ਸੰਦੀਪ ਨੰਗਲ ਅੰਬੀਆ ਕ+ਤ+ਲਕਾਂਡ ‘ਚ ਗ੍ਰਿਫਤਾਰ ਮੁਲਜ਼ਮ ਫੌਜੀ ਦੀ ਜੇਲ੍ਹ ‘ਚ ਕੁੱਟਮਾ+ਰ

  • ਅਦਾਲਤ ਨੇ ਕਪੂਰਥਲਾ ਜੇਲ੍ਹ ਤੋਂ ਸੀਸੀਟੀਵੀ ਰਿਕਾਰਡਿੰਗ ਮੰਗੀ
  • ਪੁਲਿਸ ਪਹਿਰਾਵੇ ਵਿੱਚ ਆਏ ਸੀ ਹਮਲਾਵਰ

ਕਪੂਰਥਲਾ, 3 ਅਗਸਤ 2023 – ਪੰਜਾਬ ‘ਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆ ਦੇ ਕਤਲ ਮਾਮਲੇ ‘ਚ ਮੁਲਜ਼ਮ ਹਰਿੰਦਰ ਸਿੰਘ ਫੌਜੀ ਦੀ ਕਪੂਰਥਲਾ ਜੇਲ੍ਹ ‘ਚ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਧੀਕ ਸੈਸ਼ਨ ਜੱਜ ਕੇ ਕੇ ਜੈਨ ਦੀ ਅਦਾਲਤ ਨੇ ਹਮਲੇ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ। ਉਥੇ ਹੀ ਕਪੂਰਥਲਾ ਜੇਲ੍ਹ ਪ੍ਰਸ਼ਾਸਨ ਨੂੰ ਸੀਸੀਟੀਵੀ ਰਿਕਾਰਡਿੰਗ ਅਦਾਲਤ ਵਿੱਚ ਪੇਸ਼ ਕਰਨ ਲਈ ਕਿਹਾ ਗਿਆ ਹੈ।

ਇਸ ਸਬੰਧੀ ਐਡਵੋਕੇਟ ਮਨਦੀਪ ਸੇਂਗਰ ਨੇ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਖੁਲਾਸਾ ਕੀਤਾ ਸੀ ਕਿ 31 ਜੁਲਾਈ ਨੂੰ ਰਾਤ 12 ਵਜੇ ਦੇ ਕਰੀਬ ਕੁਝ ਵਿਅਕਤੀ ਪੁਲੀਸ ਦੀ ਵਰਦੀ ਵਿੱਚ ਕਪੂਰਥਲਾ ਜੇਲ੍ਹ ਵਿੱਚ ਆਏ ਸਨ। ਉਥੇ ਉਹ ਉਸ ਬੈਰਕ ਵਿਚ ਗਏ ਜਿਸ ਵਿਚ ਹਰਿੰਦਰ ਸਿੰਘ ਫੌਜੀ ਬੰਦ ਸੀ। ਬੈਰਕ ਵਿੱਚ ਇਨ੍ਹਾਂ ਵਿਅਕਤੀਆਂ ਨੇ ਹਰਿੰਦਰ ਸਿੰਘ ਫੌਜੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਫਿਰ ਉਥੇ ਹੀ ਛੱਡ ਕੇ ਚਲੇ ਗਏ।

ਵਕੀਲ ਨੇ ਆਪਣੀ ਦਰਖਾਸਤ ਵਿੱਚ ਕਿਹਾ ਕਿ ਪੁਲਿਸ ਵਰਦੀ ਵਿੱਚ ਆਏ ਵਿਅਕਤੀਆਂ ਨੇ ਹਰਿੰਦਰ ਸਿੰਘ ਫੌਜੀ ਨੂੰ ਪੁੱਛਿਆ, “ਕੀ ਤੇਰਾ ਨਾਂਅ ਫੌਜੀ ਹੈ ?” ਅਤੇ ਜਿਵੇਂ ਹੀ ਫੌਜੀ ਨੇ ਜਵਾਬ ਵਿੱਚ ਸਿਰ ਹਿਲਾਇਆ, ਉਸਨੂੰ ਕੁੱਟਿਆ ਗਿਆ। ਵਕੀਲ ਨੇ ਅਦਾਲਤ ਨੂੰ ਇਸ ਮਾਮਲੇ ਵਿੱਚ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਅਪੀਲ ਕੀਤੀ ਹੈ। ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਉਸ ਦੇ ਮੁਵੱਕਿਲ ਨੂੰ ਜੇਲ੍ਹ ਵਿੱਚ ਰੱਖਿਆ ਜਾਣਾ ਚਾਹੀਦਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਦੀਆਂ ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੀਆਂ ਚੋਣਾਂ ਦਾ ਐਲਾਨ, ਪੜ੍ਹੋ ਵੇਰਵਾ

ਡਰੱਗਜ਼ ਕੇਸ ‘ਚ ਬਰਖਾਸਤ AIG ਰਾਜਜੀਤ ਨੂੰ ਝਟਕਾ: ਹਾਈ ਕੋਰਟ ਨੇ ਜ਼ਮਾਨਤ ਪਟੀਸ਼ਨ ਕੀਤੀ ਖਾਰਜ