ਮੋਹਾਲੀ ਦੀ ਪੁਲਿਸ ਨੇ ਟੈਪੂ ਟ੍ਰੈਵਲਰ ਨੂੰ ਚੋਰੀ ਕਰਨ ਵਾਲੇ ਚੋਰ ਵਾਹਨ ਸਮੇਤ ਕੀਤੇ ਕਾਬੂ

ਖਰੜ, 22 ਜੂਨ 2022 – ਵਿਵੇਕਸ਼ੀਲ ਸੋਨੀ, ਸੀਨੀਅਰ ਕਪਤਾਨ ਪੁਲਿਸ ਜਿਲਾ ਐਸ.ਏ.ਐਸ ਨਗਰ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਮਿਤੀ 18-06-2022 ਨੂੰ ਇੱਕ ਦਰਖਾਸਤ ਨੰਬਰ 829/ਦਸਤੀ/ਸਦਰ ਖਰੜ ਵੱਲੋ ਵਿਕਾਸ ਚੰਦ ਪੁੱਤਰ ਪੂਰਨ ਚੰਦ ਵਾਸੀ ਮਕਾਨ ਨੰਬਰ 193,ਸੈਕਟਰ 125, ਸਿਵਾਲਿਕ ਐਵੀਨਿਊ ਖਰੜ ਬਾਬਤ ਮਿਤੀ 17-06-2022 ਨੂੰ ਉਸਦਾ ਟੈਪੂ ਟ੍ਰੈਵਲਰ ਮਰਕਾ ਫੋਰਸ ਰੰਗ ਚਿੱਟਾ ਨੰਬਰੀ PB 01 A 5137 ਚੀਮਾ ਵਾਸ਼ਿੰਗ ਸ਼ਟੇਸ਼ਨ ਤੋ ਤਿੰਨ ਵਿਅਕਤੀਆ ਜੱਸੀ, ਸੋਨੂੂੰ ਅਤੇ ਇੱਕ ਨਾ-ਮਲੂਮ ਮੋਨਾ ਵਿਅਕਤੀ ਵੱਲੋ ਚੋਰੀ ਕਰਨ ਸਬੰਧੀ ਦਰਖ਼ਾਸਤ ਦਿੱਤੀ ਸੀ।

ਜਿਸ ਤੇ ਮੁੱਖ ਅਫਸਰ ਥਾਣਾ ਸਦਰ ਖਰੜ ਵੱਲੋ ਦਰਖਾਸਤ ਪੜਤਾਲ ਲਈ ਐਸ ਆਈ ਨਰਿੰਦਰ ਕੌਰ ਨੂੰ ਮਾਰਕ ਕੀਤੀ ਗਈ ਜੋ ਦਰਖਾਸਤ ਦੀ ਪੜਤਾਲ ਦੌਰਾਨ ਮੁਕੱਦਮਾ ਨੰਬਰ 123 ਮਿਤੀ 18-06-2022 ਅ/ਧ 380, 34 ਆਈ ਪੀ ਸੀ ਥਾਣਾ ਸਦਰ ਖਰੜ ਬਰਖਿਲਾਫ ਜੱਸੀ, ਸੋਨੂੰ ਅਤੇ ਇੱਕ ਨਾ ਮਲੂਮ ਵਿਅਕਤੀ ਦੇ ਖਿਲਾਫ ਮੁਕੱਦਮਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ।

ਜੋ ਮਿਤੀ 19-06-2022 ਨੂੰ ਇੰਸਪੈਕਟਰ ਯੋਗੇਸ਼ ਕੁਮਾਰ ਮੁੱਖ ਅਫਸਰ ਥਾਣਾ ਸਦਰ ਖਰੜ ਅਤੇ ਡੀ ਐਸ ਪੀ ਸਾਹਿਬ ਸਰਕਲ ਖਰੜੁ-1 ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਟੀਮ ਦਾ ਗਠਨ ਕਰਕੇ ਉਕਤਾਨ ਦੋਸ਼ੀਆ ਨੁੰ ਮੁਕੱਦਮਾ ਹਜਾ ਵਿੱਚ ਹਸਬ ਜਾਬਤਾ ਗ੍ਰਿਫਤਾਰ ਕਰਕੇ ਉਹਨਾਂ ਪਾਸੋ ਟੈਪੂ ਟ੍ਰੈਵਲਰ ਮਰਕਾ ਫੋਰਸ ਰੰਗ ਚਿੱਟਾ ਨੰਬਰੀ PB 01 A 5137 ਬਰਾਮਦ ਕੀਤਾ ਗਿਆ ਜਿਨਾ ਨੂੰ ਮਿਤੀ 19-06-2022 ਨੂੰ ਗੀਤਾ ਰਾਣੀ ਜੇ ਐਮ ਆਈ ਸੀ ਖਰੜ ਦੀ ਅਦਾਲਤ ਵਿੱਚ ਪੇਸ਼ ਕੀਤਾ ਅਤੇ 1 ਦਿਨਾ ਦਾ ਪੁਲਿਸ ਰਿਮਾਡ ਹਾਸਿਲ ਕਰਕੇ ਦੋਸ਼ੀ ਸੋਨੂੰ ਦੇ ਫਰਦ ਇੰਕਸਾਫ 27 ਐਵੀਡੈਂਸ ਐਕਟ ਤਹਿਤ ਉਸਦੇ ਘਰ ਤੋਂ ਟੈਪੂ ਟ੍ਰੈਵਲਰ ਉਕਤ ਵਿੱਚ ਲੱਗੀ ਲ਼ਛਧ ਤੇ ਗੱਡੀ ਉਕਤ ਦੇ ਕਾਗਜਾਤ ਉਸਦੀ ਨਿਸ਼ਾਨਦੇਹੀ ਤੇ ਬਰਾਮਦ ਕੀਤੇ ਗਏ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਭਾਰਤੀ ਚੋਣ ਕਮਿਸ਼ਨ ਵੱਲੋਂ ਭਾਰਤ ਦੇ ਰਾਸ਼ਟਰਪਤੀ ਦੀ ਚੋਣ ਸਬੰਧੀ ਅਧਿਸੂਚਨਾ ਜਾਰੀ

ਸਿੱਧੂ ਮੂਸੇਵਾਲਾ ਕਤਲ: ਸਿੱਧੂ ਦੀ ਕਾਰ ਨੂੰ ਗੰਨਮੈਨ ਸਮੇਤ ਗ੍ਰੇਨੇਡ ਨਾਲ ਉਡਾਉਣ ਦੀ ਵੀ ਰਚੀ ਸੀ ਸਾਜ਼ਿਸ਼