ਮੋਦੀ ਦੀ ਗਾਰੰਟੀ ਝੂਠ ਦਾ ਪੁਲੰਦਾ, ਅਮਰੀਕਾ ਤੇ ਬ੍ਰਿਟੇਨ ਦੇ ਸੀਨੀਅਰ ਕਾਂਗਰਸੀ ਆਗੂਆਂ ਨੇ ਭਾਜਪਾ ‘ਤੇ ਬੋਲਿਆ ਹਮਲਾ

  • ਭਾਜਪਾ ਅਰਥਵਿਵਸਥਾ ਨੂੰ ਬਰਬਾਦ ਕਰ ਰਹੀ ਹੈ, ਲੋਕਤੰਤਰ ਨੂੰ ਕਮਜ਼ੋਰ ਕਰ ਰਹੀ ਹੈ ਅਤੇ ਦੇਸ਼ ਦੇ ਸਮਾਜਿਕ-ਸੱਭਿਆਚਾਰਕ ਤਾਣੇ-ਬਾਣੇ ਨੂੰ ਖ਼ਤਰੇ ਵਿਚ ਪਾ ਰਹੀ ਹੈ।

ਚੰਡੀਗੜ੍ਹ, 16 ਮਈ, 2024 – ਇੰਡੀਅਨ ਓਵਰਸੀਜ਼ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਵੀਰਵਾਰ ਨੂੰ ਪ੍ਰੈੱਸ ਕਲੱਬ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕੀਤੀ, ਮਹਿੰਦਰ ਸਿੰਘ ਗਿਲਜਣ ਪ੍ਰਧਾਨ ਇੰਡੀਅਨ ਓਵਰਸੀਜ਼ ਕਾਂਗਰਸ ਯੂ.ਐਸ.ਏ., ਕਮਲ ਧਾਲੀਵਾਲ ਪ੍ਰਧਾਨ ਇੰਡੀਅਨ ਓਵਰਸੀਜ਼ ਕਾਂਗਰਸ ਯੂ.ਕੇ., ਆਰ.ਸੀ.ਸ਼ਰਮਾ ਆਈ.ਓ.ਸੀ. ਕੈਨੇਡਾ, ਚਰਨਜੀਤ ਮੌਦਗਿਲ ਆਈ.ਓ.ਸੀ. ਐਸਟੋਨੀਆ , ਗੁਰਪ੍ਰੀਤ ਸੋਬੀ ਆਈਓਸੀ ਯੂਐੱਸਏ ਅਤੇ ਸਿਮਰਨਜੋਤ ਸਿੰਘ ਆਈਓਸੀ ਫਿਨਲੈਂਡ ਨੇ ਪ੍ਰਧਾਨ ਮੰਤਰੀ ‘ਤੇ ਸਿੱਧਾ ਹਮਲਾ ਬੋਲਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਰਥਵਿਵਸਥਾ ਨੂੰ ਬਰਬਾਦ ਕਰਨ, ਲੋਕਤੰਤਰ ਨੂੰ ਕਮਜ਼ੋਰ ਕਰਨ ਅਤੇ ਦੇਸ਼ ਦੇ ਸਮਾਜਿਕ-ਸੱਭਿਆਚਾਰਕ ਤਾਣੇ-ਬਾਣੇ ਨੂੰ ਖ਼ਤਰੇ ਵਿਚ ਪਾਉਣ ਦਾ ਦੋਸ਼ ਲਗਾਇਆ ਹੈ।

