ਅੰਮ੍ਰਿਤਸਰ, 17 ਨਵੰਬਰ 2023 – ਅੰਮ੍ਰਿਤਸਰ ਵਿੱਚ ਏਐਸਆਈ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਏਐਸਆਈ ਅੰਮ੍ਰਿਤਸਰ ਦਿਹਾਤੀ ਦੀ ਨਵਾਂ ਪਿੰਡ ਚੌਂਕੀ ਵਿੱਚ ਤਾਇਨਾਤ ਸੀ। ਮ੍ਰਿਤਕ ਪੁਲਿਸ ਅਧਿਕਾਰੀ ਦੀ ਪਛਾਣ ਸਰੂਪ ਸਿੰਘ ਵਜੋਂ ਹੋਈ ਹੈ। ਪੁਲਿਸ ਅਧਿਕਾਰੀ ਦੇਰ ਰਾਤ ਡਿਊਟੀ ਤੋਂ ਘਰ ਜਾ ਰਿਹਾ ਸੀ।
ਜਿਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਲਾਅ ਅਤੇ ਆਰਡਰ ‘ਤੇ ਸਵਾਲ ਚੁੱਕਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤੰਜ਼ ਕਸਿਆ ਹੈ, ਮਜੀਠੀਆ ਨੇ ਟਵੀਟ ਕਰਦਿਆਂ ਕਿਹਾ ਕਿ, “ਆਹ ਵੇਖੋ ਲਵੋ ਪੰਜਾਬ ਦੇ ਹਾਲਾਤ…ਜੰਡਿਆਲਾ ਗੁਰੂ ਪੁਲਿਸ ਥਾਣੇ ਵਿਚ ਤਾਇਨਾਤ ਏ ਐਸ ਆਈ ਸਰੂਪ ਸਿੰਘ ਨੂੰ ਅੱਜ ਸਵੇਰੇ ਖਾਨਕੋਟ ਸੂਆ ਵਿਖੇ ਅਣਪਛਾਤੇ ਹਮਲਾਵਰਾਂ ਨੇ ਉਦੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਦੋਂ ਉਹ ਆਪਣੀ ਡਿਊਟੀ ਤਹਿਤ ਮਿਸਲ ਲੈ ਕੇ ਹਾਈ ਕੋਰਟ ਜਾ ਰਿਹਾ ਸੀ….ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਪੀ ਏ ਪੀ ਗਰਾਉਂਡ ਜਲੰਧਰ, ਫਿਰ ਪੀ ਏ ਯੂ ਲੁਧਿਆਣਾ ਤੇ ਬੀਤੇ ਕੱਲ੍ਹ ਲੁਧਿਆਣਾ ਵਿਚ ਇਵੈਂਟ ਰੱਖ ਕੇ ਆਪਣੀ ਵਾਹੋ ਵਾਹ ਖੱਟਣ ’ਤੇ ਜ਼ੋਰ ਲਗਾਇਆ ਹੋਇਆ ਹੈ ਜਦੋਂ ਕਿ ਪੰਜਾਬ ਵਿਚ ਕਤਲ, ਫਿਰੌਤੀਆਂ, ਡਕੈਤੀਆਂ ਤੇ ਦਿਨ ਦਿਹਾੜੇ ਲੁੱਟਮਾਰ ਨਿੱਤ ਦਿਹਾੜੇ ਦਾ ਕੰਮ ਬਣਿਆ ਹੋਇਆ ਹੈ…ਪੰਜਾਬ ਦਾ ਹੁਣ ਰੱਬ ਹੀ ਰਾਖਾ ਹੈ..ਕੁਝ ਤਾਂ ਸ਼ਰਮ ਕਰੋ ਭਗਵੰਤ ਮਾਨ”