ਲੁਧਿਆਣਾ ‘ਚ ਜੁੱਤੀਆਂ ਦੇ ਵਪਾਰੀ ਦਾ ਕ+ਤ+ਲ: ਨਕਾਬਪੋਸ਼ ਬਦਮਾਸ਼ਾਂ ਨੇ ਘੇਰ ਕੇ ਕੀਤਾ ਹਮਲਾ

  • ਲੱਖਾਂ ਰੁਪਏ ਲੁੱਟ ਕੇ ਹੋ ਗਏ ਫਰਾਰ

ਲੁਧਿਆਣਾ, 11 ਅਪ੍ਰੈਲ 2023 – ਲੁਧਿਆਣਾ ‘ਚ ਨਕਾਬਪੋਸ਼ ਬਦਮਾਸ਼ਾਂ ਨੇ ਜੁੱਤੀਆਂ ਦੇ ਵਪਾਰੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਕਤਲ ਕਰ ਦਿੱਤਾ। ਨਕਾਬਪੋਸ਼ ਬਦਮਾਸ਼ਾਂ ਨੇ ਵਪਾਰੀ ‘ਤੇ ਸੂਏ ਨਾਲ ਕਈ ਵਾਰ ਕੀਤੇ। ਮ੍ਰਿਤਕ ਆਪਣੀ ਐਕਟਿਵਾ ‘ਤੇ ਜਾ ਰਿਹਾ ਸੀ। ਰਸਤੇ ‘ਚ ਬਦਮਾਸ਼ਾਂ ਨੇ ਉਸ ਨੂੰ ਘੇਰ ਲਿਆ ਅਤੇ ਹਮਲਾ ਕਰ ਦਿੱਤਾ। ਬਦਮਾਸ਼ ਉਸ ਨੂੰ ਖੂਨ ‘ਚ ਲੱਥਪੱਥ ਕਰਕੇ ਲੱਖਾਂ ਰੁਪਏ ਲੁੱਟ ਕੇ ਫਰਾਰ ਹੋ ਗਏ। ਬਾਅਦ ‘ਚ ਲੋਕ ਵਪਾਰੀ ਨੂੰ ਹਸਪਤਾਲ ਲੈ ਗਏ ਪਰ ਉਸ ਦੀ ਮੌਤ ਹੋ ਚੁੱਕੀ ਸੀ।

ਮ੍ਰਿਤਕ ਦੀ ਪਛਾਣ ਮਨਜੀਤ ਸਿੰਘ ਵਜੋਂ ਹੋਈ ਹੈ। ਮਨਜੀਤ ਕੋਚਰ ਬਾਜ਼ਾਰ ਵਿੱਚ ਜੁੱਤੀਆਂ ਦਾ ਵਪਾਰੀ ਹੈ। ਉਹ ਪਨੀਰ ਅਤੇ ਸਬਜ਼ੀ ਖਰੀਦਣ ਲਈ ਘਰੋਂ ਨਿਕਲਿਆ ਸੀ। ਦੱਸਿਆ ਗਿਆ ਹੈ ਕਿ ਜਦੋਂ ਬਦਮਾਸ਼ਾਂ ਨੇ ਮਨਜੀਤ ‘ਤੇ ਹਮਲਾ ਕੀਤਾ ਤਾਂ ਉਸ ਨੇ ਲੋਕਾਂ ਨੂੰ ਮਦਦ ਦੀ ਅਪੀਲ ਵੀ ਕੀਤੀ ਸੀ। ਪਰ ਬਦਮਾਸ਼ਾਂ ਦੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਹੋਣ ਕਾਰਨ ਕੋਈ ਵੀ ਉਨ੍ਹਾਂ ਨੂੰ ਬਚਾਉਣ ਨਹੀਂ ਆਇਆ।

ਸੂਚਨਾ ਮਿਲਦੇ ਹੀ ਪੁਲਸ ਵੀ ਮੌਕੇ ‘ਤੇ ਪਹੁੰਚ ਗਈ। ਕਤਲ ਦੀ ਵਾਰਦਾਤ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੁਲੀਸ ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਬਦਮਾਸ਼ ਪਹਿਲਾਂ ਦੋ ਐਕਟਿਵਾ ‘ਤੇ ਸਵਾਰ ਹੋ ਕੇ ਆਏ ਸਨ। ਉਹਨਾਂ ਨੇ ਆਪਣਾ ਮੂੰਹ ਢੱਕਿਆ ਹੋਇਆ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨੌਜਵਾਨਾਂ ਨੇ ਪਠਾਨਕੋਟ ‘ਚ ਲਾਏ ਸਨੀ ਦਿਓਲ ਦੇ ਪੋਸਟਰ: ਕਿਹਾ “ਸਾਡਾ MP ਲਾਪਤਾ, ਅੱਜ ਤੱਕ ਸ਼ਕਲ ਨਹੀਂ ਦਿਖਾਈ”

ਸ਼੍ਰੋਮਣੀ ਕਮੇਟੀ ਦੇ ਕਾਨੂੰਨੀ ਵਫ਼ਦ ਨੇ ਡਿਬਰੂਗੜ੍ਹ ਵਿਖੇ ਨਜ਼ਰਬੰਦ ਨੌਜੁਆਨਾਂ ਨਾਲ ਕੀਤੀ ਮੁਲਾਕਾਤ