ਮੰਗਣੀ ਤੋਂ 4 ਦਿਨ ਪਹਿਲਾਂ ਨੌਜਵਾਨ ਦਾ ਕਤਲ: ਦੋਵੇਂ ਭੈਣਾਂ ਇਕਲੌਤੇ ਭਰਾ ਦੇ ਰੱਖੜੀ ਵੀ ਨਾ ਬੰਨ੍ਹ ਸਕੀਆਂ

ਲੁਧਿਆਣਾ, 11 ਅਗਸਤ 2022 – ਪੰਜਾਬ ਦੇ ਲੁਧਿਆਣਾ ਵਿੱਚ ਇੱਕ ਨੌਜਵਾਨ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ 4 ਦਿਨ ਬਾਅਦ ਮੰਗਣੀ ਸੀ। ਮ੍ਰਿਤਕ ਬੀਤੀ ਰਾਤ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਘਰ ਪਰਤ ਰਿਹਾ ਸੀ। ਇਸ ਦੌਰਾਨ ਰਸਤੇ ਵਿੱਚ ਕੁਝ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਅਤੇ ਫਿਰ ਤੇਜ਼ਧਾਰ ਹਥਿਆਰਾਂ ਨਾਲ ਉਸ ਦਾ ਕਤਲ ਕਰ ਦਿੱਤਾ। ਨੌਜਵਾਨ ਦੋ ਭੈਣਾਂ ਦਾ ਇਕਲੌਤਾ ਭਰਾ ਸੀ।

4 ਦਿਨਾਂ ਬਾਅਦ ਜਿਸ ਘਰ ਵਿੱਚ ਖੁਸ਼ੀਆਂ ਦੀ ਸ਼ੁਰੂਆਤ ਹੋਣੀ ਸੀ, ਅੱਜ ਉਸ ਘਰ ਵਿੱਚ ਮਾਤਮ ਛਾਇਆ ਹੋਇਆ ਹੈ। ਭੈਣਾਂ ਦਾ ਰੱਖੜੀ ਬੰਨ੍ਹਣ ਦਾ ਸ਼ਗਨ ਅਧੂਰਾ ਰਹਿ ਗਿਆ। ਮ੍ਰਿਤਕ ਦਾ ਨਾਂ ਜਤਿੰਦਰ ਸਿੰਘ ਹੈ। ਜਤਿੰਦਰ ਘਰ ਵਿੱਚ ਸਭ ਤੋਂ ਛੋਟਾ ਸੀ। ਹਾਲ ਹੀ ‘ਚ ਨਜ਼ਦੀਕੀ ਪਿੰਡ ‘ਚ ਹੀ ਉਸ ਦਾ ਰਿਸ਼ਤਾ ਹੋਇਆ ਸੀ ਅਤੇ ਇਸ ਐਤਵਾਰ ਨੂੰ ਉਸ ਦੀ ਮੰਗਣੀ ਹੋਣੀ ਸੀ। ਜਤਿੰਦਰ ਦਾ ਅੰਤਿਮ ਸੰਸਕਾਰ ਅੱਜ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾ ਰਿਹਾ ਹੈ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।

ਮ੍ਰਿਤਕ ਜਤਿੰਦਰ ਦੀ ਮਾਤਾ ਸਵਰਨਾ ਕੌਰ, ਡੀਐਸਪੀ ਦਾਖਾ ਜਸ਼ਦੀਪ ਸਿੰਘ ਅਤੇ ਐਸਐਚਓ ਇੰਸਪੈਕਟਰ ਅਜੀਤਪਾਲ ਸਿੰਘ ਦੇ ਬਿਆਨਾਂ ’ਤੇ ਰਾਜੇਸ਼ ਕੁਮਾਰ ਮਿਸ਼ਰਾ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਪੁਲੀਸ ਅਨੁਸਾਰ ਘਟਨਾ ਵਾਲੀ ਥਾਂ ਨੇੜਿਓਂ ਮਿਲੇ ਮੋਟਰਸਾਈਕਲ ਦੀ ਨਿਸ਼ਾਨਦੇਹੀ ਕਰਕੇ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਮ੍ਰਿਤਕ ਜਤਿੰਦਰ ਸਿੰਘ ਖੇਤੀ ਦਾ ਕੰਮ ਕਰਦਾ ਸੀ। ਜਤਿੰਦਰ ਹਰ ਰੋਜ਼ ਪਿੰਡ ਦੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਮੱਥਾ ਟੇਕਣ ਅਤੇ ਸੇਵਾ ਕਰਨ ਲਈ ਜਾਂਦਾ ਸੀ। ਜਤਿੰਦਰ ਦੀਆਂ ਚੱਪਲਾਂ ਵੀ ਵਾਰਦਾਤ ਵਾਲੀ ਥਾਂ ‘ਤੇ ਪਈਆਂ ਹਨ। ਸਕੂਲ ਦੇ ਗੇਟ ਕੋਲ ਇੱਕ ਬਾਕਸਰ ਮੋਟਰਸਾਈਕਲ ਖੜ੍ਹਾ ਸੀ, ਜੋ ਖੂਨ ਨਾਲ ਲੱਥਪੱਥ ਸੀ। ਜਾਂਚ ਤੋਂ ਬਾਅਦ ਪਤਾ ਲੱਗਾ ਕਿ ਉਕਤ ਮੋਟਰਸਾਈਕਲ ਰਾਜੇਸ਼ ਕੁਮਾਰ ਦਾ ਹੈ। ਮੌਕੇ ‘ਤੇ ਘਟਨਾ ਦੇ ਹਾਲਾਤਾਂ ਨੂੰ ਦੇਖਦਿਆਂ ਇਹ ਘਟਨਾ ਲੁੱਟ ਦੀ ਜਾਪਦੀ ਹੈ। ਬਾਕੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹਰਸਿਮਰਤ ਬਾਦਲ ਨੇ ਆਪਣੇ ਭਰਾ ਬਿਕਰਮ ਮਜੀਠੀਆ ਨੂੰ ਬੰਨ੍ਹੀ ਰੱਖੜੀ

ਲੁੱਟ ਖੋਹ ਕਰਨ ਵਾਲੇ ਗਿਰੋਹ ਦੇ 5 ਮੈਂਬਰ ਗ੍ਰਿਫਤਾਰ, ਪਿਸਟਲ, 5 ਜਿੰਦਾ ਰੌਂਦ ਅਤੇ ਗੱਡੀ ਬਰਾਮਦ