ ਹਨ, ਉਹ ਜਾਰੀ ਰਹਿ ਸਕਦੇ ਹਨ।
ਜਿਹੜੇ ਕੰਮ ਮੁਕੰਮਲ ਹੋ ਚੁੱਕੇ ਹਨ, ਉਨ੍ਹਾਂ ਦੀ ਭੁਗਤਾਨੀ ਸਬੰਧਤ ਅਧਿਕਾਰੀਆਂ ਦੀ ਤਸੱਲੀ ਤੋਂ ਬਾਅਦ ਹੋ ਸਕਦੀ ਹੈ।
ਜਿਥੇ ਸਮਾਨ ਮੌਕੇ ‘ਤੇ ਪਹੁੰਚ ਚੁੱਕਾ ਹੋਵੇ ਅਤੇ ਰਕਮ ਜਾਰੀ ਹੋ ਚੁੱਕੀ ਹੋਵੇ, ਉਥੇ ਕੰਮ ਸਮੇਂ ਅਨੁਸਾਰ ਜਾਰੀ ਰਹੇਗਾ।

ਇਹ ਹੁਕਮ ਕੈਬਨਿਟ ਸਕੱਤਰ, ਕਾਰਜਕਾਰੀ ਵਿਭਾਗ, ਅਤੇ ਉਕਤ ਚਾਰ ਰਾਜਾਂ ਦੇ ਮੁੱਖ ਸਕਤਰਾਂ ਤੇ ਮੁੱਖ ਚੋਣ ਅਧਿਕਾਰੀਆਂ ਨੂੰ ਭੇਜੇ ਗਏ ਹਨ, ਤਾਂ ਜੋ ਪੂਰਾ ਪਾਲਣ ਹੋ ਸਕੇ।
ਇਹ ਹੁਕਮ ਚੋਣ ਕਮਿਸ਼ਨ ਦੇ ਸਕੱਤਰ ਅਸ਼ਵਨੀ ਕੁਮਾਰ ਮੋਹਲ ਵਲੋਂ ਜਾਰੀ ਕੀਤਾ ਗਿਆ ਹੈ।
