ਕੇਂਦਰ ਦੀ ਮੋਦੀ ਸਰਕਾਰ ਪੰਜਾਬ ਨਾਲ ਵਿਤਕਰੇ ਦੀ ਰਾਜਨੀਤੀ ਕਰਕੇ ਸੂਬੇ ਦੇ ਵਿਕਾਸ ‘ਚ ਅਟਕਾ ਰਹੀ ਰੋੜੇ: ਹਰਚੰਦ ਬਰਸਟ

  • ‘ਆਪ’ ਵਲੋਂ ਜਲੰਧਰ ਜ਼ਿਮਨੀ ਚੋਣ ਨੂੰ ਲੈਕੇ ਪਾਰਟੀ ਉਮੀਦਵਾਰ ਰਿੰਕੂ ਦੇ ਹੱਕ ਵਿੱਚ ਕੀਤੇ ਗਏ ਪ੍ਰੋਗਰਾਮ ਦੌਰਾਨ ‘ਆਪ’ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਕੀਤੀ ਸ਼ਿਰਕਤ
  • ਕਿਹਾ, ਮੋਦੀ ਸਰਕਾਰ ਨੇ ਅੰਬਾਨੀ ‘ਤੇ ਅਡਾਨੀਆਂ ਦੇ 14 ਲੱਖ ਕਰੋੜ ਰੁਪਏ ਦੇ ਕਰਜੇ ਨੂੰ ਤਾਂ ਮੁਆਫ਼ ਕੀਤਾ, ਪਰ ਪੰਜਾਬ ਦੇ ਕਿਸਾਨਾਂ ਦੇ ਸਿਰਫ 96 ਹਜ਼ਾਰ ਕਰੋੜ ਰੁਪਏ ਮੁਆਫ਼ ਨਹੀਂ ਕੀਤੇ
  • ਕੇਂਦਰ ਸਰਕਾਰ ਨੇ ਮੰਡੀ ਬੋਰਡ ਦੀ ਗਰਾਂਟ ਜਾਰੀ ਕਰਨ ਵਿੱਚ ਅਟਕਾਏ ਰੋੜੇ, ਸੂਬੇ ਦੀਆਂ ਮੰਡੀਆਂ ਦੇ ਵਿਕਾਸ ਲਈ ਹੋਣੀ ਸੀ ਖ਼ਰਚ: ਹਰਚੰਦ ਸਿੰਘ ਬਰਸਟ
  • ‘ਆਪ’ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਕੀਤੇ ਪੰਜ ਵਾਅਦਿਆਂ ‘ਚੋ ਚਾਰ ਨੂੰ ਪਹਿਲੇ ਸਾਲ ਹੀ ਕੀਤਾ ਪੂਰਾ, ਮਹਿਲਾਵਾਂ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਵੀ ਛੇਤੀ ਕੀਤਾ ਜਾ ਰਿਹਾ ਪੂਰਾ : ਹਰਚੰਦ ਸਿੰਘ ਬਰਸਟ

ਜਲੰਧਰ, 2 ਮਈ 2023 – ਆਮ ਆਦਮੀ ਪਾਰਟੀ ਵਲੋਂ ਜਲੰਧਰ ਜ਼ਿਮਨੀ ਚੋਣ ਨੂੰ ਲੈਕੇ ਹਲਕੇ ਦੇ ਮਾਨ ਨਗਰ ਵਿਖੇ ਕੀਤੇ ਗਏ ਪ੍ਰੋਗਰਾਮ ਦੌਰਾਨ ‘ਆਪ’ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੌਰਾਨ ਵੱਡੀ ਗਿਣਤੀ ਵਿੱਚ ਹਾਜ਼ਰ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦੇ ਹਏ ‘ਆਪ’ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ‘ਆਪ’ ਦੀਆਂ ਨੀਤੀਆਂ ਅਤੇ ਸੂਬੇ ਵਿੱਚ ਮਾਨ ਸਰਕਾਰ ਵਲੋਂ ਕਰਵਾਏ ਜਾ ਰਹੇ ਕੰਮਾਂ ਬਾਰੇ ਰੋਸ਼ਨੀ ਪਾਈ। ਇਸ ਮੌਕੇ ਸੁਰਿੰਦਰ ਸਿੰਘ ਸੋਢੀ ਅਤੇ ਅਰਸ਼ਦੀਪ ਸਿੰਘ ਮਾਹਲ ਹਾਜ਼ਰ ਸਨ।

