ਨਗਰ ਨਿਗਮ ਅਬੋਹਰ ਵੱਲੋਂ ਲੇਡੀਜ ਕਲੱਬ ਅਤੇ ਟੈਨਿਸ ਕਲੱਬ ਨੂੰ ਦੋ ਦਿਨ ਵਿਚ ਇਮਾਰਤ ਖਾਲੀ ਕਰਨ ਦਾ ਨੋਟਿਸ, ਪੜ੍ਹੋ ਕਿਉਂ ?

ਅਬੋਹਰ/ ਫਾਜਿ਼ਲਕਾ, 14 ਜਨਵਰੀ 2023 – ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਅਤੇ ਨਗਰ ਨਿਗਮ ਅਬੋਹਰ ਦੇ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈਏਐਸ ਦੇ ਹੁਕਮਾਂ ਤੇ ਨਗਰ ਨਿਗਮ ਵੱਲੋਂ ਸ਼ਹਿਰ ਦੇ ਵਿਚੋ ਵਿਚ ਸਥਿਤ ਲੇਡੀਜ਼ ਕਲੱਬ ਅਤੇ ਟੈਨਿਸ ਕੱਲਬ (ਅਬੋਹਰ ਕਲੱਬ) ਨੂੰ ਦੋ ਦਿਨਾਂ ਵਿਚ ਇਮਾਰਤ ਖਾਲੀ ਕਰਨ ਦਾ ਨੋਟਿਸ ਦਿੱਤਾ ਹੈ।

ਨੋਟਿਸ ਅਨੁਸਾਰ ਦੋਹਾਂ ਕਲੱਬਾਂ ਨੂੰ ਬਕਾਇਆ ਰਕਮ ਵੀ ਨਗਰ ਨਿਗਮ ਨੂੰ ਤੁਰੰਤ ਜਮਾਂ ਕਰਵਾਉਣ ਦਾ ਲਈ ਕਿਹਾ ਗਿਆ ਹੈ। ਨਿਗਮ ਨੇ ਨੋਟਿਸ ਦੋਹਾਂ ਕਲੱਬਾਂ ਦੇ ਗੇਟ ਦੇ ਚਸਪਾ ਕਰ ਦਿੱਤੇ ਹਨ।ਜਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਜਾਇਦਾਦਾਂ ਦੇ ਨਿਯਮਾਂ ਅਨੁਸਾਰ ਵਿਭਾਗਾਂ ਨੂੰ ਕਬਜੇ ਲੈਣ ਦੇ ਹੁਕਮ ਦਿੱਤੇ ਗਏ ਸਨ।

ਨੋਟਿਸ ਅਨੁਸਾਰ ਲੇਡੀਜ ਕਲੱਬ ਦੇ ਮਾਮਲੇ ਵਿਚ ਮਾਨਯੌਗ ਅਦਾਲਤ ਸ੍ਰੀ ਵਿਕਾਸ ਪ੍ਰਤਾਪ, ਡਿਪਟੀ ਕਮਿਸ਼ਨਰ ਫਿਰੋਜਪੁਰ ਵੱਲੋਂ 12—11—2003 ਅਨੁਸਾਰ ਕਲੱਬ ਨੂੰ ਬੇਦਖਲ ਕਰਦਿਆਂ ਮੁਆਵਜਾ ਅਤੇ ਕਬਜਾ ਨਗਰ ਨਿਗਮ ਨੂੰ ਦੇਣ ਲਈ ਕਿਹਾ ਗਿਆ ਸੀ। ਹੁਣ ਤੱਕ ਇਹ ਮੁਆਵਜੇ ਦੀ ਰਕਮ ਹੀ 6 ਲੱਖ 94 ਹਜਾਰ ਬਣ ਚੁੱਕੀ ਹੈ। ਇਸ ਲਈ ਉਕਤ ਹੁਕਮਾਂ ਦੀ ਪਾਲਣਾ ਵਿਚ ਨਗਰ ਨਿਗਮ ਨੇ ਕਲੱਬ ਨੂੰ ਆਖਰੀ ਨੋਟਿਸ ਦਿੱਤਾ ਹੈ।

ਇਸੇ ਤਰਾਂ ਟੈਨਿਸ ਕਲੱਬ (ਅਬੋਹਰ ਕਲੱਬ) ਦੇ ਮਾਮਲੇ ਵਿਚ ਮਾਣਯੋਗ ਅਦਾਲਤ ਐਚਐਲ ਕੁਮਾਰ ਡਿਪਟੀ ਡਾਇਰੈਕਟਰ ਅਰਬਨ ਲੋਕਲ ਬਾਡੀਜ਼ ਨੇ 24—07—2000 ਨੂੰ ਸੁਣਾਏ ਫੈਸਲੇ ਵਿਚ ਬੇਦਖਲ ਕੀਤਾ ਸੀ ਅਤੇ ਇਸ ਕੇਸ ਵਿਚ ਜ਼ੁਰਮਾਨਾ ਪ੍ਰਤੀ ਮਾਹ 3000 ਰੁਪਏ 1—4—1990 ਤੋਂ ਹੁਣ ਤੱਕ ਲਗਾਇਆ ਸੀ।
ਦੋਹਾਂ ਕੇਸਾਂ ਵਿਚ ਕਲੱਬਾਂ ਨੂੰ ਦੋ ਦਿਨਾਂ ਦਾ ਸਮਾਂ ਕਬਜਾ ਛੱਡਣ ਲਈ ਦਿੱਤਾ ਗਿਆ ਨਹੀਂ ਤਾਂ ਕਲੱਬ ਨੂੰ ਸੀਲ ਕਰ ਦਿੱਤਾ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਰਵਿੰਦ ਕੇਜਰੀਵਾਲ ਨੇ ਸੰਤੋਖ ਚੌਧਰੀ ਦੇ ਅਚਾਨਕ ਅਕਾਲ ਚਲਾਣੇ ‘ਤੇ ਦੁੱਖ ਪ੍ਰਗਟਾਇਆ

ਮਨੀਸ਼ ਸਿਸੋਦੀਆ ਦੇ ਦਫਤਰ ‘ਤੇ ਸੀਬੀਆਈ ਦਾ ਛਾਪਾ ? ਇਲਜ਼ਾਮ ‘ਤੇ CBI ਦਾ ਨੇ ਦਿੱਤਾ ਸਪੱਸ਼ਟੀਕਰਨ