ਮੂਸੇਵਾਲਾ ਕ+ਤਲਕਾਂ+ਡ: ਅਦਾਲਤ ‘ਚ ਸੁਣਵਾਈ ਦੌਰਾਨ ਕੋਈ ਵੀ ਮੁਲਜ਼ਮ ਨਹੀਂ ਹੋਇਆ ਪੇਸ਼, ਅਗਲੀ ਪੇਸ਼ੀ 5 ਜਨਵਰੀ ਨੂੰ

ਮਾਨਸਾ, 13 ਦਸੰਬਰ 2023 – ਅੱਜ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਮਾਨਸਾ ਦੀ ਸੈਸ਼ਨ ਅਦਾਲਤ ‘ਚ ਸੁਣਵਾਈ ਹੋਈ। ਪਰ ਅੱਜ ਵੀ ਕਿਸੇ ਵੀ ਦੋਸ਼ੀ ‘ਤੇ ਦੋਸ਼ ਆਇਦ ਨਹੀਂ ਹੋਏ ਕਿਉਂਕਿ ਕੋਈ ਵੀ ਮੁਲਜ਼ਮ ਅਦਾਲਤ ‘ਚ ਪੇਸ਼ ਨਹੀਂ ਹੋਇਆ। ਪਰ ਦੂਜੇ ਪਾਸੇ ਸਿਰਫ ਸਿੱਧੂ ਮੂਸੇਵਾਲਾ ਦੇ ਪਿਤਾ ਹੀ ਸਿਰਫ ਅਦਾਲਤ ‘ਚ ਪੇਸ਼ ਹੋਏ। ਮੂਸੇਵਾਲਾ ਦੇ ਪਿਤਾ ਨੂੰ ਭਰੋਸਾ ਸੀ ਕਿ ਅੱਜ ਅਦਾਲਤ ‘ਚ ਮੁਲਜ਼ਮਾਂ ‘ਤੇ ਦੋਸ਼ ਆਇਦ ਹੋ ਜਾਣਗੇ। ਅਦਾਲਤ ਵੱਲੋਂ ਅਗਲੀ ਪੇਸ਼ੀ 5 ਜਨਵਰੀ ਨੂੰ ਤੈਅ ਕੀਤੀ ਗਈ ਹੈ।

ਸਿੱਧੂ ਦੇ ਪਿਤਾ ਅੱਜ ਫਿਰ ਨਿਰਾਸ਼ ਨਜ਼ਰ ਆਏ ਕਿਉਂਕਿ ਉਨ੍ਹਾਂ ਨੂੰ ਹਰ ਵਾਰ ਲੱਗਦਾ ਹੈ ਕਿ ਅੱਜ ਅਦਾਲਤ ਵੱਲੋਂ ਦੋਸ਼ ਆਇਦ ਕੀਤੇ ਜਾਣਗੇ। ਪਰ ਮੁਲਜ਼ਮਾਂ ਖਿਲਾਫ ਹਰ ਵਾਰ ਅਗਲੀ ਤਰੀਕ ਦੇ ਦਿੱਤੀ ਜਾਂਦੀ ਹੈ।

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬਰਿੰਗ ਵੱਲੋਂ ਉਨ੍ਹਾਂ ਲੋਕ ਸਭਾ ਟਿਕਟ ਦੇਣ ਬਾਰੇ ਦਿੱਤੇ ਬਿਆਨ ਤੋਂ ਅਣਜਾਣਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਅਜਿਹਾ ਕੋਈ ਬਿਆਨ ਨਹੀਂ ਸੁਣਿਆ, ਉਹ ਪਰਿਵਾਰ ਵਿੱਚ ਬੈਠ ਕੇ ਇਸ ਬਾਰੇ ਗੱਲਬਾਤ ਕਰਨਗੇ। ਇਸ ਬਾਰੇ ਫੈਸਲਾ ਬਾਅਦ ਵਿੱਚ ਹੀ ਲਿਆ ਜਾ ਸਕਦਾ ਹੈ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜ਼ੀਰਕਪੁਰ ‘ਚ ਪੁਲਿਸ ਅਤੇ ਗੈਂਗਸਟਰ ਵਿਚਾਲੇ ਹੋਇਆ ਮੁਕਾਬਲਾ

CM ਮਾਨ ਵੱਲੋਂ ਮੋਰਿੰਡਾ ਵਿਖੇ ਸੁੱਖੋ ਮਾਜਰਾ ਦੇ ਸਰਕਾਰੀ ਸਕੂਲ ਦਾ ਅਚਨਚੇਤ ਦੌਰਾ