ਚੰਡੀਗੜ੍ਹ, 19 ਫਰਵਰੀ 2022 – ਸੂਬੇ ਦੀਆਂ 117 ਵਿਧਾਨ ਸਭਾ ਚੋਣਾਂ ਦੇ ਪ੍ਰਬੰਧ ਨੂੰ ਨੇਪਰੇ ਚਾੜ੍ਹਨ ਲਈ ਚੋਣ ਕਮਿਸ਼ਨ ਪੰਜਾਬ ਦੀ ਅਗਵਾਈ ਵਿੱਚ 24000 ਤੋਂ ਵੱਧ ਬਣੇ ਬੂਥਾ ਤੇ ਅੱਜ ਚੋਣ ਅਮਲੇ ਨੂੰ ਡਿਊਟੀ ਵਿਚ ਭੇਜਣ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਨ੍ਹਾਂ ਸਾਰੇ ਹਲਕਿਆਂ ਦੇ ਰਿਟਰਨਿੰਗ ਅਫਸਰਾਂ ਵੱਲੋਂ ਇਹ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ। ਰਿਟਰਨਿੰਗ ਅਫਸਰਾਂ ਦੀ ਅਗਵਾਈ ਵਿਚ ਹਲਕਾ ਵਾਇਜ ਬੂਥਾ ਤੇ ਚੋਣ ਅਮਲੇ ਵਾਲੀਆਂ ਪਾਰਟੀਆਂ ਭੇਜੀਆਂ ਜਾ ਰਹੀਆਂ ਹਨ ਇਹਨਾਂ ਪਾਰਟੀਆਂ ਨੂੰ ਭੇਜਣ ਤੋਂ ਪਹਿਲਾਂ ਉਹਨਾਂ ਨੂੰ ਏ ਵੀ ਐਮ ਮਸ਼ੀਨ ਅਤੇ ਜਰੂਰੀ ਦਸਤਾਵੇਜ ਦਿੱਤੇ ਜਾ ਰਹੇ ਹਨ ਅਤੇ ਇਹ ਪਾਰਟੀਆਂ ਆਪਣੀ ਈਵੀਐਮ ਤੇ ਦਸਤਾਵੇਜ਼ ਨੂੰ ਪੜਤਾਲ ਤੋਂ ਬਾਅਦ ਹੀ ਰਵਾਨਾ ਹੋ ਰਹੀਆਂ ਹਨ।
ਨਾਲ ਹੀ ਇਹਨਾਂ ਨੂੰ ਕੋਰੋਨਾ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਣ ਲਈ ਹਦਾਇਤਾਂ ਜਾਰੀ ਹੋਈਆਂ ਹਨ। ਰਿਟਰਨਿੰਗ ਅਫਸਰ ਨਾਭਾ ਤਨੂੰ ਗਰਗ ਨੇ ਦੱਸਿਆ ਕਿ ਨਾਭਾ ਹਲਕੇ ਵਿੱਚ ਪੈਂਦੇ ਸਾਰੇ ਬੂਥਾਂ ਤੇ ਚੋਣ ਡਿਊਟੀਆਂ ਲਾਉਣ ਲਈ ਕੰਮ ਜ਼ਿੰਮੇਵਾਰੀ ਤਨਦੇਹੀ ਪਾਰਦਰਸ਼ੀ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਅਤੇ ਸਾਰੇ ਹੀ ਮੁਲਾਜ਼ਮਾਂ ਨੂੰ ਅਸੀਂ ਸਹਿਯੋਗ ਵੀ ਕਰ ਰਹੇ ਹਾਂ। ਉਨ੍ਹਾਂ ਦੱਸਿਆ ਕਿ ਕੁੱਝ ਰਿਜ਼ਰਵ ਪਾਰਟੀਆਂ ਵੀ ਰੱਖੀਆਂ ਜਾਂਦੀਆਂ ਹਨ। ਉਹਨਾਂ ਇਹ ਵੀ ਕਿਹਾ ਕਿ ਜੇਕਰ ਕੋਈ ਮੁਲਾਜ਼ਮ ਆਪਣੀ ਡਿਊਟੀ ਪ੍ਰਤੀ ਕੋਈ ਕੁਤਾਹੀ ਵਰਤੇਗਾ ਤਾਂ ਉਸ ਵਿਰੁੱਧ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।