ਮੋਗਾ ਵਿਖੇ ਸੁਨਿਆਰੇ ਦਾ ਕ+ਤ+ਲ ਮਾਮਲਾ, ਪੁਲਿਸ ਨੇ 4 ਸ਼ੂਟਰ ਕੀਤੇ ਗ੍ਰਿਫਤਾਰ

  • ਪੁਲਿਸ ਨੇ ਚਾਰ ਕਾ+ਤ+ਲਾਂ ਨੂੰ ਕੀਤਾ ਕਾਬੂ
  • ਪੁਲਿਸ ਨੇ ਪਟਨਾ ਤੋਂ 3 ਅਤੇ ਨਾਂਦੇੜ (ਮਹਾਰਾਸ਼ਟਰ) ਤੋਂ 1 ਮੁਲਜ਼ਮ ਨੂੰ ਕੀਤਾ ਗ੍ਰਿਫਤਾਰ

ਮੋਗਾ, 18 ਜੂਨ 2023 – ਪਿਛਲੇ ਦਿਨੀਂ ਮੋਗਾ ਵਿਖੇ ਹੋਏ ਸੁਨਿਆਰੇ ਦੇ ਕਤਲ ਮਾਮਲੇ ‘ਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਇਸ ਮਾਮਲੇ ‘ਚ 4 ਸ਼ੂਟਰ ਗ੍ਰਿਫਤਾਰ ਕਰ ਲਾਏ ਹਨ।

ਮੋਗਾ ਪੁਲਿਸ ਨੇ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ), ਪੰਜਾਬ ਸਮੇਤ ਬਿਹਾਰ ਪੁਲਿਸ ਅਤੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਪਟਨਾ ਤੋਂ 3 ਅਤੇ ਨਾਂਦੇੜ, ਮਹਾਰਾਸ਼ਟਰ ਤੋਂ 1 ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਮੋਗਾ ਕ+ਤ+ਲਕਾਂਡ ਅਤੇ ਲੁੱਟ ਦੀ ਵਾਰਦਾਤ ਨੂੰ ਸੁਲਝਾ ਲਿਆ ਹੈ।

ਫੜੇ ਗਏ ਸਾਰੇ ਹੀ ਮੁਲਜ਼ਮਾਂ ਦਾ ਅਪਰਾਧਿਕ ਇਤਿਹਾਸ ਹੈ ਅਤੇ ਉਨ੍ਹਾਂ ਖ਼ਿਲਾਫ਼ ਪੰਜਾਬ ਅਤੇ ਬਿਹਾਰ ਵਿੱਚ ਕੇਸ ਦਰਜ ਹਨ। ਮੁਲਜ਼ਮਾਂ ਵੱਲੋਂ ਵਰਤੇ ਗਏ ਹਥਿਆਰਾਂ ਸਮੇਤ ਸਟੋਰ ਮਾਲਕ ਦਾ ਇੱਕ ਲਾਇਸੈਂਸੀ ਰਿਵਾਲਵਰ ਬਰਾਮਦ ਕੀਤਾ ਗਿਆ ਹੈ। ਇਸ ਮਾਮਲੇ ‘ਚ ਥਾਣਾ ਸਿਟੀ ਸਾਊਥ ਮੋਗਾ ਵਿਖੇ ਐਫਆਈਆਰ ਦਰਜ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਭਾਖੜਾ ਨਹਿਰ ‘ਚ ਨਾਬਾਲਗ ਬੱਚੀ ਨੇ ਮਾਰੀ ਛਾਲ, ਫੌਜੀ ਨੇ ਬਚਾਈ ਬੱਚੀ ਦੀ ਜਾ+ਨ

ਪੰਜਾਬ ਦੀ ਕਾਨੂੰਨ ਵਿਵਸਥਾ ਬਦ ਤੋਂ ਬਦਤਰ: ਨਾਲੇ ਪੜ੍ਹੋ ਸਿੱਖਾਂ, ਕਾਂਗਰਸ ਅਤੇ ਪੰਜਾਬ ਦੇ CM ਭਗਵੰਤ ਮਾਨ ਬਾਰੇ ਅਮਿਤ ਸ਼ਾਹ ਨੇ ਕੀ ਕਿਹਾ ?