- ਟਰੱਕ ਅਤੇ ਮੋਟਰਸਾਈਕਲ ਦਰਮਿਆਨ ਹੋਇਆ ਵੱਡਾ ਸੜਕ ਹਾਦਸਾ
- ਖੂਨ ਨਾਲ ਭਿੱਜੀ ਸਾਰੀ ਸੜਕ ਹਾਦਸੇ ਦੌਰਾਨ ਪੋਤਾ ਵੀ ਹੋਇਆ ਗੰਭੀਰ ਜ਼ਖਮੀ
- ਪੁਲਿਸ ਪਾਰਟੀ ਪੁੱਜੀ ਮੌਕੇ ਉੱਤੇ ਘਟਨਾ ਦੀ ਕੀਤੀ ਜਾ ਰਹੀ ਹੈ ਜਾਂਚ ਪੜਤਾਲ
- ਮ੍ਰਿਤਕ ਦੇਹਾਂ ਨੂੰ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਲਈ ਭੇਜਿਆ
ਅੰਮ੍ਰਿਤਸਰ, 4 ਸਤੰਬਰ 2024 – ਅੰਮ੍ਰਿਤਸਰ ਦੇ ਗਹਿਰੀ ਮੰਡੀ ਰੇਲਵੇ ਫਾਟਕ ਦੇ ਨਜਦੀਕ ਟਰੱਕ ਨਾਲ ਹੋਏ ਹਾਦਸੇ ਵਿੱਚ ਮੋਟਸਾਈਕਲ ਸਵਾਰ ਮਾਂ ,ਪੁੱਤ ਦੀ ਮੌਤ ਹੋ ਗਈ। ਉਨ੍ਹਾਂ ਦੇ ਨਾਲ ਮੋਟਸਾਈਕਲ ਤੇ ਸਵਾਰ ਇੱਕ ਬੱਚਾ ਜਖਮੀ ਹੋ ਗਿਆ। ਹਾਦਸੇ ‘ਚ ਮਰਨ ਵਾਲਿਆਂ ਦੀ ਪਛਾਣ ਰਮਨ ਕੁਮਾਰ, ਉਸ ਦੀ ਮਾਤਾ ਸੁਮਿੱਤਰਾ ਵੱਜੋਂ ਹੋਈ ਹੈ। ਹਾਦਸੇ ‘ਚ ਰਮਨ ਕੁਮਾਰ ਦਾ ਪੁੱਤਰ ਨਿਖਿਲ ਜਖਮੀ ਹੋ ਗਿਆ। ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਇਹ ਲੋਕ ਆਪਣੇ ਘਰ ਜੰਡਿਆਲਾ ਗੁਰੂ ਵਾਪਸ ਆ ਰਹੇ ਸਨ।
ਮ੍ਰਿਤਕ ਸੁਮਿੱਤਰਾ ਦੀ ਉਮਰ ਲੱਗਭਗ 50/55 ਸਾਲ ਅਤੇ ਮ੍ਰਿਤਕ ਰਮਨ ਕੁਮਾਰ ਦੀ ਉਮਰ 24 / ਸਾਲ ਦੱਸੀ ਜਾ ਰਹੀ ਹੈ। ਇਕ ਨਿਖਲ ਬੱਚਾ ਜਿਹੜਾ ਗੰਭੀਰ ਰੂਪ ਵਿੱਚ ਜ਼ਖ਼ਮੀ ਹਾਲਤ ਵਿੱਚ ਹੈ ਜਿਸ ਦੀ ਉਮਰ 9 ਸਾਲ ਦੱਸੀ ਜਾ ਰਹੀ ਹੈ। ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਹਨ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੇਹਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ ਅਤੇ ਜ਼ਖਮੀ ਨੂੰ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਜੋ ਵੀ ਬਣਦੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਜਾ ਰਿਹਾ ਕਿ ਟਰੱਕ ਵਾਲੇ ਦੀ ਗਲਤੀ ਦੇ ਨਾਲ ਇਹ ਸਾਰਾ ਹਾਦਸਾ ਹੋਇਆ ਹੈ।