ਮੂਸੇਵਾਲਾ ਦਾ ਨਵਾਂ ਗੀਤ ਵਿਵਾਦਾਂ ‘ਚ ਘਿਰਿਆ: ਮੁਸਲਿਮ ਭਾਈਚਾਰੇ ਨੇ ਕੀਤਾ ਇਤਰਾਜ਼, ਪਿਤਾ ਨੇ ਦਿੱਤਾ ਸਪੱਸ਼ਟੀਕਰਨ

ਮਾਨਸਾ, 9 ਨਵੰਬਰ 2022 – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਵਾਰ ਵਿਵਾਦਾਂ ਵਿੱਚ ਘਿਰ ਗਿਆ ਹੈ। ਮੁਸਲਿਮ ਭਾਈਚਾਰੇ ਨੂੰ ਇਸ ਗੀਤ ‘ਤੇ ਇਤਰਾਜ਼ ਜਤਾਇਆ ਹੈ। ਸੋਸ਼ਲ ਮੀਡੀਆ ‘ਤੇ ਸਵਾਲ ਉਠਾਏ ਜਾ ਰਹੇ ਸਨ ਕਿ ਇਸ ਗੀਤ ‘ਚ ਮੁਹੰਮਦ ਸਾਹਿਬ ਦਾ ਜ਼ਿਕਰ ਹੈ। ਇਸ ਮਾਮਲੇ ਵਿੱਚ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਾਲ ਗੱਲ ਕੀਤੀ।

ਬਲਕੌਰ ਸਿੰਘ ਨੇ ਸ਼ਾਹੀ ਇਮਾਮ ਨੂੰ ਫੋਨ ‘ਤੇ ਦੱਸਿਆ ਕਿ ਮੁਸਲਿਮ ਭਾਈਚਾਰੇ ਦੇ ਮੁਹੰਮਦ ਸਾਹਿਬ ਲਈ ਮੁਹੰਮਦ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ। ਇਹ ਸ਼ਬਦ ਉਸ ਸਮੇਂ ਦੇ ਬਾਦਸ਼ਾਹ ਅਮੀਰ ਦੋਸਤ ਮੁਹੰਮਦ ਖਾਨ ਬਾਰੇ ਹਨ। ਉਸ ਸਮੇਂ ਹਰੀ ਸਿੰਘ ਨਲੂਆ ਦਾ ਉਸ ਬਾਦਸ਼ਾਹ ਨਾਲ ਯੁੱਧ ਹੋਇਆ ਸੀ।

ਬਲਕੌਰ ਸਿੰਘ ਨੇ ਕਿਹਾ ਕਿ ਮੁਸਲਿਮ ਭਾਈਚਾਰੇ ਨੇ ਸਿੱਧੂ ਨੂੰ ਹਮੇਸ਼ਾ ਪਿਆਰ ਦਿੱਤਾ ਹੈ। ਬਲਕੌਰ ਸਿੰਘ ਨੇ ਕਿਹਾ ਕਿ ਇਹ ਲੜਾਈ ਜੋਵਰੋਲ ਕਿਲ੍ਹੇ ਦੀ ਲੜਾਈ ਦਾ ਹਵਾਲਾ ਹੈ। ਇਸ ਲੜਾਈ ਵਿੱਚ, ਮੁਹੰਮਦ ਸ਼ਬਦ ਖਾਨ ਮੁਹੰਮਦ ਅਤੇ ਉਸਦੇ 5 ਪੁੱਤਰਾਂ ਦੇ ਵਰਣਨ ਲਈ ਵਰਤਿਆ ਜਾਂਦਾ ਹੈ। ਬਲਕੌਰ ਸਿੰਘ ਨੇ ਦੱਸਿਆ ਕਿ ਇਹ ਗੀਤ 7 ਮਿੰਟ ਦਾ ਸੀ ਪਰ ਸ਼ੁਭਦੀਪ ਦੀ ਮੌਤ ਤੋਂ ਬਾਅਦ ਇਹ ਗੀਤ ਅਧੂਰਾ ਰਹਿ ਗਿਆ।

ਬਾਕੀ ਹਜ਼ਰਤ ਮੁਹੰਮਦ ਸਾਹਿਬ ਦਾ ਤਾਂ ਸਾਰੇ ਸਤਿਕਾਰ ਕਰਦੇ ਹਨ। ਮੁਸਲਿਮ ਸਮਾਜ ਸਾਡਾ ਆਪਣਾ ਹੈ। ਜੇਕਰ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੋਵੇ ਤਾਂ ਉਹ ਮੁਆਫੀ ਮੰਗਦਾ ਹੈ। ਇਸ ਦੇ ਨਾਲ ਹੀ ਸ਼ਾਹੀ ਇਮਾਮ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜੋ ਕੋਈ ਵੀ ਇਤਿਹਾਸ ਨਾਲ ਸਬੰਧਤ ਗੀਤ ਗਾਉਣਾ ਚਾਹੁੰਦਾ ਹੈ ਤਾਂ ਇੱਕ ਵਾਰ ਇਤਿਹਾਸ ਜ਼ਰੂਰ ਪੜ੍ਹਨਾ ਚਾਹੀਦਾ ਹੈ ਅਤੇ ਉਸ ਧਰਮ ਦੇ ਮਾਹਿਰਾਂ ਨਾਲ ਜ਼ਰੂਰ ਗੱਲ ਕਰਨੀ ਚਾਹੀਦੀ ਹੈ ਜਿਸ ਵਿੱਚ ਇਤਿਹਾਸ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਐਡਵੋਕੇਟ ਧਾਮੀ ਨੂੰ ਮੁੜ SGPC ਪ੍ਰਧਾਨ ਬਣਨ ‘ਤੇ ਸੁਖਬੀਰ ਸਿੰਘ ਬਾਦਲ ਨੇ ਦਿੱਤੀ ਵਧਾਈ

ਪੰਜਾਬ ਦੀ ਮਾਨ ਸਰਕਾਰ ਵੱਲੋਂ ਗਰਭਵਤੀ ਮਹਿਲਾਵਾਂ ਨੂੰ ਤੋਹਫਾ, ਪੜ੍ਹੋ ਕੀ ?