ਜਲੰਧਰ, 6 ਜਨਵਰੀ 2021 – ਜਲੰਧਰ ਜ਼ਿਲ੍ਹੇ ਦੇ ਥਾਣਾ ਲੋਹੀਆ ਦੇ ਪਿੰਡ ਅਲੀਵਾਲ ਵਿੱਚ ਮਾਂ-ਪੁੱਤ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਮਿਤ੍ਰਕ ਨੌਜਵਾਨ ਆਪਾਹਿਜ਼ ਸੀ ਜਦੋਂ ਕਿ ਬਜ਼ੁਰਗ ਔਰਤ ਗੁੰਗੀ ਸੀ। ਪੁੱਤ ਦੀ ਲਾਸ਼ ਘਰ ਤੋਂ ਕੁਝ ਦੂਰੀ ‘ਤੇ ਖੇਤਾਂ ਵਿਚ ਮਿਲੀ ਸੀ, ਜਦਕਿ ਮਾਂ ਦੀ ਲਾਸ਼ ਘਰੋਂ ਮਿਲੀ ਹੈ ਅਤੇ ਉਸ ਦੇ ਸਿਰ ‘ਤੇ ਇਕ ਭਾਰੀ ਹਥਿਆਰ ਨਾਲ ਵਾਰ ਕੀਤਾ ਗਿਆ ਲੱਗਦਾ ਹੈ।
ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੁਢਲੀ ਜਾਂਚ ਵਿਚ ਇਹ ਕੇਸ ਲੁੱਟ ਅਤੇ ਚੋਰੀ ਨਾਲ ਜੁੜਿਆ ਪ੍ਰਤੀਤ ਹੁੰਦਾ ਹੈ। ਪਰ ਅਜੇ ਤੱਕ ਕੋਈ ਹਥਿਆਰ ਨਹੀਂ ਮਿਲਿਆ। ਮੁਢਲੀ ਜਾਂਚ ਵਿਚ ਪੁਲਿਸ ਨੂੰ ਪਤਾ ਚੱਲਿਆ ਕਿ ਪਿਛਲੇ ਕੁਝ ਦਿਨਾਂ ਤੋਂ ਮਾਂ ਪੁੱਤਰ ਨੇ ਲੋਹੜੀ ਮੰਗ ਕੇ ਪਿੰਡ ਵਿਚੋਂ ਪੈਸਾ ਇਕੱਠਾ ਕੀਤਾ ਸੀ ਅਤੇ ਕੁਝ ਪੈਸਿਆਂ ਦੀ ਖ਼ਾਤਰ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ ਹੋਵੇ।