2 ਬੱਚਿਆਂ ਦੀ ਮਾਂ ਨੇ ਨਿਗਲਿਆ ਜ਼ਹਿਰ, ਹਸਪਤਾਲ ‘ਚ ਮੌ+ਤ, ਪਤੀ ਅਤੇ ਸਹੁਰੇ ‘ਤੇ FIR ਦਰਜ

  • ਹਸਪਤਾਲ ‘ਚ ਮੌ+ਤ ਤੋਂ ਬਾਅਦ ਪਤੀ ਅਤੇ ਸਹੁਰਾ ਲਾ+ਸ਼ ਛੱਡ ਕੇ ਫਰਾਰ

ਕਪੂਰਥਲਾ, 29 ਸਤੰਬਰ 2023 – ਕਪੂਰਥਲਾ ਦੇ ਪਿੰਡ ਖਾਨਗਾਹ ‘ਚ ਦੋ ਬੱਚਿਆਂ ਦੀ ਮਾਂ ਨੇ ਆਪਣੇ ਸਹੁਰਿਆਂ ਤੋਂ ਤੰਗ ਆ ਕੇ ਜ਼ਹਿਰੀਲਾ ਪਦਾਰਥ ਨਿਗਲ ਲਿਆ। ਇਲਾਜ ਦੌਰਾਨ ਔਰਤ ਦੀ ਮੌਤ ਹੋ ਗਈ। ਪਤੀ ਅਤੇ ਸਹੁਰਾ ਔਰਤ ਨੂੰ ਇਲਾਜ ਲਈ ਲੈ ਕੇ ਆਏ ਪਰ ਮੌਤ ਤੋਂ ਬਾਅਦ ਲਾਸ਼ ਨੂੰ ਛੱਡ ਕੇ ਭੱਜ ਗਏ। ਇਸ ਦਾ ਪਤਾ ਲੱਗਣ ‘ਤੇ ਥਾਣਾ ਕੋਤਵਾਲੀ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਕਪੂਰਥਲਾ ਦੇ ਸਿਵਲ ਹਸਪਤਾਲ ‘ਚ ਰਖਵਾਇਆ ਹੈ।

ਕੋਤਵਾਲੀ ਪੁਲੀਸ ਨੇ ਦੋਵਾਂ ਖ਼ਿਲਾਫ਼ ਮਰਨ ਲਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਮ੍ਰਿਤਕਾ ਦੋ ਬੱਚਿਆਂ ਦੀ ਮਾਂ ਸੀ। ਉਸ ਦੀ ਪਛਾਣ 26 ਸਾਲਾ ਹਰਜੀਤ ਕੌਰ ਪਤਨੀ ਜਗਜੀਤ ਸਿੰਘ ਵਾਸੀ ਪਿੰਡ ਖਾਨਗਾਹ ਵਜੋਂ ਹੋਈ ਹੈ।

ਥਾਣਾ ਕੋਤਵਾਲੀ ਦੇ ਪੁਲਸ ਜਾਂਚ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਤੋਂ ਸੂਚਨਾ ਮਿਲੀ ਸੀ ਕਿ ਪਿੰਡ ਖਾਨਗਾਹ ਦੀ ਰਹਿਣ ਵਾਲੀ ਔਰਤ ਦੀ ਜ਼ਹਿਰੀਲੀ ਦਵਾਈ ਖਾਣ ਕਾਰਨ ਮੌਤ ਹੋ ਗਈ ਹੈ। ਥਾਣਾ ਸਦਰ ਦੇ ਇੰਚਾਰਜ ਰਮਨ ਕੁਮਾਰ ਨੇ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ। ਮ੍ਰਿਤਕ ਔਰਤ ਇਕ ਬੇਟੇ ਅਤੇ ਬੇਟੀ ਦੀ ਮਾਂ ਸੀ।

ਮ੍ਰਿਤਕ ਦੀ ਮਾਤਾ ਸਰਬਜੀਤ ਕੌਰ ਵਾਸੀ ਪਿੰਡ ਰਾਜਪੁਰ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਲੜਕੀ ਨੂੰ ਸਹੁਰੇ ਵਾਲੇ ਤੰਗ ਪ੍ਰੇਸ਼ਾਨ ਕਰਦੇ ਸਨ। ਮਾਂ ਸਰਬਜੀਤ ਕੌਰ ਦੇ ਬਿਆਨਾਂ ’ਤੇ ਪਤੀ ਜਗਜੀਤ ਸਿੰਘ ਅਤੇ ਸਹੁਰੇ ਹਰਜਿੰਦਰ ਸਿੰਘ ਖ਼ਿਲਾਫ਼ ਤੰਗ ਪ੍ਰੇਸ਼ਾਨ ਕਰਨ ਅਤੇ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਫਿਲਹਾਲ ਦੋਵੇਂ ਪਿਓ-ਪੁੱਤ ਫਰਾਰ ਹਨ। ਉਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪਾਕਿਸਤਾਨ ‘ਚ ਨਾਬਾਲਗ ਹਿੰਦੂ ਲੜਕੇ ਦੀ ਕੁੱਟ-ਕੁੱਟ ਕੇ ਹੱ+ਤਿਆ: ਚੋਰੀ ਦੇ ਦੋਸ਼ ‘ਚ ਘਰੋਂ ਚੁੱਕਿਆ ਫੇਰ ਦਰੱਖਤ ਨਾਲ ਲਟਕਾਈ ਲਾ+ਸ਼

ਵਿਜੀਲੈਂਸ ਨੇ ਬਠਿੰਡਾ ਨਗਰ ਨਿਗਮ ‘ਚ ਜ਼ਿਲ੍ਹਾ ਮੈਨੇਜਰ 7 ਹਜ਼ਾਰ ਰੁਪਏ ਲੈਂਦਾ ਰੰਗੇ ਹੱਥੀਂ ਕੀਤਾ ਕਾਬੂ