ਸਰਧੂਲਗੜ੍ਹ, 9 ਨਵੰਬਰ 2022 – ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਜਿੱਥੇ ਉਨ੍ਹਾਂ ਦੇ ਪ੍ਰਸ਼ੰਸਕਾਂ ‘ਚ ਉਨ੍ਹਾਂ ਦੇ ਕਤਲ ਦਾ ਇਨਸਾਫ਼ ਦਿਵਾਉਣ ਲਈ ਗੁੱਸਾ ਹੈ, ਉਥੇ ਹੀ ਕੁਝ ਲੋਕ ਪੈਸੇ ਕਮਾਉਣ ਲਈ ਸਿੱਧੂ ਦੇ ਨਾਂ ਦੀ ਵਰਤੋਂ ਕਰ ਰਹੇ ਹਨ।
ਅਜਿਹੇ ਹੀ ਇੱਕ ਮਾਮਲੇ ਵਿੱਚ ਝੰਡਾ ਕਲਾਂ ਰੋਡ ’ਤੇ ਸਥਿਤ ਗਰਗ ਫੂਡ ਇੰਡਸਟਰੀਜ਼, ਜੋ ਖਾਣ ਪੀਣ ਦਾ ਸਾਮਾਨ ਤਿਆਰ ਕਰਦੀ ਹੈ, ਦੇ ਮਾਲਕ ਵੱਲੋਂ ਪਰਿਵਾਰ ਦੀ ਇਜਾਜ਼ਤ ਤੋਂ ਬਿਨਾਂ ਫੈਕਟਰੀ ਵਿੱਚ ਬਣੇ ਚਿਪਸ ਦੇ ਰੈਪਰ ’ਤੇ ਮੂਸੇਵਾਲਾ ਦੀ ਫੋਟੋ ਅਤੇ ਨਾਮ ਦੀ ਵਰਤੋਂ ਕੀਤੀ ਜਾ ਰਹੀ ਸੀ।
ਇਸ ਸਬੰਧੀ ਮੂਸੇਵਾਲਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦਾ ਨਾਂ ਅਤੇ ਫੋਟੋ ਉਨ੍ਹਾਂ ਦੀ ਮਨਜ਼ੂਰੀ ਤੋਂ ਬਿਨਾਂ ਖਾਣ-ਪੀਣ ਦਾ ਸਾਮਾਨ ਬਣਾਉਣ ਵਾਲੀ ਫਰਮ ਵੱਲੋਂ ਵਰਤੀ ਜਾ ਰਹੀ ਹੈ।
ਪਿੰਡ ਮੂਸੇਵਾਲਾ ਦੇ ਪਰਿਵਾਰਕ ਮੈਂਬਰਾਂ ਦੇ ਨੁਮਾਇੰਦਿਆਂ ਵਜੋਂ ਪੁੱਜੇ ਹਰਪਾਲ ਸਿੰਘ ਅਤੇ ਕੁਲਦੀਪ ਨੇ ਦੱਸਿਆ ਕਿ ਉਕਤ ਫੈਕਟਰੀ ਮਾਲਕ ਮੂਸੇਵਾਲਾ ਦਾ ਨਾਂ ਵਰਤ ਕੇ ਮੁਨਾਫਾ ਕਮਾ ਰਹੇ ਹਨ, ਜਿਸ ਦਾ ਅੱਜ ਉਨ੍ਹਾਂ ਨੂੰ ਪਤਾ ਲੱਗਾ ਹੈ। ਇਸ ਕਾਰਨ ਪੁਲਸ ਆਈ.
ਪਰਿਵਾਰ ਦੀ ਇਜਾਜ਼ਤ ਤੋਂ ਬਿਨਾਂ ਸਿੱਧੂ ਮੂਸੇਵਾਲਾ ਦੀ ਫੋਟੋ ਅਤੇ ਨਾਮ ਦੀ ਵਰਤੋਂ ਕਰਨ ਲਈ ਫੈਕਟਰੀ ਮਾਲਕ ਮਨੀਸ਼ ਕੁਮਾਰ ਨੇ ਪਰਿਵਾਰ ਤੋਂ ਮੁਆਫੀ ਮੰਗੀ ਹੈ। ਇਸ ਮੌਕੇ ਏ.ਐਸ.ਆਈ ਜਗਰਾਜ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਫੈਕਟਰੀ ਮਾਲਕ ਨੇ ਮੁਆਫ਼ੀ ਮੰਗ ਕੇ ਮਾਮਲਾ ਸੁਲਝਾ ਲਿਆ ਹੈ।