‘ਆਪ’ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਪ੍ਰੋਗਰਾਮ ਦੌਰਾਨ ਸੰਬੋਧਨ ਕਰਦੇ ਹੋਏ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ‘ਤੇ ਹਮਲਾ ਬੋਲਦੇ ਹੋਏ ਦੱਸਿਆ ਕਿਸ ਤਰ੍ਹਾਂ ਮੋਦੀ ਦੀ ਕੇਂਦਰ ਸਰਕਾਰ ਅੰਬਾਨੀ ‘ਤੇ ਅਡਾਨੀਆ ਹੱਕ ਵਿੱਚ ਖੜੀ ਹੈ। ਉਨ੍ਹਾਂ ਦੱਸਿਆ ਕਿ ਮੋਦੀ ਸਰਕਾਰ ਨੇ ਇਨ੍ਹਾਂ ‘ਤੇ ਚੜ੍ਹਿਆ 14 ਲੱਖ ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ, ਪਰ ਪੰਜਾਬ ਦੇ ਕਿਸਾਨਾਂ ਦੇ 96 ਹਜ਼ਾਰ ਕਰੋੜ ਰੁਪਏ ਮੁਆਫ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਿਤਕਰੇ ਦੀ ਰਾਜਨੀਤੀ ਕਰਦੇ ਹੋਏ ਪੰਜਾਬ ਸੂਬੇ ਨੂੰ ਮਾਲੀ ਸਹਾਇਤਾ ਦੇਣ ਲਈ ਕੋਈ ਪੈਕੇਜ ਮੁੱਹਈਆ ਨਹੀਂ ਕਰਵਾਇਆ ਗਿਆ, ਸਗੋਂ ਸੂਬੇ ਦੇ ਮੰਡੀ ਬੋਰਡ ਦੀ 3200 ਕਰੋੜ ਰੁਪਏ ਦੀ ਗਰਾਂਟ ਨੂੰ ਵੀ ਰੋਕ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਗਰਾਂਟ ਨਾਲ ਸੂਬੇ ਦੀਆਂ ਮੰਡੀਆਂ, ਸੜਕਾਂ, ਕਿਸਾਨਾਂ ਦੇ ਠਹਿਰਨ ਲਈ ਭਵਨ ਬਣਾਉਣ ਸਮੇਤ ਹੋਰ ਵਿਕਾਸ ਦੇ ਕੰਮ ਹੋਣੇ ਸਨ।

‘ਆਪ’ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਆਪਣੇ ਸੰਬੋਧਨ ਦੌਰਾਨ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਇਕ ਅਜਿਹੀ ਸਰਕਾਰ ਹੈ ਜਿਸ ਨੇ ਕਿਸਾਨਾਂ ਦੀ ਸਮੱਸਿਆਵਾ ਦਾ ਹੱਲ ਕੀਤਾ ਹੈ। ਇਸਦੇ ਨਾਲ ਹੀ ਸੂਬੇ ਵਿੱਚ 28 ਹਜਾਰ ਤੋਂ ਵੱਧ ਰੈਗੂਲਰ ਭਰਤੀਆਂ ਕਰਵਾਈਆਂ, ਕੱਚੇ ਮੁਲਾਜ਼ਮ ਪੱਕੇ ਕੀਤੇ, ਕਿਸਾਨਾ ਨੂੰ ਹੁਣ ਪਹਿਲਾ ਵਾਂਗ ਆਪਣੀ ਫ਼ਸਲ ਵੇਚਣ ਲਈ ਮੰਡੀਆਂ ਵਿੱਚ ਖੱਜਲ ਖੁਆਰ ਨਹੀਂ ਹੋਣਾ ਪੈਂਦਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜੇ 5 ਵਾਅਦੇ ਕੀਤੇ ਸਨ, ਉਨ੍ਹਾਂ ਵਿਚੋਂ 4 ਵਾਅਦੇ ਸਰਕਾਰ ਬਣਨ ਦੇ ਪਹਿਲੇ ਸਾਲ ਹੀ ਪੂਰੇ ਕਰ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਸੂਬੇ ਦੀਆਂ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਵੀ ਜਲਦ ਪੂਰਾ ਕੀਤਾ ਜਾ ਰਿਹਾ ਹੈ।

