- ਮਲੇਰਕੋਟਲਾ ਰਿਆਸਤ ਦੀ ਆਖਰੀ ਬੇਗਮ ਮੁਨਵਰ ਉਨ ਨਿਸ਼ਾ ਨਹੀਂ ਰਹੇ,
- 103 ਸਾਲ ਦੀ ਉਮਰ ‘ਚ ਹੋਇਆ ਦੇਹਾਂਤ,
- ਪਿਛਲੇ ਇੱਕ ਹਫਤੇ ਤੋਂ ਬੇਗਮ ਇਨਫੈਕਸ਼ਨ ਅਤੇ ਵਾਇਰਲ ਨਾਲ ਸਨ ਪੀੜਤ,
- ਮਲੇਰਕੋਟਲਾ ਦੇ ਹਜ਼ਰਤ ਹਲੀਮਾ ਹਸਪਤਾਲ ਵਿਖੇ ਲਏ ਆਖਰੀ ਸਾਹ
ਮਲੇਰਕੋਟਲਾ, 27 ਅਕਤੂਬਰ, 2023 – ਹਾਅ ਦਾ ਨਾਅਰਾ ਮਾਰਨ ਵਾਲੇ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਸਾਹਿਬ ਦੇ ਪਰਿਵਾਰ ਦੀ ਆਖਰੀ ਬੇਗਮ ਮੁਨਵਰ ਨਿਸ਼ਾ ਇਸ ਫਾਨੀ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਹਨ। ਉਹਨਾਂ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਕਈ ਦਿਨ ਤੋਂ ਤਬੀਅਤ ਖਰਾਬ ਹੋਣ ਦੇ ਚਲਦਿਆਂ ਅੱਜ ਹਜ਼ਰਤ ਹਲੀਮਾ ਹਸਪਤਾਲ ‘ਚ ਦਾਖ਼ਲ ਸਨ, ਜਿੱਥੇ ਉਨ੍ਹਾਂ ਨੇ ਅੱਜ ਸਵੇਰੇ ਆਪਣੇ ਆਖਰੀ ਸਾਹ ਲਏ।
ਬੇਗਮ ਮੁਨੱਬਰ ਨਿਸ਼ਾ ਦੀ ਉਮਰ ਕਰੀਬ 103 ਸਾਲ ਤੋਂ ਸੀ ਤੇ ਰਾਜਸਥਾਨ ਦੀ ਟਾਂਕ ਰਿਆਸਤ ਨਾਲ ਸੰਬੰਧਿਤ ਸਨ ਅਤੇ ਮਾਲੇਰਕੋਟਲਾ ਵਿਖੇ ਨਵਾਬ ਸ਼ੇਰ ਮੁਹੰਮਦ ਖਾਨ ਦੇ ਆਖਰੀ ਨਵਾਬ ਇਫਤਖਾਰ ਅਲੀ ਖਾਨ ਦੀ ਪਤਨੀ ਬਣ ਕੇ ਮਲੇਰਕੋਟਲਾ ਵਿਖੇ ਆਏ ਸਨ। ਉਹਨਾਂ ਦੇ ਇੰਤਕਾਲ ਤੋਂ ਬਾਅਦ ਮਲੇਰਕੋਟਲਾ ਦਾ ਨਵਾਬੀ ਖਾਨਦਾਨ ਖਤਮ ਹੋ ਗਿਆ।
ਦੱਸਿਆ ਜਾ ਰਿਹਾ ਹੈ ਕਿ ਪਿਛਲੇ ਇੱਕ ਹਫਤੇ ਤੋਂ ਬੇਗਮ ਇਨਫੈਕਸ਼ਨ ਅਤੇ ਵਾਇਰਲ ਨਾਲ ਪੀੜਤ ਸਨ ਜਿਨਾਂ ਨੂੰ ਇਸ ਬਿਮਾਰੀ ਦੇ ਚਲਦਿਆਂ ਹਜ਼ਰਤ ਹਲੀਮਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਅੱਜ ਸਵੇਰੇ ਤੜਕੇ 4 ਵਜੇ ਉਹਨਾਂ ਆਖਰੀ ਸਾਹ ਲਏ। ਉਹਨਾਂ ਨੂੰ ਸਪੁਰਦੇ ਖਾਕ ਅੱਜ ਜੁਮਾਰਤੁਲਾ ਮੁਬਾਰਕ ਦੀ ਨਮਾਜ਼ ਤੋਂ ਬਾਅਦ 3 ਵਜੇ ਕੀਤਾ ਜਾਵੇਗਾ।