ਭਾਜਪਾ ਦੀ ਬਦਲੇ ਦੀ ਭਾਵਨਾ ਨਾਲ ਕੰਮ ਲੈਣ ਦੀ ਵਿਵਸਥਾ ਤੇ ਪ੍ਰਕਾਸ਼ ਪਾਉਂਦੇ ਹੋਏ, ਇੰਡੀਅਨ ਓਵਰਸੀਜ਼ ਕਾਂਗਰਸ ਯੂਐਸਏ ਦੇ , ਪ੍ਰਧਾਨ ਮਹਿੰਦਰ ਸਿੰਘ ਗਿਲਿਜਨ, ਨੇ ਇਲੈਕਟੋਰਲ ਬਾਂਡ ਸਕੀਮ ਬਾਰੇ ਆਪਣਾ ਗੁੱਸਾ ਜ਼ਾਹਰ ਕਰਦੇ ਹੋਏ ਇਸ ਨੂੰ ਇੱਕ ਘੁਟਾਲਾ ਕਰਾਰ ਦਿੱਤਾ, ਜਦੋਂ ਇਹ ਯੋਜਨਾ ਸ਼ੁਰੂ ਕੀਤੀ ਗਈ ਸੀ, ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਇਹ ਰਾਜਨੀਤਿਕ ਪ੍ਰਣਾਲੀ ਨੂੰ ਸਾਫ਼ ਕਰ ਦੇਵੇਗਾ, ਪਰ ਭਾਜਪਾ ਸਰਕਾਰ ਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਰੱਦ ਕਰਨ ਤੋਂ ਪਹਿਲਾਂ ਇਲੈਕਟੋਰਲ ਬਾਂਡਾਂ ਰਾਹੀਂ ਪ੍ਰਾਪਤ ਦਾਨ ਅਤੇ ਚੰਦੇ ਦੀ ਗਿਣਤੀ ਦੇ ਵੇਰਵੇ ਲੁਕਾਏ ਸਨ। ਜਦੋਂ ਅੰਕੜੇ ਜਨਤਕ ਕੀਤੇ ਗਏ ਤਾਂ ਇਹ ਸਪੱਸ਼ਟ ਹੋ ਗਿਆ ਕਿ ਇਕ ਕੰਪਨੀ ਨੇ ਸਰਕਾਰੀ ਠੇਕਾ ਜਿੱਤਣ ਤੋਂ ਬਾਅਦ ਅਗਲੇ ਹੀ ਦਿਨ ਚੋਣ ਬਾਂਡ ਰਾਹੀਂ ਭਾਜਪਾ ਨੂੰ ਕਰੋੜਾਂ ਰੁਪਏ ਦਿੱਤੇ। ਜਦੋਂ ਇਲੈਕਟੋਰਲ ਬਾਂਡਾਂ ਰਾਹੀਂ ਚੰਦਾ ਦੇਣ ਵਾਲੀਆਂ ਅਜਿਹੀਆਂ ਕੰਪਨੀਆਂ ਵਿਰੁੱਧ ਸੀਬੀਆਈ ਜਾਂ ਈਡੀ ਦੀ ਜਾਂਚ ਸ਼ੁਰੂ ਕੀਤੀ ਗਈ ਤਾਂ ਜਾਂਚ ਨੂੰ ਰੋਕ ਦਿੱਤਾ ਗਿਆ। ਇਹ ਬਸ ਚੰਦਾ ਦੋ ਅਤੇ ਧੰਦਾ ਲੋ ਸੀ।

ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਸਮੇਤ ਹੋਰ ਸਿਆਸੀ ਪਾਰਟੀਆਂ ਦੇ ਦਾਗੀ ਆਗੂਆਂ ਨੂੰ ਭ੍ਰਿਸ਼ਟਾਚਾਰ ਦੇ ਸਾਰੇ ਮਾਮਲਿਆਂ ਵਿੱਚ ਈਡੀ ਵੱਲੋਂ ਕਲੀਨ ਚਿੱਟ ਮਿਲ ਰਹੀ ਹੈ। ਗਲੋਬਲ ਹੰਗਰ ਇੰਡੈਕਸ ਦਾ ਮਜ਼ਾਕ ਉਡਾਉਣ ਨੂੰ ਲੈ ਕੇ ਬੀਜੇਪੀ ਸਰਕਾਰ ਪਰ ਜਮਕਰ ਬਰਸੇ, ਜਿਸ ਵਿਚ ਭਾਰਤ ਦੀ ਸਥਿਤੀ ਨੂੰ ਗੰਭੀਰ ਦੱਸਿਆ ਗਿਆ ਹੈ ਅਤੇ 80 ਕਰੋੜ ਪਰਿਵਾਰਾਂ ਨੂੰ ਮੁਫਤ ਰਾਸ਼ਨ ਦੇਣ ਦੀ ਜ਼ਰੂਰਤ ਦੱਸੀ ਗਈ ਹੈ।

ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਇੰਡੀਅਨ ਓਵਰਸੀਜ਼ ਕਾਂਗਰਸ ਯੂ.ਕੇ ਦੇ ਪ੍ਰਧਾਨ ,ਕਮਲ ਧਾਲੀਵਾਲ ਨੇ ਸੱਤਾਧਾਰੀ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਹੁਣ ਜਦੋਂ ਮੋਦੀ ਦੀ ਗਾਰੰਟੀ ਫੇਲ੍ਹ ਹੋ ਰਹੀ ਹੈ ਤਾਂ ਮੋਦੀ ਮੰਗਲਸੂਤਰ, ਮੁਸਲਮਾਨਾਂ ਅਤੇ ਮਟਨ ਰਾਜਨੀਤੀ ਦੇ ਖ਼ਤਰਨਾਕ ਬਿਰਤਾਂਤ ਵਿੱਚ ਬਦਲ ਗਿਆ ਹੈ। ਪ੍ਰਧਾਨ ਮੰਤਰੀ ਘਟੀਆ ਰਾਜਨੀਤੀ ਖੇਡ ਰਹੇ ਹਨ ਜੋ ਡਰ ਫੈਲਾਉਣ ਵਾਲੀਆਂ ਗੱਲਾਂ ‘ਤੇ ਆਧਾਰਿਤ ਹੈ। ਇਹ ਇੱਕ ਨੀਵੇਂ ਪੱਧਰ ਦੀ ਰਾਜਨੀਤੀ ਹੈ, ਜਿਸ ਵਿੱਚ ਧਰਮ ਦੇ ਨਾਮ ‘ਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਤਾਂ ਜੋ ਆਮ ਲੋਕਾਂ ਵਿੱਚ ਸਮਾਜਿਕ ਭਾਈਚਾਰਾ ਖਤਮ ਹੋ ਜਾਵੇ, ਜੇਕਰ ਤੁਸੀਂ ਉਨ੍ਹਾਂ ਦੇ ਸ਼ਬਦਾਂ ਦੀ ਵਿਆਖਿਆ ਕਰਦੇ ਹੋ ਤਾਂ ਮੁਸਲਮਾਨ ਤੁਹਾਨੂੰ ਲੁੱਟਣ ਅਤੇ ਤੁਹਾਡੀਆਂ ਔਰਤਾਂ ਦਾ ਅਪਮਾਨ ਕਰਨ ਲਈ ਆ ਰਹੇ ਹਨ, ਪ੍ਰਧਾਨਮੰਤਰੀ ਮੋਦੀ ਨੇ ਹੱਥ ਵਿੱਚ ਮੰਗਲਸੂਤਰ ਫੜਿਆ ਹੋਇਆ ਹੈ। ਕਿਉਂਕਿ ਉਹ ਡਰਿਆ ਹੋਇਆ ਹੈ, ਉਹ ਡੁੱਬ ਰਿਹਾ ਹੈ। ਉਸ ਕੋਲ ਹਿੰਦੂ-ਮੁਸਲਿਮ ਰਾਜਨੀਤੀ ਤੋਂ ਇਲਾਵਾ ਕੋਈ ਅਸਲ ਏਜੰਡਾ ਨਹੀਂ ਹੈ।

