ਮੋਹਾਲੀ: ਖੇਤਾਂ ‘ਚ ਕੰਮ ਕਰਦੇ ਵਿਅਕਤੀ ਦਾ ਕ+ਤ+ਲ: ਦੋਸਤ ਨੇ ਹੀ ਕੀਤੀ ਵਾਰਦਾਤ

  • ਪੁਲਸ ਨੇ ਮੁਲਜ਼ਮ ਨੂੰ ਕੀਤਾ ਕਾਬੂ

ਮੋਹਾਲੀ, 14 ਨਵੰਬਰ 2023 – ਮੋਹਾਲੀ ਜ਼ਿਲੇ ਦੇ ਬਲਾਕ ਮਾਜਰੀ ਦੇ ਪਿੰਡ ਖਿਜ਼ਰਾਬਾਦ ‘ਚ ਖੇਤਾਂ ‘ਚ ਕੰਮ ਕਰਨ ਵਾਲੇ ਵਿਅਕਤੀ ਨੇ ਆਪਣੇ ਹੀ ਦੋਸਤ ਦੇ ਸਿਰ ‘ਤੇ ਕਹੀ ਨਾਲ ਵਾਰ ਕਰਕੇ ਆਪਣੇ ਹੀ ਦੋਸਤ ਦਾ ਕਤਲ ਕਰ ਦਿੱਤਾ ਹੈ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਸ਼ੰਕਰ ਵਜੋਂ ਹੋਈ ਹੈ, ਜਦਕਿ ਮ੍ਰਿਤਕ ਦੀ ਪਛਾਣ ਮੁਨੀਲਾਲ ਵਜੋਂ ਹੋਈ ਹੈ।

ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਖਰੜ ਹਸਪਤਾਲ ਵਿੱਚ ਰਖਵਾਇਆ ਹੈ। ਅੱਜ ਉਸ ਦਾ ਪੋਸਟਮਾਰਟਮ ਹੋਣਾ ਹੈ।

ਪਿੰਡ ਖਿਜ਼ਰਾਬਾਦ ਦੇ ਖੇਤ ਮਾਲਕ ਨੇ ਦੱਸਿਆ ਕਿ ਉਹ ਦੋਵੇਂ ਪਿੰਡ ਵਿੱਚ ਖੇਤ ਵਿੱਚ ਲੱਗੇ ਟਿਊਬਵੈੱਲ ’ਤੇ ਰਹਿੰਦੇ ਸਨ ਅਤੇ ਮਜ਼ਦੂਰੀ ਦਾ ਕੰਮ ਕਰਦੇ ਸਨ। ਮ੍ਰਿਤਕ ਮੁਨੀਲਾਲ ਰੋਜ਼ਾਨਾ ਸਵੇਰੇ ਉਨ੍ਹਾਂ ਦੇ ਘਰ ਚਾਹ ਪੀਣ ਆਉਂਦਾ ਸੀ ਪਰ ਜਦੋਂ ਉਹ ਸਵੇਰੇ ਚਾਹ ਪੀਣ ਨਾ ਆਇਆ ਤਾਂ ਉਸ ਨੇ ਖੇਤਾਂ ‘ਚ ਜਾ ਕੇ ਦੇਖਿਆ। ਮੁਨੀਲਾਲ ਦੀ ਲਾਸ਼ ਟਿਊਬਵੈੱਲ ਦੇ ਕੋਲ ਖੂਨ ਨਾਲ ਲੱਥਪੱਥ ਪਈ ਸੀ। ਉਸ ਨੇ ਇਸ ਸਬੰਧੀ ਪੁਲੀਸ ਨੂੰ ਸੂਚਿਤ ਕਰ ਦਿੱਤਾ।

ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਸ਼ੰਕਰ ਤੋਂ ਇਸ ਬਾਰੇ ਪੁੱਛਗਿੱਛ ਕੀਤੀ ਪਰ ਉਹ ਟਾਲਮਟੋਲ ਕਰਦਾ ਰਿਹਾ। ਜਦੋਂ ਪੁਲਿਸ ਨੇ ਉਸਦੇ ਖਿਲਾਫ ਸਖਤੀ ਦਿਖਾਈ ਤਾਂ ਉਸਨੇ ਆਪਣਾ ਜੁਰਮ ਕਬੂਲ ਕਰ ਲਿਆ। ਪੁਲੀਸ ਨੇ ਉਸ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਕਤਲ ਵਿੱਚ ਵਰਤੀ ਗਈ ਕਹੀ ਵੀ ਬਰਾਮਦ ਕਰ ਲਈ ਹੈ।

ਇਸ ਮਾਮਲੇ ਸਬੰਧੀ ਮੁਹਾਲੀ ਪੁਲੀਸ ਥਾਣਾ ਮਾਜਰੀ ਦੇ ਇੰਚਾਰਜ ਇੰਸਪੈਕਟਰ ਯੋਗੇਸ਼ ਕੁਮਾਰ ਨੇ ਦੱਸਿਆ ਕਿ ਪੁਲੀਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਇਨ੍ਹਾਂ ਦੋਵਾਂ ਵਿਚਾਲੇ ਕੋਈ ਪੁਰਾਣੀ ਦੁਸ਼ਮਣੀ ਨਹੀਂ ਸੀ। ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਜਾਂਦੀ ਹੈ। ਬਾਕੀ ਪੁੱਛਗਿੱਛ ਪੂਰੀ ਹੋਣ ਤੋਂ ਬਾਅਦ ਹੀ ਸੱਚਾਈ ਸਾਹਮਣੇ ਆ ਜਾਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਦਸੰਬਰ ਦੇ ਪਹਿਲੇ ਹਫ਼ਤੇ ਚੰਡੀਗੜ੍ਹ ਆਉਣਗੇ ਗ੍ਰਹਿ ਮੰਤਰੀ: ਕਈ ਪ੍ਰਾਜੈਕਟਾਂ ਦਾ ਕਰਨਗੇ ਉਦਘਾਟਨ

ਜਲੰਧਰ ‘ਚ STF ਨੇ ਫਿਲਮੀ ਅੰਦਾਜ਼ ‘ਚ ਫੜੇ ਨਸ਼ਾ ਤਸਕਰ: ਹੈਰੋਇਨ ਦੀ ਡਲਿਵਰੀ ਦੇਣ ਆਏ ਰੰਗੇ ਹੱਥੀਂ ਕਾਬੂ