3 ਬੱਚਿਆਂ ਦੀ ਮਾਂ ਦਾ ਕਤਲ: ਪ੍ਰਵਾਸੀ ਮਜ਼ਦੂਰ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

  • ਕਈ ਸਾਲਾਂ ਤੋਂ ਸੀ ਨਾਜਾਇਜ਼ ਸਬੰਧ

ਖੰਨਾ, 6 ਸਤੰਬਰ 2024 – ਪੁਲਿਸ ਜ਼ਿਲ੍ਹਾ ਖੰਨਾ ਦੇ ਮਲੌਦ ਇਲਾਕੇ ਵਿੱਚ ਇੱਕ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਔਰਤ ਤਿੰਨ ਬੱਚਿਆਂ ਦੀ ਮਾਂ ਸੀ, ਜਿਸ ਦਾ ਪਿੰਡ ‘ਚ ਕਈ ਸਾਲਾਂ ਤੋਂ ਰਹਿ ਰਹੇ ਪ੍ਰਵਾਸੀ ਮਜ਼ਦੂਰ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਮ੍ਰਿਤਕਾ ਦੀ ਪਛਾਣ ਸਤਪਾਲ ਕੌਰ (37) ਵਾਸੀ ਸਿਆੜ ਵਜੋਂ ਹੋਈ ਹੈ।

ਘਟਨਾ ਤੋਂ ਬਾਅਦ ਪੁਲਸ ਨੇ ਦੋਸ਼ੀ ਨੂੰ ਹਿਰਾਸਤ ‘ਚ ਲੈ ਕੇ ਐੱਫਆਈਆਰ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਖੰਨਾ ਦੇ ਮੁਰਦਾਘਰ ‘ਚ ਰਖਵਾਇਆ ਗਿਆ ਹੈ। ਮ੍ਰਿਤਕਾ ਤਿੰਨ ਬੱਚਿਆਂ ਦੀ ਮਾਂ ਸੀ। ਪਰਿਵਾਰ ਚਲਾਉਣ ਵਿਚ ਉਹ ਆਪਣੇ ਪਤੀ ਦੀ ਵੀ ਮਦਦ ਕਰਦੀ ਸੀ।

ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਬਬਲੂ 1995 ਤੋਂ ਪਿੰਡ ‘ਚ ਰਹਿ ਰਿਹਾ ਹੈ। ਉਹ ਇੱਕ ਜ਼ਿਮੀਂਦਾਰ ਕੋਲ ਕੰਮ ਕਰਦਾ ਹੈ। ਸਤਪਾਲ ਕੌਰ ਮਨਰੇਗਾ ਵਿੱਚ ਕੰਮ ਕਰਦੀ ਸੀ। ਦੋਵਾਂ ਦੀ ਜਾਣ-ਪਛਾਣ ਕਰੀਬ 3 ਸਾਲ ਪਹਿਲਾਂ ਹੋਈ ਸੀ। ਜਿਸ ਕਾਰਨ ਬਬਲੂ ਕਦੇ-ਕਦਾਈਂ ਉਸ ਦੇ ਘਰ ਆ ਜਾਂਦਾ ਸੀ। ਦੋਵਾਂ ਵਿਚਾਲੇ ਪ੍ਰੇਮ ਸਬੰਧਾਂ ਦੀ ਵੀ ਚਰਚਾ ਹੈ। ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਦੀ ਆਪਸੀ ਲੜਾਈ ਹੋ ਗਈ। ਸਤਪਾਲ ਕੌਰ ਨੇ ਵੀਰਵਾਰ ਰਾਤ ਕਰੀਬ 8 ਵਜੇ ਆਪਣੇ ਪਰਿਵਾਰ ਨਾਲ ਰੋਟੀ ਖਾਧੀ ਅਤੇ ਜਿਸ ਤੋਂ ਬਾਅਦ ਬਬਲੂ ਨੇ ਗੱਲ ਕਰਨ ਦੇ ਬਹਾਨੇ ਸਤਪਾਲ ਨੂੰ ਘਰੋਂ ਬਾਹਰ ਬੁਲਾ ਲਿਆ।

ਪਿੰਡ ਦੀ ਸੁੰਨਸਾਨ ਥਾਂ ’ਤੇ ਸਤਪਾਲ ਕੌਰ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਗਿਆ। ਸਤਪਾਲ ਦੇ ਪਤੀ ਰਾਜੂ ਨੇ ਦੱਸਿਆ ਕਿ ਰਾਤ ਕਰੀਬ 9 ਵਜੇ ਪਿੰਡ ਦੇ ਸਾਬਕਾ ਸਰਪੰਚ ਨੇ ਉਸ ਨੂੰ ਫੋਨ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ। ਉਸ ਦੀ ਪਤਨੀ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ। ਰਾਜੂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ | ਇਸ ਮਾਮਲੇ ਵਿੱਚ ਪਾਇਲ ਦੇ ਡੀਐਸਪੀ ਦੀਪਕ ਰਾਏ ਨੇ ਕਿਹਾ ਕਿ ਜਲਦੀ ਹੀ ਪ੍ਰੈਸ ਕਾਨਫਰੰਸ ਕਰਕੇ ਮਾਮਲੇ ਦਾ ਖੁਲਾਸਾ ਕੀਤਾ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਟਿਊਸ਼ਨ ਤੋਂ ਘਰ ਪਰਤ ਰਹੀ ਲੜਕੀ ਦਾ ਮੋਬਾਈਲ ਖੋਹ ਕੇ ਲੁਟੇਰੇ ਹੋਏ ਫਰਾਰ

ਕਿਸਾਨਾਂ ਨੇ ਚੰਡੀਗੜ੍ਹ ਵਿੱਚੋਂ ਆਪਣਾ ਧਰਨਾ ਸਮਾਪਤ ਕਰਨ ਦਾ ਕੀਤਾ ਐਲਾਨ