- ਪੁਲਿਸ ਨੇ ਅਮਰੀਕ, ਸਾਜਨ ਨੂੰ ਦਿੱਲੀ, ਠਾਕੁਰ ਅਤੇ ਆਮਨਾ ਨੂੰ ਬਠਿੰਡਾ ਤੋਂ ਕੀਤਾ ਕਾਬੂ
ਨਕੋਦਰ, 20 ਦਸੰਬਰ 2022 – ਜਲੰਧਰ ਜ਼ਿਲ੍ਹੇ ਦੇ ਨਕੋਦਰ ਸਬ-ਡਿਵੀਜ਼ਨ ਵਿੱਚ ਟੈਕਸਟਾਈਲ ਕਾਰੋਬਾਰੀ ਟਿੰਮੀ ਚਾਵਲਾ ਅਤੇ ਉਸ ਦੇ ਗੰਨਮੈਨ ਮਨਦੀਪ ਸਿੰਘ ਨੂੰ ਫਿਰੌਤੀ ਦੀ ਅਦਾਇਗੀ ਨਾ ਕਰਨ ਬਦਲੇ ਗੋਲੀਆਂ ਮਾਰ ਕੇ ਹੱਤਿਆ ਕਰਨ ਵਾਲੇ ਮਾਸਟਰ ਮਾਈਂਡ ਅਤੇ ਸ਼ੂਟਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਚਾਰਾਂ ਮੁਲਜ਼ਮਾਂ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕੀਤਾ ਹੈ।
ਟਿੰਮੀ ਚਾਵਲਾ ਅਤੇ ਉਸ ਦੇ ਗੰਨਮੈਨ ਮਨਦੀਪ ਸਿੰਘ ਦੇ ਕਤਲ ਦੇ ਮਾਸਟਰਮਾਈਂਡ ਅਮਨਦੀਪ ਸਿੰਘ ਉਰਫ਼ ਅਮਨਾ ਅਤੇ ਸ਼ੂਟਰ ਹਰਦੀਪ ਸਿੰਘ ਉਰਫ਼ ਠੱਕਰ ਨੂੰ ਬਠਿੰਡਾ ਤੋਂ ਅਤੇ ਕਤਲ ਦੇ ਦੂਜੇ ਮਾਸਟਰ ਮਾਈਂਡ ਅਮਰੀਕ ਸਿੰਘ ਅਤੇ ਸ਼ੂਟਰ ਸਾਜਨ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਚਾਰਾਂ ਨੂੰ ਜਲੰਧਰ ਦੀ ਸੀਆਈਏ, ਏਜੀਟੀਐਫ ਅਤੇ ਓਕੂ ਟੀਮਾਂ ਵੱਲੋਂ ਸਾਂਝੇ ਆਪ੍ਰੇਸ਼ਨ ਦੌਰਾਨ ਫੜਿਆ ਗਿਆ ਹੈ।
ਟਿੰਮੀ ਚਾਵਲਾ ਦੇ ਕਤਲ ਤੋਂ ਬਾਅਦ ਫ਼ਰਾਰ ਹੋਏ ਗੈਂਗਸਟਰਾਂ ਵਿੱਚੋਂ ਦੀਪ, ਵਿੱਚੂ ਅਤੇ ਜਸਕਰਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਫਿਰ ਪੁਲਿਸ ਇਹਨਾਂ ਤੋਂ ਪੁੱਛਗਿੱਛ ਕਰਕੇ ਚੌਥੇ ਦੋਸ਼ੀ ਲਖਵੀਰ ਸਿੰਘ ਨੂੰ ਕਾਬੂ ਕਰਨ ‘ਚ ਸਫਲ ਹੋਈ। ਲਖਬੀਰ ਦੇ ਖਾਤੇ ‘ਚ ਅਮਰੀਕਾ ਤੋਂ ਦੋ ਲੱਖ ਰੁਪਏ ਆਏ ਸਨ ਅਤੇ ਸ਼ੂਟਰ ਅਮਰੀਕ ਨੇ ਲਖਬੀਰ ਦਾ ਫੋਨ ਹੀ ਵਰਤਿਆ ਸੀ। ਪੁਲੀਸ ਅੱਜ ਗ੍ਰਿਫ਼ਤਾਰ ਮੁਲਜ਼ਮਾਂ ਬਾਰੇ ਖ਼ੁਲਾਸਾ ਕਰ ਸਕਦੀ ਹੈ।
