ਸ੍ਰੀ ਅਨੰਦਪੁਰ ਸਾਹਿਬ ‘ਚ ਨਿਹੰਗ ਸਿੰਘ ਰੰਗਾਂ ਨਾਲ ਮਨਾਉਣਗੇ ਹੋਲਾ ਮੁਹੱਲਾ, ਗਤਕੇ ਦੇ ਨਾਲ-ਨਾਲ ਘੋੜਿਆਂ ‘ਤੇ ਵੀ ਦਿਖਾਉਣਗੇ ਜੌਹਰ

ਸ੍ਰੀ ਅਨੰਦਪੁਰ ਸਾਹਿਬ, 25 ਮਾਰਚ 2024 – ਖਾਲਸਾ ਪੰਥ ਦੀ ਸਥਾਪਨਾ ਤੋਂ ਬਾਅਦ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਲ 1757 ਵਿੱਚ ਹੋਲੀ ਦੇ ਅਗਲੇ ਦਿਨ ਹੋਲਾ-ਮੁਹੱਲਾ ਤਿਉਹਾਰ ਮਨਾਉਣਾ ਸ਼ੁਰੂ ਕੀਤਾ। ਗੁਰੂ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਹੋਲਗੜ੍ਹ ਨਾਮਕ ਸਥਾਨ ‘ਤੇ ਹੋਲੇ ਮੁਹੱਲੇ ਦੀ ਪਰੰਪਰਾ ਸ਼ੁਰੂ ਕੀਤੀ। ਮੁਹੱਲਾ ਦੋ ਸ਼ਬਦਾਂ, ਮ-ਹੱਲਾ ਤੋਂ ਬਣਿਆ ਹੈ। ਜਿਸ ਵਿੱਚ ‘ਮ’ ਦਾ ਅਰਥ ਬਨਾਵਟੀ ਅਤੇ ਹੱਲਾ ਦਾ ਅਰਥ ਹੈ ਹਮਲਾ।

ਹੋਲਾ ਮੁਹੱਲਾ ਇੱਕ ਬਨਾਵਟੀ ਹਮਲਾ ਹੈ, ਜਿਸ ਵਿੱਚ ਪੈਦਲ ਅਤੇ ਘੋੜੇ ਉੱਤੇ ਹਥਿਆਰਾਂ ਨਾਲ ਲੈਸ ਨਿਹੰਗ ਦੋ ਗਰੁੱਪ ਬਣਾ ਕੇ ਇੱਕ ਦੂਜੇ ਉੱਤੇ ਹਮਲਾ ਕਰਦੇ ਹਨ। ਹੋਲੇ ਮੁਹੱਲੇ ਦੀ ਸ਼ੁਰੂਆਤ ਵਿਸ਼ਾਲ ਨਗਰ ਕੀਰਤਨ ਨਾਲ ਹੋਈ। ਸਮੂਹ ਨਿਰਮਲ ਭੇਖ ਵੱਲੋਂ ਹੋਲਾ ਮਹੱਲਾ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਅਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਵਿੱਚ ਸੁੰਦਰ ਫੁੱਲਾਂ ਨਾਲ ਸਜਾਈ ਗੱਡੀ ਵਿੱਚ ਨਿਰਮਲ ਭੇਖ ਦੇ ਸੰਤ ਮਹਾਂਪੁਰਸ਼ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਨਗਰ ਕੀਰਤਨ ਦਾ ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ।

ਦੂਜੇ ਪਾਸੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ, ਕਿਲ੍ਹਾ ਆਨੰਦਗੜ੍ਹ ਸਾਹਿਬ, ਕਿਲ੍ਹਾ ਫ਼ਤਹਿਗੜ੍ਹ ਸਾਹਿਬ, ਕਿਲ੍ਹਾ ਲੋਹਗੜ੍ਹ, ਗੁਰਦੁਆਰਾ ਮਾਤਾ ਜੀਤੋ ਜੀ, ਗੁਰਦੁਆਰਾ ਭਾਈ ਜੈਤਾ ਜੀ ਅਤੇ ਹੋਰ ਗੁਰਦੁਆਰਿਆਂ ਵਿੱਚ ਸੰਗਤਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲ ਰਿਹਾ ਹੈ। ਗੁਰੂਨਗਰ ਵਿੱਚ ਹਰ ਪਾਸੇ ਸੰਗਤਾਂ ਹੀ ਨਜ਼ਰ ਆ ਰਹੀਆਂ ਹਨ। ਮੇਲੇ ਵਿੱਚ ਸੰਗਤਾਂ ਦੀ ਸਹੂਲਤ ਲਈ ਸ਼੍ਰੋਮਣੀ ਕਮੇਟੀ ਵੱਲੋਂ ਪੀਣ ਵਾਲੇ ਪਾਣੀ, ਡਿਸਪੈਂਸਰੀ, ਲੰਗਰ, ਬਰੋਟੇ, ਪਾਰਕਿੰਗ, ਰਿਹਾਇਸ਼, ਪਖਾਨੇ ਆਦਿ ਦੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੁੰਬਈ ਨੂੰ 2012 ਤੋਂ ਬਾਅਦ ਅਜੇ ਵੀ IPL ‘ਚ ਆਪਣੇ ਪਹਿਲੇ ਮੈਚ ‘ਚ ਜਿੱਤ ਦਾ ਇੰਤਜਾਰ: ਗੁਜਰਾਤ ਨੇ ਫੇਰ 6 ਦੌੜਾਂ ਨਾਲ ਹਰਾਇਆ

ਦਰਦਨਾਕ ਹਾਦਸੇ ‘ਚ 7 ਸਾਲਾ ਬੱਚੀ ਦੀ ਮੌ+ਤ, ਸਿਰ ਉੱਪਰੋਂ ਲੰਘਿਆ ਟਰਾਲੇ ਦਾ ਟਾਇਰ