ਸ੍ਰੀ ਧਾਲੀਵਾਲ ਨੇ ਬੇਰੁਜ਼ਗਾਰੀ ਅਤੇ ਮਹਿੰਗਾਈ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦਰ 40 ਫੀਸਦੀ ਹੈ ਅਤੇ ਲਗਭਗ 60-65 ਫੀਸਦੀ ਬੇਰੁਜ਼ਗਾਰ ਪੜ੍ਹੇ ਲਿਖੇ ਹਨ। ਅਸਮਾਨਤਾ, ਨੌਜਵਾਨ ਬੇਰੁਜ਼ਗਾਰੀ, ਵਸਤੂਆਂ ਦੀ ਮਹਿੰਗਾਈ ਅਤੇ ਘਰੇਲੂ ਕਰਜ਼ੇ ਹਰ ਸਮੇਂ ਦੇ ਉੱਚੇ ਪੱਧਰ ‘ਤੇ ਹਨ। ਵਾਅਦਿਆਂ ਦੇ ਬਾਵਜੂਦ, ਹਾਲ ਹੀ ਦੇ ਸਾਲਾਂ ਵਿੱਚ ਬੇਰੁਜ਼ਗਾਰੀ ਦਰ ਦਰਸਾਉਂਦੀ ਹੈ ਕਿ ਪਿਛਲੇ 10 ਸਾਲਾਂ ਵਿੱਚ ਲੋੜੀਂਦੀਆਂ ਨੌਕਰੀਆਂ ਨਹੀਂ ਜੋੜੀਆਂ ਗਈਆਂ ਹਨ।

ਹੋਰ ਸੀਨੀਅਰ ਨੇਤਾਵਾਂ ਨੇ ਇਹ ਵੀ ਕਿਹਾ ਕਿ ਭਾਰਤ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ ਪਰ ਪ੍ਰਤੀ ਵਿਅਕਤੀ ਆਮਦਨ ਕਈ ਛੋਟੇ ਦੇਸ਼ਾਂ ਦੇ ਮੁਕਾਬਲੇ ਘੱਟ ਹੈ। ਅਮੀਰ ਹੋਰ ਅਮੀਰ ਹੋ ਰਹੇ ਹਨ, ਅਤੇ ਗਰੀਬ ਹੋਰ ਗਰੀਬ ਹੋ ਰਹੇ ਹਨ। 2024 ਲਈ ਹਾਲ ਹੀ ਵਿੱਚ ਜਾਰੀ ਹੈਨਲੇ ਪਾਸਪੋਰਟ ਸੂਚਕਾਂਕ ਵਿੱਚ ਭਾਰਤ ਪਿਛਲੇ ਸਾਲ ਨਾਲੋਂ ਇੱਕ ਸਥਾਨ ਹੇਠਾਂ ਆ ਗਿਆ ਹੈ। ਭਾਰਤੀ ਪਾਸਪੋਰਟ 85ਵੇਂ ਸਥਾਨ ‘ਤੇ ਹੈ। ਜੇਕਰ ਮੋਦੀ ਵਿਸ਼ਵ ਨੇਤਾ ਹੈ ਤਾਂ ਸਾਡੇ ਪਾਸਪੋਰਟਾਂ ਦਾ ਦਰਜਾ ਕਿਉਂ ਡਿੱਗ ਰਿਹਾ ਹੈ? ਇਹ ਸਵਾਲ ਸਾਰਿਆਂ ਨੂੰ ਪੁੱਛਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮਾਨ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਤੋਂ ਭੱਜੀ – ਪ੍ਰੋ. ਚੰਦੂਮਾਜਰਾ

ਟੌਹੜਾ ਨੇ ਕੀਤਾ ਸੀ ਅਕਾਲੀ ਦਲ ਨੂੰ ਸਪੁਰਦ ਅੱਜ ਵੀ ਉਥੇ ਹੀ ਖੜ੍ਹਾ, ਕਦੇ ਨਹੀਂ ਕੀਤਾ ਦਲਬਦਲ : ਐਨ.ਕੇ. ਸ਼ਰਮਾ