‘ਆਪ’ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਪ੍ਰੋਗਰਾਮ ਦੌਰਾਨ ਹਲਕੇ ‘ਤੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਜਲੰਧਰ ਜ਼ਿਮਨੀ ਚੋਣ ਲਈ ਪਾਰਟੀ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਜਿਤਾਉਣ ਤਾਂਕਿ ਜਲੰਧਰ ਹਲਕੇ ਦੇ ਲੋਕਾਂ ਦੀ ਆਵਾਜ਼ ਪਾਰਲੀਮੈਂਟ ਵਿੱਚ ਪੁੱਜ ਸਕੇ। ਪ੍ਰੋਗਰਾਮ ਦੌਰਾਨ ਹਜ਼ਾਰ ਵੱਡੀ ਗਿਣਤੀ ਵਿੱਚ ਮਾਨ ਨਗਰ ਦੇ ਲੋਕਾਂ ਨੇ ਜਲੰਧਰ ਜ਼ਿਮਨੀ ਚੋਣ ਨੂੰ ਲੈਕੇ ‘ਆਪ’ ਦੇ ਹੱਕ ਵਿੱਚ ਸਮਰਥਨ ਦੇਣ ਦਾ ਭਰੋਸਾ ਦਿੱਤਾ ਅਤੇ ‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਵੱਡੇ ਫ਼ਰਕ ਨਾਲ ਜਿਤਾਉਣ ਦਾ ਦਾਅਵਾ ਕੀਤਾ।

ਪ੍ਰੋਗਰਾਮ ਦੌਰਾਨ ਆਤਮ ਪ੍ਰਕਾਸ਼ ਬਬਲੂ, ਜਸਵਿੰਦਰ ਸਿੰਘ ਮਾਹਲ, ਐਡਵੋਕੇਟ ਗੋਬਿੰਦਰ ਮਿੱਤਲ ਮੁੱਖ ਬੁਲਾਰਾ, ਅਮਿਤ ਜੈਨ, ਰਿੱਕੀ ਮਲੋਚਾ, ਲੱਕੀ ਉਪਰਾਏ, ਪ੍ਰੋ.ਰਾਜਵਿੰਦਰ ਕੋਰ, ਸੁਨੀਲ ਬਹਿਲ, ਸਤੀਸ਼ ਬਹਿਲ, ਮਾਲਵਿੰਦਰ ਸਿੰਘ, ਹਰਦੀਪ ਸਿੰਘ, ਸੁਭਾਸ਼ ਭਗਤ, ਪੱਪੀ, ਸੁਦਰਸ਼ਨ ਕੁਮਾਰ, ਗੁਰਿੰਦਰ ਸਿੰਘ,ਐਸਪੀ ਸੋਹਲ, ਸੋਦਾਗਰ ਸਿੰਘ, ਹਰਵਿੰਦਰ ਸਿੰਘ ਚੁਘ ‘ਤੇ ਵੱਡੀ ਗਿਣਤੀ ਵਿੱਚ ਹੋਰ ਲੋਕ ਹਾਜ਼ਰ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨਾਇਜੀਰੀਅਨ ਮੂਲ ਦੇ ਕਲਾਕਾਰ Tion Wyane ਪਹੁੰਚੇ ਪਿੰਡ ਮੂਸਾ, ਆਪਣੇ ਨਵੇਂ ਗਾਣੇ ਦੀ ਸਿੱਧੂ ਦੇ ਪਿੰਡ ‘ਚ ਕੀਤੀ ਸ਼ੂਟਿੰਗ

ਕਾਲੇ ਸ਼ੀਸ਼ਿਆਂ ਵਾਲੀ ਗੱਡੀ ‘ਚ ਗਾਇਕ ਸਿੱਪੀ ਗਿੱਲ ਪਹੁੰਚੇ ਪੁਲਸ ਕਮਿਸ਼ਨਰ ਦਫ਼ਤਰ, ਕਿਹਾ ਮਿਲ ਰਹੀਆਂ ਧਮਕੀਆਂ