ਸੜਕ ਹਾਦਸੇ ਮਾਂ-ਧੀ ਦੀ ਮੌ+ਤ, ਟਰੱਕ ਨੇ ਦੋਵਾਂ ਨੂੰ ਦਰੜਿਆ, ਪੁੱਤ ਵਾਲ-ਵਾਲ ਬਚਿਆ

  • ਰਿਕਸ਼ੇ ਤੋਂ ਡਿੱਗਣ ‘ਤੇ ਟਰੱਕ ਨੇ ਦੋਵਾਂ ਨੂੰ ਦਰੜਿਆ

ਗੁਰਦਾਸਪੁਰ, 27 ਦਸੰਬਰ 2023 – ਗੁਰਦਾਸਪੁਰ ਸ਼ਹਿਰ ਦੇ ਹਰਦੋਚੰਨੀ ਰੋਡ ਦੇ ਮੁੱਖ ਚੌਰਾਹੇ ‘ਤੇ ਟਰੱਕ ਅਤੇ ਈ-ਰਿਕਸ਼ਾ ਵਿਚਾਲੇ ਟੱਕਰ ਹੋ ਗਈ। ਇਸ ਹਾਦਸੇ ‘ਚ ਮਾਂ-ਧੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ 6 ਸਾਲਾ ਬੱਚਾ ਵਾਲ-ਵਾਲ ਬਚ ਗਿਆ। ਇਸ ਦੌਰਾਨ ਪੁਲਿਸ ਨੇ ਟਰੱਕ ਡਰਾਈਵਰ ਨੂੰ ਹਿਰਾਸਤ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਔਰਤ ਦੀ ਪਛਾਣ 35 ਸਾਲਾ ਲਵਲੀ ਅਤੇ 4 ਸਾਲਾ ਲੜਕੀ ਸ਼ਹਿਨਾਜ਼ ਵਜੋਂ ਹੋਈ ਹੈ।

ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਅਤੇ ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਕਤ ਔਰਤ ਪਿੰਡ ਕਾਲਾ ਨੰਗਲ ਤੋਂ ਆਪਣੀ ਧੀ ਦੀ ਦਵਾਈ ਲੈਣ ਲਈ ਈ-ਰਿਕਸ਼ਾ ‘ਤੇ ਗੁਰਦਾਸਪੁਰ ਜਾ ਰਹੀ ਸੀ। ਜਦੋਂ ਉਹ ਨਬੀਪੁਰ ਚੌਕ ਨੇੜੇ ਪਹੁੰਚੇ ਤਾਂ ਈ-ਰਿਕਸ਼ਾ ਚਾਲਕ ਨੇ ਟਰੱਕ ਨੂੰ ਦੇਖ ਕੇ ਰਿਕਸ਼ੇ ਨੂੰ ਕੱਟ ਲਿਆ।

ਇਸ ਕਾਰਨ ਮਾਂ ਅਤੇ ਉਸ ਦੇ ਦੋਵੇਂ ਬੱਚੇ ਹੇਠਾਂ ਡਿੱਗ ਗਏ। ਜਿਸ ਤੋਂ ਬਾਅਦ ਇੱਕ ਤੇਜ਼ ਰਫ਼ਤਾਰ ਟਰੱਕ ਨੇ ਮਾਂ-ਧੀ ਨੂੰ ਕੁਚਲ ਦਿੱਤਾ। ਇਸ ਹਾਦਸੇ ਦੌਰਾਨ 4 ਸਾਲਾ ਪੁੱਤਰ ਸਾਈਡ ‘ਤੇ ਡਿੱਗ ਗਿਆ ਅਤੇ ਵਾਲ-ਵਾਲ ਬਚ ਗਿਆ।

ਟਰੱਕ ਦਾ ਟਾਇਰ ਮਾਂ-ਧੀ ਦੇ ਸਿਰ ਤੋਂ ਲੰਘਣ ਕਾਰਨ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਬੇਟੀ ਦੀ ਹਸਪਤਾਲ ‘ਚ ਮੌਤ ਹੋ ਗਈ। ਮੌਕੇ ’ਤੇ ਪੁੱਜੇ ਪੁਲੀਸ ਅਧਿਕਾਰੀ ਮਲਕੀਤ ਸਿੰਘ ਨੇ ਦੱਸਿਆ ਕਿ ਮਾਂ-ਧੀ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬੀਬੀ ਜਗੀਰ ਕੌਰ ਅਕਾਲੀ ਦਲ ‘ਚ ਕਰ ਸਕਦੇ ਨੇ ਵਾਪਸੀ

ਜਥੇਦਾਰ ਗੁਰਦੇਵ ਸਿੰਘ ਦੇ ਮਾਮਲੇ ‘ਚ SGPC ਦੀ ਜਾਂਚ ਸ਼ੁਰੂ: ਪਰਿਵਾਰ ਨਾਲ ਕੀਤੀ ਮੁਲਾਕਾਤ