ਫੜੇ ਗਏ ਮੁਲਜ਼ਮਾਂ ਦੇ ਠਿਕਾਣਿਆਂ ਅਤੇ ਉਨ੍ਹਾਂ ਦੇ ਸੋਰਸ ਨੈੱਟਵਰਕ ਦੇ ਆਧਾਰ ’ਤੇ ਪੁਲੀਸ ਨੇ ਚਾਰ ਦਿਨ ਪਹਿਲਾਂ ਵੀ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਫੜੇ ਗਏ ਮੁਲਜ਼ਮ ਅਕਾਸ਼ਦੀਪ ਸਿੰਘ ਉਰਫ ਘੰਟੀ, ਗਗਨਦੀਪ ਉਰਫ ਗਗਨ, ਗੁਰਵਿੰਦਰ ਸਿੰਘ ਉਰਫ ਗਿੰਦਾ ਨੇ ਰੇਕੀ ਕਰਕੇ ਸ਼ੂਟਰਾਂ ਦੇ ਰਹਿਣ, ਖਾਣ-ਪੀਣ ਤੋਂ ਲੈ ਕੇ ਹਥਿਆਰ ਮੁਹੱਈਆ ਕਰਵਾਉਣ ਤੱਕ ਟਿੰਮੀ ਬਾਰੇ ਪੂਰੀ ਜਾਣਕਾਰੀ ਦਿੱਤੀ ਸੀ।
7 ਦਸੰਬਰ ਨੂੰ ਟਿੰਮੀ ਚਾਵਲਾ ਅਤੇ ਉਸ ਦੇ ਗੰਨਮੈਨਾਂ ‘ਤੇ ਸਾਜਨ ਸਿੰਘ, ਹਰਦੀਪ ਸਿੰਘ ਉਰਫ਼ ਠਾਕਰ ਅਤੇ ਮੰਗਾ ਸਿੰਘ ਉਰਫ਼ ਬਿੱਕੂ ਨੇ ਗੋਲੀਆਂ ਚਲਾ ਦਿੱਤੀਆਂ ਸਨ, ਜਦੋਂ ਕਿ ਖੁਸ਼ਕਰਨ ਉਰਫ਼ ਫ਼ੌਜੀ, ਕਮਲਦੀਪ ਉਰਫ਼ ਪੋਪੀ ਉਰਫ਼ ਦੀਪ ਵੱਖ-ਵੱਖ ਮੋਟਰਸਾਈਕਲਾਂ ‘ਤੇ ਸਵਾਰ ਸਨ। ਅਮਨਦੀਪ ਸਿੰਘ ਪੁਰੇਵਾਲ ਉਰਫ਼ ਅਮਨਾ ਅਤੇ ਅਮਰੀਕ ਸਿੰਘ ਇਸ ਕਤਲ ਕਾਂਡ ਦੇ ਮਾਸਟਰ ਮਾਈਂਡ ਹਨ। ਜਦੋਂ ਕਿ ਗਿੰਦਾ, ਕਰਨਵੀਰ ਅਤੇ ਚਰਨਜੀਤ ਚੰਨੀ ਨੇ ਟਿੰਮੀ ਦੀ ਰੇਕੀ ਕੀਤੀ। ਇਸ ਵਿੱਚ ਕਰਨਵੀਰ ਨੇ ਰੇਕੀ ਲਈ ਆਈ-20 ਕਾਰ ਦੀ ਵਰਤੋਂ ਕੀਤੀ ਸੀ।
ਟਿੰਮੀ ਦਾ ਕਤਲ ਕਰਨ ਤੋਂ ਬਾਅਦ ਤਿੰਨੋਂ ਦੋਸ਼ੀ ਪੁਲਿਸ ਨੂੰ ਧੋਖਾ ਦੇਣ ਲਈ ਆਮਨਾ ਦੇ ਖੂਹ ‘ਤੇ ਰੁਕੇ, ਫਿਰ ਉੱਥੋਂ ਚਲੇ ਗਏ ਅਤੇ ਅਮਨਾ ਦੇ ਸਹੁਰੇ ਘਰ ਜਾ ਲੁਕ ਗਏ। ਜਦੋਂਕਿ ਬਾਕੀ 3 ਸ਼ੂਟਰ ਅਕਾਸ਼ਦੀਪ ਦੀ ਸਕਾਰਪੀਓ ਗੱਡੀ ਵਿੱਚ ਬੈਠ ਕੇ ਫਰਾਰ ਹੋ ਗਏ। ਪੁਲਿਸ ਨੂੰ ਗੁੰਮਰਾਹ ਕਰਨ ਲਈ ਮੁਲਜ਼ਮ ਨੇ ਪਹਿਲਾਂ ਐਕਸਯੂਵੀ ਗੱਡੀ ਬਦਲੀ, ਫਿਰ ਜਲੰਧਰ ਦੇ ਇੱਕ ਫਲੈਟ ਵਿੱਚ ਲੁਕ ਗਏ।
ਅਗਲੇ ਦਿਨ ਆਕਾਸ਼ਦੀਪ ਅਤੇ ਕਰਣਵੀਰ ਸ਼ੂਟਰਾਂ ਨੂੰ ਬੱਸ ਸਟੈਂਡ ‘ਤੇ ਛੱਡ ਦਿੰਦੇ ਹਨ। ਜਿੱਥੋਂ ਉਹ ਆਪਣੇ ਘਰਾਂ ਨੂੰ ਚਲੇ ਗਏ। ਗਿੰਦਾ ਨੇ ਆਮਨਾ ਦੇ ਕਹਿਣ ‘ਤੇ ਗੋਲੀਬਾਰੀ ਕਰਨ ਵਾਲਿਆਂ ਦੇ ਖਾਣ-ਪੀਣ ਅਤੇ ਰਹਿਣ, ਉਨ੍ਹਾਂ ਨੂੰ ਹਥਿਆਰ ਮੁਹੱਈਆ ਕਰਵਾਉਣ ਅਤੇ ਰੇਕੀ ਦਾ ਪ੍ਰਬੰਧ ਕੀਤਾ ਸੀ।