ਮੁਕਤਸਰ ‘ਚ ਫਿਰੌਤੀ ਲਈ ਅਗਵਾ ਕੀਤੇ ਨੌਜਵਾਨ ਦਾ ਕ+ਤ+ਲ: ਮੰਗੇ ਸੀ 30 ਲੱਖ

ਸ੍ਰੀ ਮੁਕਤਸਰ ਸਾਹਿਬ, 17 ਦਸੰਬਰ 2022 – ਜ਼ਿਲ੍ਹਾ ਮੁਕਤਸਰ ਵਿੱਚ ਇੱਕ 20 ਸਾਲਾ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਨੌਜਵਾਨ ਨੂੰ 25 ਨਵੰਬਰ ਨੂੰ ਪਿੰਡ ਕੋਟ ਭਾਈ ਤੋਂ ਅਗਵਾ ਕੀਤਾ ਗਿਆ ਸੀ। ਅਗਵਾਕਾਰਾਂ ਨੇ ਨੌਜਵਾਨ ਦੇ ਘਰ ‘ਤੇ ਫਿਰੌਤੀ ਦੀਆਂ ਕਈ ਚਿੱਠੀਆਂ ਵੀ ਸੁੱਟੀਆਂ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਨੌਜਵਾਨ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ ਕਿ ਅੱਜ ਸਵੇਰੇ ਪੁਲਿਸ ਨੂੰ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਮਰਨ ਵਾਲੇ ਵਿਅਕਤੀ ਦਾ ਨਾਮ ਹਰਮਨ ਹੈ। ਹਰਮਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

ਦੱਸਿਆ ਜਾ ਰਿਹਾ ਹੈ ਕਿ ਅਗਵਾਕਾਰਾਂ ਵੱਲੋਂ ਹਰਮਨ ਦੇ ਘਰ ‘ਤੇ ਕਈ ਚਿੱਠੀਆਂ ਸੁੱਟੀਆਂ ਗਈਆਂ ਸਨ, ਜਿਸ ‘ਚ ਹਰਮਨ ਨੂੰ ਰਿਹਾਅ ਕਰਨ ਦੇ ਬਦਲੇ 30 ਲੱਖ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਗਿਰੋਹ ਨੇ ਫਿਰੌਤੀ ਦੀ ਰਕਮ ਨਾ ਮਿਲਣ ਕਾਰਨ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਸੀ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਨੇ ਕੁੱਝ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ। ਇਸ ਘਟਨਾ ਵਿੱਚ ਪੰਜਾਬ ਅਤੇ ਰਾਜਸਥਾਨ ਦੇ ਗੈਂਗਸਟਰਾਂ ਦੇ ਸ਼ਾਮਲ ਹੋਣ ਦਾ ਸ਼ੱਕ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੁਲਿਸ ਨੇ ਸੁਲਝਾਇਆ 11ਵੀਂ ਦੀ ਵਿਦਿਆਰਥਣ ਦਾ ਕ+ਤ+ਲ ਮਾਮਲਾ: 2 ਗ੍ਰਿਫ਼ਤਾਰ

ਨਾਰਵੇ ਦੇ ਵਿਦਿਆਰਥੀ ਨਾਲ ਖੋਹ ਦੇ ਮਾਮਲੇ ‘ਚ ਫੜੇ ਗਏ ਮੁਲਜ਼ਮ, CP ਲੁਧਿਆਣਾ ਨੇ ਵਾਪਿਸ ਸੌਂਪਿਆ ਮੋਬਾਈਲ