ਸ਼ਰਾਬ ਦੇ ਨਸ਼ੇ ‘ਚ ਕੀਤਾ ਚਚੇਰੇ ਭਰਾ ਦਾ ਕ+ਤ+ਲ, ਭਤੀਜੇ ਨਾਲ ਮਿਲ ਕੇ ਨਹਿਰ ‘ਚ ਸੁੱਟਿਆ

ਲੁਧਿਆਣਾ, 23 ਫਰਵਰੀ 2023 – ਲੁਧਿਆਣਾ ਦੇ ਕਸਬਾ ਮਾਛੀਵਾੜਾ ਦੇ ਪਿੰਡ ਪਵਾਤ ‘ਚ ਕਿਸੇ ਗੱਲ ਨੂੰ ਲੈ ਕੇ ਇਕ ਵਿਅਕਤੀ ਨੇ ਆਪਣੇ ਭਤੀਜੇ ਦੀ ਮਦਦ ਨਾਲ ਆਪਣੇ ਚਚੇਰੇ ਭਰਾ ਨੂੰ ਸਰਹਿੰਦ ਨਹਿਰ ‘ਚ ਸੁੱਟ ਦਿੱਤਾ। ਮੁਲਜ਼ਮ ਨਸ਼ੇ ਵਿੱਚ ਸਨ। ਗੋਤਾਖੋਰਾਂ ਦੀ ਮਦਦ ਨਾਲ ਲਾਸ਼ ਨੂੰ ਬਾਹਰ ਕੱਢਿਆ ਗਿਆ।

ਮ੍ਰਿਤਕ ਦੀ ਪਛਾਣ ਬੰਟੀ (35) ਵਾਸੀ ਸਮਰਾਲਾ ਵਜੋਂ ਹੋਈ ਹੈ। ਬੰਟੀ ਦੇ ਤਿੰਨ ਬੱਚੇ ਹਨ। ਪੁਲਸ ਨੇ ਇਸ ਮਾਮਲੇ ‘ਚ ਡਾਕਟਰ ਅੰਬੇਡਕਰ ਕਾਲੋਨੀ ਨਿਵਾਸੀ ਬਾਲੀ ਅਤੇ ਕੁਰੂਕਸ਼ੇਤਰ ਦੇ ਗਾਂਧੀ ਨਗਰ ਨਿਵਾਸੀ ਭਤੀਜੇ ਰਵੀ ਨੂੰ ਗ੍ਰਿਫਤਾਰ ਕੀਤਾ ਹੈ।

ਰਾਮਜੀ ਨੇ ਪੁਲਸ ਨੂੰ ਆਪਣੀ ਸ਼ਿਕਾਇਤ ‘ਚ ਦੱਸਿਆ ਕਿ ਉਹ ਪਾਵਤ ਦੇ ਖੇਤ ‘ਚ ਕੰਮ ਕਰਦਾ ਸੀ। ਉਸੇ ਸਮੇਂ ਰਾਹਗੀਰ ਨੇ ਉਸ ਨੂੰ ਦੱਸਿਆ ਕਿ ਨਹਿਰ ਦੇ ਕੋਲ 3 ਵਿਅਕਤੀ ਆਪਸ ਵਿੱਚ ਲੜ ਰਹੇ ਹਨ। ਜਦੋਂ ਉਹ ਮੌਕੇ ‘ਤੇ ਪਹੁੰਚਿਆ ਤਾਂ ਬਾਲੀ ਅਤੇ ਰਵੀ, ਬੰਟੀ ਨਾਲ ਲੜ ਰਹੇ ਸਨ। ਦੋਵਾਂ ਨੇ ਬੰਟੀ ਨੂੰ ਨਹਿਰ ਵਿੱਚ ਸੁੱਟ ਦਿੱਤਾ। ਉਸ ਨੇ ਤੁਰੰਤ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ।

ਥਾਣਾ ਮਾਛੀਵਾੜਾ ਦੇ ਐਸਐਚਓ ਇੰਸਪੈਕਟਰ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਤਿੰਨੋਂ ਆਪਸ ‘ਚ ਰਿਸ਼ਤੇਦਾਰ ਹਨ। ਪਹਿਲਾਂ ਉਹਨਾਂ ਨੇ ਇਕੱਠੇ ਬੈਠ ਕੇ ਸ਼ਰਾਬ ਪੀਤੀ, ਇਸ ਤੋਂ ਬਾਅਦ ਉਨ੍ਹਾਂ ਵਿਚਕਾਰ ਬਹਿਸ ਹੋ ਗਈ। ਜਿਸ ਕਾਰਨ ਬਾਲੀ ਅਤੇ ਰਵੀ ਨੇ ਮਿਲ ਕੇ ਬੰਟੀ ਨੂੰ ਨਹਿਰ ਵਿੱਚ ਸੁੱਟ ਦਿੱਤਾ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਲੁਧਿਆਣਾ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵਿਜੀਲੈਂਸ ਨੇ ਆਪ MLA ਅਮਿਤ ਰਤਨ ਕੋਟਫੱਤਾ ਨੂੰ ਰਿਸ਼ਵਤ ਲੈਣ ਦੇ ਦੋਸ਼ ‘ਚ ਕੀਤਾ ਗ੍ਰਿਫਤਾਰ

ਕੈਨੇਡਾ ‘ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਹੋਈ ਹਾਰਟ ਅਟੈਕ ਨਾਲ ਮੌ+ਤ